ਕੁਚਮ ਖਾਂ ਸਾਇਬੇਰੀਆ ਦੀ ਖਨੌਤ ਦਾ ਆਖਰੀ ਖਾਨ ਸੀ। ਉਸਨੂੰ ਸਿਬੀਰ ਦੇ ਕੁਚਮ ਖਾਨ ਵਜੋਂ ਵੀ ਜਾਣਿਆ ਜਾਂਦਾ ਹੈ। ਕੁਚਮ ਖਾਨ ਦੀ ਇਸਲਾਮ ਫੈਲਾਉਣ ਦੀ ਕੋਸ਼ਿਸ਼ ਅਤੇ ਸਰਹੱਦ ਪਾਰ ਛਾਪਿਆਂ ਲਈ ਉਸਨੂੰ ਰੂਸੀ ਜ਼ਾਰ ਇਵਾਨ ਵੱਲੋਂ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਸਾਇਬੇਰੀਆ ਖਨੌਤ ਦਾ ਅਖੀਰੀ ਖਾਨ
ਸਾਇਬੇਰੀਆ ਖਨੌਤ ਦਾ ਅਖੀਰੀ ਖਾਨ

ਪਿਛੋਕੜ

ਸੋਧੋ

ਕੁਚਮ, ਸ਼ੇਬਾਂ ਰਾਜਵੰਸ਼ ਦੇ ਰਾਜਕੁਮਾਰ ਮੋਰਤਾਜ ਦਾ ਪੁੱਤਰ ਸੀ। ਉਸਨੇ ਸਾਈਬੇਰੀਆ ਦੀ ਖਨੌਤ ਲਈ ਚੋਣ ਦਫਤਰ ਧਾਰਕ ਭਰਾਵਾਂ ਯਾਦਗਾਰ ਅਤੇ ਬੇਕ੍ਬੁਲਤ ਖਿਲਾਫ਼ ਲੜੀ ਜੋ ਕਿ ਰੂਸ ਦੇ ਜਾਗੀਰਦਾਰ ਸਨ। 1563 ਵਿੱਚ ਯਾਦਗਾਰ ਨੂੰ ਹਰਾ ਕੇ ਕੁਚਮ ਨੇ ਤਖ਼ਤ ਸੰਭਾਲਿਆ। 1573 ਵਿੱਚ ਉਸਨੇ ਪਰਮ ਤੇ ਛਾਪੇ ਮਰਵਾਏ। ਇਹ ਅਤੇ ਅਜਿਹੇ ਹੋਰ ਸਰਹੱਦ ਪਾਰ ਛਾਪਿਆਂ ਕਰਕੇ ਰੂਸ ਦੇ ਜ਼ਾਰ ਨੇ ਸਾਇਬੇਰੀਆ ਦੇ  ਕੋਸਾਕ ਹਮਲੇ ਦਾ ਸਮਰਥਨ ਕੀਤਾ।