ਕੀਰਨਾ ਜਾਂ ਕੀਰਨੇ ਮੂਲ ਰੂਪ ਵਿੱਚ ਪੰਜਾਬ ਦਾ ਇੱਕ ਸੋਗਮਈ/ਮਾਤਮੀ ਲੋਕਕਾਵਿ ਹੈ।[1] ਜੋ ਕਿਸੇ ਦੀ ਮੌਤ ਸਮੇਂ ਮ੍ਰਿਤਕ ਦੇ ਸਬੰਧੀਆਂ ਵੱਲੋਂ (ਔਰਤਾਂ ਵੱਲੋਂ) ਪਾਏ ਜਾਂਦੇ ਹਨ। ਇਸਦਾ ਸਬੰਧ ਪੰਜਾਬ ਦੀ ਪੁਰਾਣੀ ਰਹਿਤਲ ਨਾਲ ਹੈ। ਕੀਰਨਾ ਹੌਂਕੇ ਅਤੇ ਲੇਰਾਂ ਦੇ ਅੰਤਰਗਤ ਸ਼ਿਕਾਇਤ ਦੇ ਲਹਿਜੇ ਵਿੱਚ ਉਚਰਿਤ ਅਜਿਹਾ ਕਾਵਿ ਰੂਪ ਹੈ। ਇਹ ਥੀਮਕ ਟਕਰਾਉ ਦੀ ਕਾਵਿਕ ਜੁਗਤ ਉਤੇ ਅਧਾਰਤ 'ਮੈਂ ਤੇ ਤੂੰ 'ਦੇ ਇਕਾਗਰ ਸਬੰਧ ਪਰ ਸਵੈੈ-ਸੰਬੋਧਨ ਰਾਹੀਂ ਥੀਮਕ ਟਕਰਾਉ/ਤਨਾਉ ਦੀ ਸਥਿਤੀ ਵਿੱਚ ਹੀ ਪੇਸ਼ ਕਰਦਾ ਹੈ। ਇਸ ਦੀ ਭਾਸ਼ਾ ਦਾ ਰੁਖ ਮੁਹਾਵਰੇ ਵਾਲਾ ਹੁੰਦਾ ਹੈ। ਇਸ ਵਿੱਚ ਬਹੁਤ ਵਾਰ ਰੂਪਕ ਸਿਰਜਣਾ ਤੇ ਮਾਨਵੀਕਰਨ ਦੀਆਂ ਕਾਵਿ-ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਹਵਾਲੇ

ਸੋਧੋ
  1. http://punjabipedia.org/topic.aspx?txt=%E0%A8%95%E0%A9%80%E0%A8%B0%E0%A8%A8%E0%A8%BE%7Cਪੰਜਾਬੀ ਪੀਡਿਆ ਅਨੁਸਾਰ ਕੀਰਨੇ ਦਾ ਮਤਬਲ