ਕੁਲਸੁਮ ਨਵਾਜ਼
ਕੁਲਸੁਮ ਨਵਾਜ਼ ਸ਼ਰੀਫ਼ (29 ਮਾਰਚ 1948- 11 ਸਤੰਬਰ 2018) ਇੱਕ ਪਾਕਿਸਤਾਨੀ ਰਾਜਨੇਤਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਸੀ ਜੋ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ।
ਕੁਲਸੁਮ ਨਵਾਜ਼ | |||
---|---|---|---|
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਪਤਨੀ | |||
ਸਾਬਕਾ | |||
ਉੱਤਰਾਧਿਕਾਰੀ | |||
ਸਾਬਕਾ | (First Gentleman) | ||
ਉੱਤਰਾਧਿਕਾਰੀ | |||
ਨਿੱਜੀ ਜਾਣਕਾਰੀ | |||
ਜਨਮ |
ਕੁਲਸੁਮ ਬੱਟ | ||
ਮੌਤ | |||
ਕੌਮੀਅਤ |
ਪਾਕਿਸਤਾਨੀ| |
ਸਿਆਸੀ ਪਾਰਟੀ | |
ਪਤੀ/ਪਤਨੀ | |||
ਸੰਬੰਧ | |||
ਸੰਤਾਨ |
4 ਬੱਚੇ ਮਰੀਅਮ ਨਵਾਜ਼ | ||
ਅਲਮਾ ਮਾਤਰ |
ਸ਼ੁਰੂਆਤੀ ਅਤੇ ਨਿੱਜੀ ਜ਼ਿੰਦਗੀ
ਸੋਧੋਕੁਲਸੁਮ ਨਵਾਜ਼ ਦਾ ਜਨਮ 29 ਮਾਰਚ 1950[1][2][3] ਨੂੰ ਲਾਹੌਰ ਵਿੱਚ ਇੱਕ ਕਸ਼ਮੀਰੀ ਪਰਿਵਾਰ ਵਿੱਚ ਹੋਇਆ।[4][5] ਹੋਰ ਸੂਤਰਾਂ ਅਨੁਸਾਰ, ਉਸ ਦਾ ਜਨਮ 22 ਮਾਰਚ 1950 ਨੂੰ ਹਾਫਿਜ਼ ਬੱਟ ਦੇ ਘਰ ਹੋਇਆ ਸੀ।[6]
ਉਸ ਨੇ ਇਸਲਾਮੀਆ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਲਾਹੌਰ ਦੇ ਫੋਰਮੈਨ ਕ੍ਰਿਸ਼ਚੀਅਨ ਕਾਲਜ ਤੋਂ ਗ੍ਰੈਜੂਏਟ ਹੋਈ। ਉਸ ਨੇ 1970 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਉਰਦੂ 'ਚ ਮਾਸਟਰ ਡਿਗਰੀ ਪ੍ਰਾਪਤ ਕੀਤੀ।[7][8] ਉਸ ਨੇ ਫਲਸਫੇ ਵਿੱਚ ਵੀ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।
ਕੁਲਸੁਮ ਦੀਆਂ ਦੋ ਭੈਣਾਂ ਅਤੇ ਇੱਕ ਭਰਾ ਸਨ।[9] ਉਸ ਦੇ ਨਾਨਕਿਆਂ ਵਲੋਂ, ਉਹ ਪਹਿਲਵਾਨ "ਦਿ ਗ੍ਰੇਟ ਗਾਮਾ" ਦੀ ਦੋਤੀ ਸੀ।[10] ਉਸ ਨੇ ਅਪ੍ਰੈਲ 1971 ਵਿੱਚ, ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ ਨਾਲ ਵਿਆਹ ਕਰਵਾ ਲਿਆ ਸੀ।[5] ਇਸ ਜੋੜੇ ਦੇ ਚਾਰ ਬੱਚੇ : ਮਰੀਅਮ, ਅਸਮਾ, ਹਸਨ ਅਤੇ ਹੁਸੈਨ ਹਨ।
ਜੀਵਨ ਯਾਤਰਾ ਅਤੇ ਕੈਰੀਅਰ
ਸੋਧੋਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਬੀਵੀ
ਸੋਧੋਕੁਲਸੂਮ ਨਵਾਜ਼ ਦਾ ਨਿਕਾਹ ਨਵਾਜ਼ ਸ਼ਰੀਫ਼ ਨਾਲ ਅਪ੍ਰੈਲ 1971 ਵਿੱਚ ਹੋਇਆ। 1 ਨਵੰਬਰ 1990 ਨੂੰ ਉਸ ਦੇ ਪਤੀ ਨਵਾਜ਼ ਸ਼ਰੀਫ ਪ੍ਰਧਾਨ-ਮੰਤਰੀ ਬਣੇ, ਜਦੋਂ ਉਸ ਦੀ ਪਾਰਟੀ, ਇਸਲਾਮੀ ਜਮਹੂਰੀ ਇਤਹਾਦ ਨੇ 1990 ਦੀਆਂ ਪਾਕਿਸਤਾਨੀ ਆਮ ਚੋਣਾਂ ਲੜੀਆਂ ਅਤੇ 207 ਸੀਟਾਂ ਵਿਚੋਂ 104 ਸੀਟਾਂ ਜਿੱਤੀਆਂ ਸਨ।[11] ਪ੍ਰਧਾਨ ਮੰਤਰੀ ਵਜੋਂ ਨਵਾਜ਼ ਸ਼ਰੀਫ਼ ਦਾ ਪਹਿਲਾ ਕਾਰਜਕਾਲ ਜੁਲਾਈ 1993 ਵਿੱਚ ਖ਼ਤਮ ਹੋਇਆ ਸੀ।[12]
ਉਸ ਦੀ (ਨਵਾਜ਼ ਸ਼ਰੀਫ਼) ਪਾਰਟੀ, ਪਾਕਿਸਤਾਨ ਮੁਸਲਿਮ ਲੀਗ (ਐਨ) ਨੇ 1997 ਦੀਆਂ ਪਾਕਿਸਤਾਨੀ ਆਮ ਚੋਣਾਂ ਜਿੱਤੀਆਂ ਅਤੇ ਦੂਜੀ ਵਾਰ ਪ੍ਰਧਾਨ-ਮੰਤਰੀ ਬਣ ਗਏ।ਪ੍ਰਧਾਨ-ਮੰਤਰੀ ਵਜੋਂ ਨਵਾਜ਼ ਦਾ ਦੂਜਾ ਕਾਰਜਕਾਲ ਖਤਮ ਹੋ ਗਿਆ ਸੀ ਜਦੋਂ ਉਸ ਵੇਲੇ ਦੇ ਚੀਫ਼ ਆਫ਼ ਆਰਮੀ ਸਟਾਫ ਜਨਰਲ ਪਰਵੇਜ਼ ਮੁਸ਼ੱਰਫ ਨੇ 12 ਅਕਤੂਬਰ 1999 ਨੂੰ ਉਸਦੇ ਵਿਰੁੱਧ ਇੱਕ ਫੌਜੀ ਰਾਜ ਪਲਟ ਦੀ ਅਗਵਾਈ ਕੀਤੀ ਸੀ। ਕੁਲਸੁਮ ਨੂੰ ਮਿਲਟਰੀ ਪੁਲਿਸ ਦੀ ਪਾਕਿ ਆਰਮੀ ਕੋਰ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਤੁਰੰਤ ਉਸ ਦੀ ਸਥਾਨਕ ਰਿਹਾਇਸ਼ ਵਿੱਚ ਤਬਦੀਲ ਕਰ ਦਿੱਤਾ ਗਿਆ। ਉਸ ਦੀ ਧੀ, ਮਰੀਅਮ ਨਵਾਜ਼ ਦੇ ਅਨੁਸਾਰ, ਕੁਲਸੁਮ ਨੇ “ਬੇਬਾਕਤਾ ਨਾਲ ਆਰਮੀ ਦੇ ਮੁੱਖ-ਅਧਿਕਾਰੀ ਨੂੰ ਚੁਣੌਤੀ ਦਿੱਤੀ ਜਦੋਂ ਬਹੁਤ ਸਾਰੇ ਆਦਮੀ ਪਿੱਛੇ ਹਟ ਗਏ”। ਨਵਾਜ਼ ਸ਼ਰੀਫ ਨੇ ਆਪਣੀ ਪਤਨੀ ਦਾ ਨਾਮ 1999 ਵਿੱਚ ਪਾਕਿਸਤਾਨ ਮੁਸਲਿਮ ਲੀਗ ਦੇ ਪ੍ਰਧਾਨ ਵਜੋਂ ਲਿਆ ਸੀ।
ਸੰਨ 2000 ਵਿੱਚ, ਉਸ ਨੇ ਲਾਹੌਰ ਤੋਂ ਪਿਸ਼ਾਵਰ ਲਈ ਇੱਕ ਜਨਤਕ ਰੈਲੀ ਦੀ ਅਗਵਾਈ ਕੀਤੀ, ਤਾਂ ਜੋ ਪੀਐਮਐਲ-ਐਨ ਲਈ ਜਨਤਕ ਸਮਰਥਨ ਇਕੱਤਰ ਕੀਤਾ ਜਾ ਸਕੇ। ਆਪਣੀ ਰਿਹਾਇਸ਼ ਛੱਡਣ ਤੋਂ ਤੁਰੰਤ ਬਾਅਦ, ਉਸ ਦੀ ਕਾਰ ਨੂੰ ਪੁਲਿਸ ਨੇ ਘੇਰ ਲਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।[13]
ਉਹ 2002 ਤੱਕ ਪੀਐਮਐਲ-ਐਨ ਦੀ ਪ੍ਰਧਾਨ ਰਹੀ।
ਨਵਾਜ਼ ਸ਼ਰੀਫ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਤੀਜੀ ਵਾਰ ਪਾਕਿਸਤਾਨ ਦੀ ਪਹਿਲੀ ਔਰਤ ਬਣ ਗਈ ਸੀ ਜਦੋਂ ਉਸ ਦੀ ਪਾਰਟੀ, ਪਾਕਿਸਤਾਨ ਮੁਸਲਿਮ ਲੀਗ (ਐਨ) ਨੇ 2013 ਦੀਆਂ ਪਾਕਿਸਤਾਨੀ ਆਮ ਚੋਣਾਂ ਜਿੱਤੀਆਂ ਸਨ।[14]
ਉਹਨਾਂ ਦੀ ਮੌਤ ਦੇ ਸਮੇਂ ’ ਨਵਾਜ਼ ਸ਼ਰੀਫ਼, ਉਹਨਾਂ ਦੀ ਧੀ ਮਰੀਅਮ ਅਤੇ ਉਹਨਾਂ ਦੇ ਦਾਮਾਦ ਕੈਪਟਨ (ਸੇਵਾਮੁਕਤ) ਮੁਹੰਮਦ ਸਫਦਰ ਭਿ੍ਸ਼ਟਾਚਾਰ ਦੇ ਮਾਮਲੇ ਵਿੱਚ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹਨ।
ਰਾਜਨੀਤਿਕ ਕੈਰੀਅਰ
ਸੋਧੋਕੁਲਸੁਮ ਸਤੰਬਰ 2017 ਵਿੱਚ ਹੋਈਆਂ ਉਪ-ਚੋਣਾਂ ਵਿੱਚ ਪਹਿਲੀ ਵਾਰ ਐਨ.ਏ.-120 (ਲਾਹੌਰ-II) ਤੋਂ ਪੀ.ਐੱਮ.ਐੱਲ. (ਐਨ) ਦੀ ਉਮੀਦਵਾਰ ਵਜੋਂ ਪਹਿਲੀ ਵਾਰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਲਈ ਚੁਣੀ ਗਈ ਸੀ।[15] ਉਸ ਨੇ 59,413 ਵੋਟਾਂ ਪ੍ਰਾਪਤ ਕੀਤੀਆਂ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਯਾਸਮੀਨ ਰਾਸ਼ਿਦ ਨੂੰ ਹਰਾਇਆ। ਪਨਾਮਾ ਪੇਪਰਸ ਮਾਮਲੇ ਵਿੱਚ ਉਸ ਦੇ ਪਤੀ ਨਵਾਜ਼ ਸ਼ਰੀਫ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਐਨਏ -120 ਸੀਟ ਖਾਲੀ ਹੋ ਗਈ ਸੀ।[16]
ਉਹ (ਕੁਲਸੁਮ) ਆਪਣੀ ਬਿਮਾਰੀ ਕਾਰਨ ਨੈਸ਼ਨਲ ਅਸੈਂਬਲੀ ਦੀ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਅਸਮਰਥ ਸੀ।[17]
ਉਹ ਘੱਟ ਪ੍ਰੋਫਾਈਲ ਬਣਾਈ ਰੱਖਣ ਲਈ ਜਾਣੀ ਜਾਂਦੀ ਸੀ।[18]
ਮੌਤ
ਸੋਧੋਕੁਲਸੂਮ ਨਵਾਜ਼ ਦੀ ਮੌਤ ਲੰਦਨ ਵਿੱਚ 11 ਸਤੰਬਰ 2018 ਨੂੰ ਹੋਇਆ।[19] ਉਸ ਨੇ ਆਪਣੀ ਬਿਮਾਰੀ ਦੇ ਦੌਰਾਨ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦੇ ਕਈ ਸੈਸ਼ਨ ਕਰਵਾਏ।[20]
ਜੂਨ 2018 ਵਿੱਚ, ਨਵਾਜ਼ ਨੂੰ ਦਿਲ ਦੇ ਦੌਰੇ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਇੱਕ ਵੈਂਟੀਲੇਟਰ 'ਤੇ ਬਿਠਾਇਆ ਗਿਆ।[21] 10 ਸਤੰਬਰ 2018 ਨੂੰ, ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ। 11 ਸਤੰਬਰ 2018 ਨੂੰ ਉਸ ਦੀ 68 ਸਾਲ ਦੀ ਉਮਰ ਵਿੱਚ ਲੰਦਨ ਵਿਖੇ ਮੌਤ ਹੋ ਗਈ ਸੀ ਜਦੋਂ ਕਿ ਉਸ ਦੇ ਪਤੀ ਨਵਾਜ਼ ਸ਼ਰੀਫ ਅਤੇ ਧੀ ਮਰੀਅਮ ਦੋਵੇਂ ਜੇਲ੍ਹ ਦੀ ਸਜ਼ਾ ਕੱਟ ਰਹੇ ਸਨ।[22] ਉਸ ਦੇ ਪਤੀ ਅਤੇ ਧੀ ਨੂੰ ਉਸ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਸਮਾਂ-ਪੈਰੋਲ ਦਿੱਤੀ ਗਈ ਸੀ।[23]
13 ਸਤੰਬਰ 2018 ਨੂੰ, ਨਵਾਜ਼ ਲਈ ਅੰਤਮ ਸੰਸਕਾਰ ਦੀ ਅਰਦਾਸ ਲੰਦਨ ਦੀ ਇੱਕ ਰੀਜੈਂਟਸ ਪਾਰਕ ਮਸਜਿਦ ਵਿੱਚ ਕੀਤੀ ਗਈ ਸੀ। ਜਿਸ ਦੇ ਬਾਅਦ ਉਸ ਦੀ ਲਾਸ਼ ਨੂੰ ਹੀਥਰੋ ਏਅਰਪੋਰਟ ਤੋਂ ਲਾਹੌਰ ਲਈ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਈਨ ਦੀ ਉਡਾਣ ਵਿੱਚ ਲਿਆਂਦਾ ਗਿਆ।[24] 14 ਸਤੰਬਰ 2018 ਨੂੰ ਲਾਹੌਰ ਵਿੱਚ ਮੌਲਾਨਾ ਤਾਰਿਕ ਜਮੀਲ ਦੀ ਅਗਵਾਈ 'ਚ ਅੰਤਿਮ ਸੰਸਕਾਰ ਸ਼ਰੀਫ ਮੈਡੀਕਲ ਸਿਟੀ ਵਿਖੇ ਸ਼ਾਮ 5:30 ਵਜੇ ਦੇ ਕਰੀਬ ਪੀਕੇਟੀ ਵਿਖੇ ਜਾਤੀ ਉਮਰਾ ਵਿੱਚ ਆਰਾਮ ਕਰਨ ਤੋਂ ਪਹਿਲਾਂ ਉਸ ਦੀ ਨਮਾਜ਼ ਅਦਾ ਕੀਤੀ ਗਈ।[25]
ਹਵਾਲੇ
ਸੋਧੋ- ↑ "خاص رپورٹ – کلثوم نواز وزارت عظمیٰ کی مضبوط امیدوار – Latest News | Daily Jang". Jang. 11 September 2018. Retrieved 11 September 2018.
- ↑ News, Abb Takk (11 September 2018). "Begum Kulsoom Nawaz Journey from Housewife To Politics – Abb Takk News". Abb Takk News. Archived from the original on 21 ਸਤੰਬਰ 2017. Retrieved 11 September 2018.
{{cite news}}
:|last1=
has generic name (help) - ↑ "Begum Kulsoom Nawaz, the woman behind a three-time premier". Samaa TV. 11 September 2018. Retrieved 11 September 2018.
- ↑ "بیگم کلثوم نواز انتقال کرگئیں – ایکسپریس اردو". ایکسپریس اردو. 11 September 2018. Retrieved 11 September 2018.
- ↑ 5.0 5.1 "Kulsoom Nawaz and Shehbaz Sharif: The Possible Successors of Nawaz Sharif". News18. 29 July 2017. Retrieved 17 September 2017.
- ↑ "Begum Kulsoom Nawaz: Life in focus". The Express Tribune. 11 September 2018. Retrieved 11 September 2018.
- ↑ "Don't be fooled, Kulsoom Nawaz is the prime minister in waiting". geo.tv. Retrieved 17 August 2017.
- ↑ "Iron ladies in the race". TNS – The News on Sunday. 20 August 2017. Archived from the original on 20 ਅਗਸਤ 2017. Retrieved 17 September 2017.
{{cite news}}
: Unknown parameter|dead-url=
ignored (|url-status=
suggested) (help) - ↑ Hussain, Fida (26 May 2013). "Kalsoom, others move court for succession certificate". The Nation. Retrieved 4 October 2014.
- ↑ Jajja, Sumaira (2 April 2017). "WRESTLING: The Warrior's Soul". Dawn. Pakistan. Retrieved 31 July 2018.
- ↑ Report, Dawn (27 July 2017). "In pictures: The rise and fall of Nawaz Sharif". Dawn. Pakistan. Retrieved 18 September 2017.
- ↑ "Nawaz Sharif". Dawn. Pakistan. 2 April 2013. Retrieved 18 September 2017.
- ↑ "Sharif's wife towed away in Pakistan police raids". 8 July 2000. Retrieved 11 September 2018.
- ↑ Raza, Dawn.com (5 June 2013). "Live from Parliament: Nawaz elected PM with 244 votes". Dawn. Pakistan. Retrieved 18 September 2017.
- ↑ "NA-120 by-polls: Unofficial results show Kulsoom Nawaz in the lead". Dawn. Pakistan. 17 September 2017. Retrieved 17 September 2017.
- ↑ "Nawaz Sharif's wife Begum Kulsoom wins Lahore by-election". The Hindu. 18 September 2017. Retrieved 18 September 2017.
- ↑ "Nawaz's wife dies in London". Business Standard India. 11 September 2018. Retrieved 11 September 2018.
- ↑ "Kulsoom Nawaz: The silent partner". Herald Magazine. 8 August 2018. Retrieved 8 August 2018.
- ↑ "ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਦਾ ਦੇਹਾਂਤ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-09-11. Retrieved 2018-09-12.[permanent dead link]
- ↑ "Begum Kulsoom Nawaz passes away in London". The News. 11 September 2018. Retrieved 11 September 2018.
- ↑ "Hussain Nawaz denies Kulsoom Nawaz's death". The Nation. 23 June 2018. Retrieved 24 June 2018.
- ↑ "Begum Kulsoom Nawaz passes away in London after battle with cancer". Dawn. Pakistan. 11 September 2018. Retrieved 11 September 2018.
- ↑ "Begum Kulsoom dies; Nawaz Sharif, Maryam to get parole for funeral". Khaleej Times. 11 September 2018.
- ↑ Iqbal, Sajid (14 September 2018). "Community says farewell to Kulsoom in London funeral". Dawn.
- ↑ "Kulsoom Nawaz laid to rest at Jati Umra in Lahore". Dawn. 13 September 2018.