ਗਣਿਤ ਵਿੱਚ, ਕੁਦਰਤੀ ਅੰਕ (ਨੇਚੁਰਲ ਨੰਬਰ) ਉਹ ਸ਼ਬਦ ਹੁੰਦੇ ਹਨ ਜੋ ਗਿਣਤੀ ਕਰਨ (ਜਿਵੇਂ “ਮੇਜ ਉੱਤੇ ਛੇ ਸਿੱਕੇ ਹਨ”) ਲਈ, ਅਤੇ ਵਿਵਸਿਥ ਕ੍ਰਮ ਵਿੱਚ ਲਗਾਉਣ ਲਈ (ਜਿਵੇਂ “ਇਹ ਦੇਸ਼ ਵਿੱਚ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ”) ਵਰਤੇ ਜਾਂਦੇ ਹਨ। ਆਮ ਭਾਸ਼ਾ ਵਿੱਚ, ਗਿਣਤੀ ਲਈ ਵਰਤੇ ਜਾਣ ਵਾਲੇ ਸ਼ਬਦ “”ਮੂਲ ਅੰਕ” (ਕਾਰਡੀਨਲ) ਅਤੇ ਵਿਵਸਿਥ ਕ੍ਰਮ ਵਿੱਚ ਲਗਾਉਣ ਵਾਲੇ ਸ਼ਬਦਾਂ ਨੂੰ “ਕ੍ਰਮਵਾਚਕ ਅੰਕ” (ਔਰਡੀਨਲ) ਕਹਿੰਦੇ ਹਨ।

ਕੁਦਰਤੀ ਅੰਕ ਨੂੰ ਗਿਣਤੀ ਕਰਨ ਲਈ ਵਰਤਿਆ ਜਾ ਸਕਦਾ ਹੈ, ਜਿਵੇਂ ਇੱਕ ਸੇਬ, ਦੋ ਸੇਬ...
ਦੋਹਰਾ ਗੂੜਾ ਕੈਪੀਟਲ N ਚਿੰਨ, ਅਕਸਰ ਸਾਰੇ ਕੁਦਰਤੀ ਅੰਕਾਂ ਦੇ ਸੈੱਟ ਨੂੰ ਲਿਖਣ ਲਈ ਵਰਤਿਆ ਜਾਂਦਾ ਹੈ

ਕੁੱਝ ਵਿਦਵਾਨ ਕੁਦਰਤੀ ਅੰਕਾਂ ਨੂੰ 0 ਨਾਲ ਸ਼ੁਰੂ ਕਰਦੇ ਹਨ। ਜੋ ਗੈਰ-ਨੈਗਟਿਵ ਪੂਰਨ ਅੰਕਾਂ 0, 1, 2, 3, … ਨਾਲ ਸਬੰਧਤ ਹੈ, ਜਦੋਂਕਿ ਕੁੱਝ ਵਿਦਵਾਨ 1 ਨਾਲ ਸ਼ੁਰੂ ਕਰਦੇ ਹਨ ਜੋ ਪੌਜ਼ੇਟਿਵ ਪੂਰਨ ਅੰਕਾਂ 1,2,3,… ਨਾਲ ਸਬੰਧਤ ਹਨ। ਜਿਹੜੀਆਂ ਕਿਤਾਬਾਂ ਵਿੱਚ 0 ਨੂੰ ਕੁਦਰਤੀ ਸੰਖਿਆਵਾਂ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਕਦੇ ਕਦੇ 0 ਸਮੇਤ ਕੁਦਰਤੀ ਅੰਕਾਂ ਨੂੰ ਸੰਪੂਰਣ ਅੰਕ (ਹੋਲ ਨੰਬਰ) ਕਹਿੰਦੀਆਂ ਹਨ। ਪਰ ਹੋਰ ਲਿਖਤਾਂ ਵਿੱਚ, ਇਸ ਸ਼ਬਦ ਨੂੰ ਇੰਟਜ਼ਰਾਂ (ਪੂਰਨ ਅੰਕਾਂ) ਲਈ ਵਰਤਿਆ (ਜਿਸ ਵਿੱਚ ਨੈਗੈਟਿਵ ਨੰਬਰ ਵੀ ਸ਼ਾਮਿਲ ਹਨ) ਜਾਂਦਾ ਹੈ।

ਕੁਦਰਤੀ ਅੰਕ ਉਹ ਅਧਾਰ ਹੁੰਦੇ ਹਨ ਜਿਹਨਾਂ ਤੋਂ ਸ਼ਾਖਾਵਾਂ ਬਣਾ ਕੇ ਹੋਰ ਬਹੁਤ ਸਾਰੇ ਅੰਕਾਂ ਦੇ ਸੈੱਟ (ਸਮੂਹ) ਬਣਾਏ ਜਾ ਸਕਦੇ ਹਨ: ਇੰਟਜਰ, ਜੋ ਹਰੇਕ ਕੁਦਰਤੀ ਅੰਕ n ਲਈ ਇੱਕ ਉਲਟਾ (-n) ਜੋੜ ਸ਼ਾਮਿਲ ਕਰਕੇ ਬਣਦੇ ਹਨ (ਅਤੇ 0, ਜੇਕਰ ਇਹ ਪਹਿਲਾਂ ਤੋਂ ਸ਼ਾਮਲ ਨਾ ਹੋਵੇ, ਜੋ ਖੁਦ ਦਾ ਹੀ ਨੈਗੈਟਿਵ ਉਲਟ ਹੈ); ਰੇਸ਼ਨਲ ਅੰਕ, ਜੋ ਹਰੇਕ ਪੂਰਨ ਅੰਕ n ਲਈ ਇੱਕ ਗੁਣਨਫਲ (1/n) ਸ਼ਾਮਿਲ ਕਰਕੇ ਬਣਦਾ ਹੈ। ਵਾਸਤਵਿਕ ਅੰਕ, ਜੋ ਰੇਸ਼ਨਲ ਅੰਕਾਂ ਨਾਲ (ਸੰਗੜ ਰਹੇ) ਰੇਸ਼ਨਲ ਨੰਬਰਾਂ ਦੇ ਕਾਉਚੀ ਸੀਰੀਜ਼ ਨੂੰ ਸ਼ਾਮਲ ਕਰਕੇ ਬਣਦੇ ਹਨ; ਕੰਪਲੈਕਸ ਨੰਬਰ, ਜੋ ਵਾਸਤਵਿਕ ਨੰਬਰਾਂ ਦੇ ਨਾਲ ਮਾਈਨਸ 1 ਦੇ ਅਲਸੁਣਝੇ ਵਰਗਮੂਲ ਨੂੰ ਸ਼ਾਮਿਲ ਕਰਕੇ ਬਣਦੇ ਹਨ; ਅਤੇ ਇਸੇ ਤਰਾਂ ਹੋਰ। ਸ਼ਾਖਾਵਾਂ ਦੀਆਂ ਇਹ ਲੜੀਆਂ ਕੁਦਰਤੀ ਨੰਬਰਾਂ ਨੂੰ ਹੋਰ ਨੰਬਰ ਸਿਸਟਮਾਂ ਵਿੱਚ ਕਾਨੋਨੀਕਲ ਤੌਰ 'ਤੇ ਜੜ ਦਿੰਦੀਆਂ ਹਨ।