ਕੁਲਵੰਤ ਸਿੰਘ ਗਰੇਵਾਲ
ਕੁਲਵੰਤ ਸਿੰਘ ਗਰੇਵਾਲ (1 ਜੁਲਾਈ, 1941 - 1 ਅਪ੍ਰੈਲ, 2021) ਪੰਜਾਬੀ ਲੇਖਕ ਅਤੇ ਕਵੀ ਸੀ। ਪੰਜਾਬੀ ਯੂਨੀਵਰਸਿਟੀ ਵਿੱਚ ਆਪਣੇ ਕਾਰਜਕਾਲ ਸਮੇਂ ਉਸ ਨੇ ਅੰਗਰੇਜ਼ੀ, ਸੰਗੀਤ ਅਤੇ ਪੰਜਾਬੀ, ਹਿੰਦੀ, ਉਰਦੂ ਵਿੱਚ 40 ਤੋਂ ਵੱਧ ਪੁਸਤਕਾਂ ਸੰਪਾਦਿਤ ਕੀਤੀਆਂ। ਉਸ ਨੂੰ 2014 ਦਾ ਭਾਸ਼ਾ ਵਿਭਾਗ ਵੱਲੋਂ, ਪੰਜਾਬ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਨਾਲ ਸਨਮਾਨਿਆ ਗਿਆ।[1]ਉਸਨੇ ਗੁਰੂ ਗ੍ਰੰਥ ਸਾਹਿਬ ਦਾ ਬੰਗਾਲੀ ਵਿੱਚਅਨੁਵਾਦ ਕੀਤਾ। ਉਸਨੇ ਅੱਠ ਕਿਤਾਬਾਂ ਅੰਗਰੇਜ਼ੀ, ਪੰਜਾਬੀ, ਉਰਦੂ ਅਤੇ ਹਿੰਦੀ ਵਿੱਚ ਲਿਖੀਆਂ। ਉਸਨੂੰ ਕਵਿਤਾ ਵਿਚ ਧਾਲੀਵਾਲ ਪੁਰਸਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੁਆਰਾ ਵੀ ਸਨਮਾਨਤ ਵੀ ਕੀਤਾ ਗਿਆ।
ਕੁਲਵੰਤ ਸਿੰਘ ਗਰੇਵਾਲ ਦਾ ਜਨਮ ਸ. ਅਮਰ ਸਿੰਘ ਗਰੇਵਾਲ ਅਤੇ ਮਾਤਾ ਸ੍ਰੀਮਤੀ ਜਿਉਣ ਕੌਰ ਦੇ ਘਰ ਪਿੰਡ ਸਕਰੌਦੀ ਸਿੰਘਾਂ ਦੀ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਉਹ ਸਾਰੀ ਉਮਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਧਿਆਪਕ ਰਿਹਾ।
ਮੌਲਿਕ ਰਚਨਾਵਾਂ
ਸੋਧੋ- ਤੇਰਾ ਅੰਬਰਾਂ 'ਚ ਨਾਂ ਲਿਖਿਆ(ਕਵਿਤਾ)
- ਅਸੀਂ ਪੁੱਤ ਦਰਿਆਵਾਂ ਦੇ(ਕਵਿਤਾ)
ਹਵਾਲੇ
ਸੋਧੋ- ↑ "ਕੁਲਵੰਤ ਸਿੰਘ ਗਰੇਵਾਲ ਪੰਜਾਬੀ ਕਵਿਤਾ". www.punjabi-kavita.com. Retrieved 2021-04-03.