ਕੂਕਾਨੇਟ

ਭਾਰਤੀ ਪੰਜਾਬ ਦਾ ੲਿੱਕ ਪਿੰਡ

ਕੂਕਾਨੇਟ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਿਮਾਚਲ ਬਾਰਡਰ ਦੇ ਖੇਤਰ ਵਿੱਚ ਸ਼ਿਵਾਲਿਕ ਪਹਾੜੀਆਂ ਵਿੱਚ ਵਸਿਆ ਇੱਕ ਪਿੰਡ ਹੈ ਜੋ ਬਲਾਕ ਭੂੰਗਾ-2 ਵਿੱਚ ਪੈਂਦਾ ਹੈ। ਇਹ ਪਿੰਡ ਕਰੀਬ 3821 ਏਕੜ ਵਿੱਚ ਫੈਲਿਆ ਹੋਇਆ ਹੈ। ਪਿੰਡ ਦੀ ਅਬਾਦੀ ਕਰੀਬ 1100 ਹੈ। ਪਿੰਡ ਵਿੱਚ 215 ਘਰ ਹਨ। ਪਿੰਡ ਵਿੱਚ ਇੱਕ ਸਰਕਾਰੀ ਸੈਕੰਡਰੀ ਸਕੂਲ ਹੈ ਜੋ ਅੰਗਰੇਜ਼ੀ ਰਾਜ ਵੇਲੇ 1930 ਵਿੱਚ ਸ਼ੁਰੂ ਹੋਇਆ ਸੀ। ਪਿੰਡ ਵਿੱਚ ਬਾਬਾ ਭਰਥਰੀ ਦਾ ਮੰਦਰ, ਸ਼ਿਵਜੀ ਦਾ ਮੰਦਰ ਅਤੇ ਬਾਬਾ ਗੁੰਗਣੀਆਂ ਵਾਲੇ ਦਾ ਮੰਦਰ ਵੀ ਹੈ।

ਕੂਕਾਨੇਟ
ਦੇਸ਼ India
ਰਾਜਪੰਜਾਬ
ਜ਼ਿਲ੍ਹਾਹੁਸ਼ਿਆਰਪੁਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਇਤਿਹਾਸਕ ਪਿਛੋਕੜ ਸੋਧੋ

ਮੰਨਿਆ ਜਾਂਦਾ ਹੈ ਕਿ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵਸਿਆ। ਰਣਜੀਤ ਸਿੰਘ ਦੇ ਸਮੇਂ ਇੱਕ ਕੂਕਾ ਨਾਮ ਦਾ ਰਾਜਾ ਸੀ ਜਿਸ ਨੇ ਇਹ ਪਿੰਡ ਵਸਾਇਆ। ਉਸ ਰਾਜੇ ਦੇ ਨਾਮ ਤੋਂ ਇਸ ਪਿੰਡ ਦਾ ਨਾਮ ਕੂਕਨੇਟ ਪੈ ਗਿਆ।

ਬੋਲੀ ਅਤੇ ਰਿਸ਼ਤਾਨਾਤਾ ਪ੍ਰਣਾਲੀ ਸੋਧੋ

ਭਾਵੇਂ ਇਹ ਪੰਜਾਬ ਦਾ ਪਿੰਡ ਹੈ ਪਰ ਸਰਹੱਦੀ ਪਿੰਡ ਹੋਣ ਕਰਕੇ ਇਸ ਪਿੰਡ ਦੇ ਲੋਕਾਂ ਦੀ ਬੋਲੀ ਵੱਖਰੀ ਕਿਸਮ ਦੀ ਹੈ। ਇਹਨਾਂ ਦੀ ਬੋਲੀ ਨੇੜਲੇ ਊਨਾ ਤੇ ਕਾਂਗੜਾ ਖੇਤਰ ਦੇ ਲੋਕਾਂ ਨਾਲ ਵਧੇਰੇ ਮਿਲਦੀ ਹੈ।ਇਹਨਾਂ ਖੇਤਰਾਂ ਨਾਲ ਵਧੇਰੇ ਸਾਂਝ ਹੋਣ ਕਰਕੇ ਇਸ ਪਿੰਡ ਦੀ ਬਹੁ ਗਿਣਤੀ ਹਿਮਾਚਲੀ ਲੋਕਾਂ ਦੀ ਹੈ ਕਿਓਂਕਿ ਲੋਕਾਂ ਦੇ ਜ਼ਿਆਦਾਤਰ ਵਿਆਹ ਹਿਮਾਚਲ ਦੇ ਪਿੰਡਾਂ ਵਿੱਚ ਹੁੰਦੇ ਹਨ ਜਿਸ ਕਾਰਨ ਇਸ ਪਿੰਡ ਦੀ ਵਸੋਂ ਵੱਖ ਵੱਖ ਭਾਸ਼ਾਈ ਲੋਕਾਂ ਦਾ ਸੁਮੇਲ ਹੈ।

ਹਵਾਲੇ[1] ਸੋਧੋ

  1. ਕਲਸੀ, ਸੰਜੀਵ ਕੁਮਾਰ (16 June 2017). "ਪਹਾੜੀ ਤੇ ਖੱਡ ਵਿੱਚ ਵੱਸਿਆ ਪਿੰਡ ਕੂਕਾਨੇਟ".