ਕੁਲਬੀਰ ਸਿੰਘ ਸੂਰੀ
ਕੁਲਬੀਰ ਸਿੰਘ ਸੂਰੀ ਪੰਜਾਬੀ ਦਾ ਪ੍ਰਸਿੱਧ ਬਾਲ ਸਾਹਿਤ ਲੇਖਕ ਹੈ।[1] ਸਾਹਿਤ ਅਕਾਦਮੀ,ਨਵੀਂ ਦਿੱਲੀ ਨੇ ਉਸ ਨੂੰ ਉਸ ਦੀ ਪੁਸਤਕ ਰਾਜ ਕੁਮਾਰ ਦਾ ਸੁਪਨਾ (ਬਾਲ ਕਹਾਣੀ ਸੰਗ੍ਰਹਿ) ਲਈ ਬਾਲ ਸਾਹਿਤ ਪੁਰਸਕਾਰ 2014 ਲਈ ਚੁਣਿਆ ਹੈ।[2]
ਜੀਵਨੀ
ਸੋਧੋਕੁਲਬੀਰ ਸਿੰਘ ਸੂਰੀ ਦਾ ਜਨਮ 27 ਜੂਨ 1945 ਈਸਵੀ ਨੂੰ ਪ੍ਰੀਤਨਗਰ, ਜ਼ਿਲ੍ਹਾ ਅੰਮ੍ਰਿਤਸਰ (ਬਰਤਾਨਵੀ ਪੰਜਾਬ) ਵਿਖੇ ਹੋਇਆ ਸੀ। ਸਰਦਾਰ ਨਾਨਕ ਸਿੰਘ (ਨਾਵਲਕਾਰ) ਉਸ ਦੇ ਪਿਤਾ ਤੇ ਮਾਤਾ ਸ੍ਰੀਮਤੀ ਰਾਜ ਕੌਰ ਸਨ। ਉਸਨੇ ਪੀਐਚਡੀ ਤੱਕ ਉਚੀ ਪੜ੍ਹਾਈ ਕੀਤੀ ਹੈ।
ਹੁਣ ਤੱਕ ਉਸ ਦੀਆਂ 10 ਮੌਲਿਕ ਤੇ 5 ਹੋਰ ਅਨੁਵਾਦ ਤੇ ਸੰਪਾਦਿਤ ਪੁਸਤਕਾਂ ਛਪ ਚੁੱਕੀਆਂ ਹਨ। ਉਹ ਪਿਛਲੇ ਇੱਕ ਦਹਾਕੇ ਤੋਂ ਰੋਜ਼ਾਨਾ 'ਅਜੀਤ' ਵਿੱਚ 'ਦਾਦੀ ਮਾਂ ਦੀਆਂ ਕਹਾਣੀਆਂ' ਸਿਰਲੇਖ ਹੇਠ ਹਫ਼ਤਾਵਾਰੀ ਕਾਲਮ ਲਿਖਦਾ ਆ ਰਿਹਾ ਹੈ।
ਪੁਸਤਕਾਂ
ਸੋਧੋ- ਗੁਰੂ ਬਾਲ ਕਹਾਣੀਆਂ (ਧਾਰਮਿਕ)
- ਪ੍ਰਮੁੱਖ ਖੋਜਾਂ ਤੇ ਖੋਜਕਾਰ (ਵਿਗਿਆਨ)
- ਗੁਬਾਰੇ ਤੋਂ ਪੁਲਾੜੀ ਜਹਾਜ਼ ਤੱਕ (ਵਿਗਿਆਨ)
- ਬਾਦਬਾਨੀ ਜਹਾਜ਼ ਤੋਂ ਮੋਟਰਕਾਰ ਤੱਕ (ਵਿਗਿਆਨ)
ਬਾਲ ਕਹਾਣੀਆਂ
ਸੋਧੋਅਨੁਵਾਦ ਤੇ ਸੰਪਾਦਿਤ
ਸੋਧੋ- ਡ੍ਰੈਗਨ ਸੁਨਾਮੀ (ਬਾਲ ਸਾਹਿਤ, ਜਾਪਾਨੀ ਲੋਕ ਕਹਾਣੀਆਂ)
- ਮੇਰੀ ਮਾਂ (ਸੰਪਾਦਿਤ)
- ਕਾਫੀਆਂ ਬੁੱਲ੍ਹੇ ਸ਼ਾਹ
- ਠੰਡਾ ਗੋਸ਼ਤ (ਮੰਟੋ ਦੀਆਂ ਕਹਾਣੀਆਂ)
- ਇਕ ਗਧੇ ਦੀ ਆਤਮਕਥਾ (ਕ੍ਰਿਸ਼ਨ ਚੰਦਰ ਦਾ ਨਾਵਲ)