ਕੁਲਵੰਤ ਸਿੰਘ ਧੂਰੀ (ਆਈ.ਏ.ਐਸ.)
ਕੁਲਵੰਤ ਸਿੰਘ ਧੂਰੀ ਇੱਕ ਭਾਰਤੀ ਪ੍ਰਸ਼ਾਸਕੀ ਸੇਵਾ ਅਧਿਕਾਰੀ ਹੈ।[1] ਉਹ ਸੰਗਰੂਰ ਜ਼ਿਲ੍ਹੇ ਦੇ ਕਸਬੇ ਧੂਰੀ ਨਾਲ ਸਬੰਧ ਰੱਖਦਾ ਹੈ। ਉਸਨੇ ਭਾਰਤੀ ਸਿਵਿਲ ਸੇਵਾਵਾਂ ਦੀ ਪ੍ਰੀਖਿਆ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਸਾਲ 2012 ਵਿੱਚ ਪਾਸ ਕੀਤੀ। ਅਪ੍ਰੈਲ 2022 ਤੋਂ ਬਤੌਰ ਡਿਪਟੀ ਕਮਿਸ਼ਨਰ, ਮੋਗਾ ਸੇਵਾਵਾਂ ਨਿਭਾ ਰਹੇ ਹਨ।
ਜੀਵਨ
ਸੋਧੋਕੁਲਵੰਤ ਸਿੰਘ ਧੂਰੀ ਦਾ ਜਨਮ ਸੰਨ 1976 ਵਿਚ ਨਾਨਕਾ ਪਿੰਡ ਕਾਂਝਲਾ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਸੁਰਜੀਤ ਕੌਰ ਅਤੇ ਪਿਤਾ ਦਾ ਨਾਂ ਜੱਗਾ ਸਿੰਘ ਹੈ।
ਸਿੱਖਿਆ
ਸੋਧੋਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਜਵਾਹਰ ਨਵੋਦਿਆ ਵਿਦਿਆਲਿਆ, ਲੌਂਗੋਵਾਲ, ਸੰਗਰੂਰ ਤੋਂ ਹਾਸਿਲ ਕੀਤੀ। ਇੰਜੀਨੀਅਰਿੰਗ ਦੀ ਪੜ੍ਹਾਈ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ, ਫਿਰੋਜ਼ਪੁਰ ਤੋਂ ਕੀਤੀ।
ਪੰਜਾਬੀ ਗ਼ਜ਼ਲਕਾਰ
ਸੋਧੋਇੱਕ ਸਰਕਾਰੀ ਅਧਿਕਾਰੀ ਹੋਣ ਦੇ ਨਾਲ ਨਾਲ ਕੁਲਵੰਤ ਸਿੰਘ ਧੂਰੀ ਸਾਹਿਤ ਪ੍ਰੇਮੀ ਅਤੇ ਸਮਾਜਿਕ ਚਿੰਤਕ ਵੀ ਹਨ। ਇਸ ਸਮਾਜ ਵਿੱਚ ਪਸਰੀਆ ਹੋਈਆਂ ਕੁਰੀਤੀਆਂ ਪਾਖੰਡਵਾਦ, ਧਰਮਾਂ, ਨਸਲਾਂ ਤੇ ਜਾਤਾਂ-ਪਾਤਾਂ ਪ੍ਰਤੀ ਬੇਹੱਦ ਸੰਜੀਦਾ ਹਨ।
ਉਹਨਾਂ ਵੱਲੋਂ ਲਿਖੀ ਗ਼ਜ਼ਲ-
ਰੁਤਬੇ ਤਮਗੇ ਤਖਤੀਆਂ ਸੌ ਸੌ
ਦੱਬੀਂ ਫਿਰਦੇ ਸਿਸਕੀਆਂ ਸੌ ਸੌ
ਸੂਰਜ ਹੀ ਨਹੀਂ ਕਰਦਾ ਚਾਨਣ
ਜਲਦੀਆਂ ਵੀ ਨੇ ਬਸਤੀਆਂ ਸੌ ਸੌ
ਐਵੇਂ ਨਹੀਂ ਗੁਲਾਬ 'ਤੇ ਸੁਰਖੀ
ਚੁੰਮਿਐ ਉਹਨੂੰ ਤਿਤਲੀਆਂ ਸੌ ਸੌ
ਫੜੀ 'ਦਰੋਗੇ' ਇਕ ਹੀ ਮੇਰੀ
ਕਰੇ ਜ਼ਮਾਨਾ ਗਲਤੀਆਂ ਸੌ ਸੌ
ਕਾਹਦਾ ਮਾਣ ਹੈ ਕਬਰਾਂ ਅੰਦਰ
ਸੁੱਤੀਆਂ ਪਈਆਂ ਹਸਤੀਆਂ ਸੌ ਸੌ
ਕਿਸ ਦੁਨੀਆ ਦੀ ਗੱਲ ਕਰਦੇ ਓ
ਲੱਖਾਂ ਸੂਰਜ ਧਰਤੀਆਂ ਸੌ ਸੌ।
ਸਨਮਾਨ
ਸੋਧੋ- ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ, ਫਰੀਦਕੋਟ ਵੱਲੋਂ ਸਾਲ 2022 ਵਿੱਚ "ਬਾਬਾ ਫਰੀਦ ਐਵਾਰਡ ਫਾਰ ਔਨੈਸਟੀ" ਨਾਲ ਸਨਮਾਨਿਤ ਕੀਤਾ ਗਿਆ।
ਹਵਾਲੇ
ਸੋਧੋ- ↑ "Sh. Kulwant Singh IAS | Welcome to District Tarn Taran,Govt. Of Punjab | India" (in ਅੰਗਰੇਜ਼ੀ (ਅਮਰੀਕੀ)). Retrieved 2024-07-27.