ਕੇਂਦਰੀ ਪੰਜਾਬੀ ਲੇਖਕ ਸਭਾ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਪੰਜਾਬੀ ਲੇਖਕਾਂ ਦੀ ਸਭ ਤੋਂ ਵੱਡੀ ਸੰਸਥਾ ਹੈ।

ਸਭਾ ਦੇ ਉਦੇਸ਼ ਅਤੇ ਨਿਸ਼ਾਨੇ ਸੋਧੋ

 • ਪੰਜਾਬੀ ਲੇਖਕਾਂ ਨੂੰ ਕਿਸੇ ਵੀ ਪ੍ਰਕਾਰ ਦੇ ਵਿਤਕਰੇ ਤੋਂ ਬਿਨਾਂ ‘ਕੇਂਦਰੀ ਸਭਾ' ਦੇ ਮੰਚ ਉੱਤੇ ਸੰਗਠਿਤ ਕਰਨਾ।
 • ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਸਭ ਪੱਖਾਂ ਤੋਂ ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਉੱਪਰਾਲੇ ਕਰਨਾ।
 • ਭਾਸ਼ਾਈ, ਸਾਹਿਤਕ ਅਤੇ ਸੱਭਿਆਚਾਰਕ ਮਸਲਿਆਂ ਉੱਤੇ ਵਿਚਾਰ ਵਟਾਂਦਰਿਆਂ ਦਾ ਪ੍ਰਬੰਧ ਕਰਨਾ ਅਤੇ ਸਾਹਿਤ ਰਚਨਾ ਨੂੰ ਨਰੋਈਆਂ ਲੀਹਾਂ ਉੱਤੇ ਤੋਰਨ ਵਿੱਚ ਸਹਾਈ ਹੋਣਾ।
 • ਸਿਰਜਣਾਤਮਕ ਸਾਹਿਤ ਤੇ ਗਿਆਨ ਸਾਹਿਤ ਦੀਆਂ ਰਚਨਾਵਾਂ ਦਾ ਮੁਲਾਂਕਣ ਕਰਨਾ, ਕਰਾਉਣਾ ਅਤੇ ਉਹਨਾਂ ਦੇ ਸਮਾਜਿਕ ਮਹੱਤਵ ਨੂੰ ਉਭਾਰਨਾ।
 • ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਸਾਹਿਤ ਤੇ ਸੱਭਿਆਚਾਰ ਨਾਲ ਸਾਂਝ ਵਧਾਉਣਾ ਅਤੇ ਪੰਜਾਬੀ ਸਾਹਿਤਕਾਰਾਂ ਲਈ ਦੇਸ਼ੀ, ਵਿਦੇਸ਼ੀ ਸਾਹਿਤਕਾਰਾਂ ਨਾਲ ਮੇਲ ਜੋਲ ਤੇ ਸਾਂਝ ਦੇ ਵਸੀਲੇ ਜੁਟਾਉਣਾ।
 • ਪੰਜਾਬੀ ਲੇਖਕਾਂ ਦੇ ਹਿੱਤਾਂ ਤੇ ਅਧਿਕਾਰਾਂ ਦੀ ਸੁਰੱਖਿਆ ਲਈ ਯੋਗ ਉੱਪਰਾਲੇ ਕਰਨਾ।
 • ‘ਕੇਂਦਰੀ ਸਭਾ' ਨਾਲ ਸਬੰਧਿਤ ਸਾਹਿਤ ਸਭਾਵਾਂ ਵਿੱਚ ਸ਼ਾਮਲ ਨਵਯੁਵਕ ਲੇਖਕਾਂ ਦੀ ਪ੍ਰਤਿਭਾ ਨੂੰ ਵਿਗਸਾਉਣ ਲਈ ਸਹਾਈ ਹੋਣਾ।
 • ਲੋੜਵੰਦ ਪੰਜਾਬੀ ਲੇਖਕਾਂ ਦੀ ਆਰਥਿਕ ਸਹਾਇਤਾ ਲਈ ਉੱਪਰਾਲੇ ਕਰਨਾ।

ਮੈਂਬਰ ਬਣਨਾ ਲਈ ਸ਼ਰਤਾਂ ਸੋਧੋ

 • ਲੇਖਕ ਦੀ ਘੱਟੋ ਘੱਟ ਇੱਕ ਪੁਸਤਕ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨਾਲ ਸੰਬੰਧਿਤ ਕਿਸੇ ਪੱਖ ਬਾਰੇ ਹੋਵੇ।
 • ਪੁਸਤਕ ਨਾ ਹੋਣ ਦੀ ਸੂਰਤ ਵਿੱਚ ਉਸ ਦੀਆਂ ਉੱਪਰੋਕਤ ਵਿਸ਼ਿਆਂ ਨਾਲ ਸਬੰਧਿਤ ਘੱਟੋ ਘੱਟ 20 ਰਚਨਾਵਾਂ ਵੱਖ-ਵੱਖ ਸਮੇਂ ਪੰਜਾਬ ਪੱਧਰ ਦੀਆਂ ਅਖ਼ਬਾਰਾਂ, ਪ੍ਰਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ ਹੋਈਆਂ ਹੋਣ।
 • ਜਾਂ ਸਿਰਜਣਾਤਮਕ ਲੇਖਣ ਦਾ ਖਰੜਾ ਹੋਵੇ।
 • ਅਖ਼ਬਾਰਾਂ/ਪਤ੍ਰਿਕਾਵਾਂ ਦੇ ਸੰਪਾਦਕ, ਪੱਤਰਕਾਰ ਲੇਖਕ ਮੰਨੇ ਜਾਣਗੇ। ਉਹ ਵੀ ਜੋ ਉੱਪਰੋਕਤ ਵਿਸ਼ਿਆਂ ਬਾਰੇ ਲਿਖਦੇ ਹਨ। ਪਰ ਸਿਰਫ਼ ਖ਼ਬਰਾਂ ਭੇਜਣ/ਲਿਖਣ, ਅਨੁਵਾਦ ਕਰਨ ਜਾਂ ਕਾਪੀ ਜੋੜਨ ਵਾਲੇ ਲੇਖਕ ਨਹੀਂ ਮੰਨੇ ਜਾਣਗੇ।

ਉੱਪਰੋਕਤ ਸ਼ਰਤਾਂ ਪੂਰੀਆਂ ਕਰਨ ਵਾਲੇ ਸੱਜਣ ਹੇਠਾਂ ਦਿੱਤੇ ਅਨੁਸਾਰ ਮੈਂਬਰ ਬਣ ਸਕਦੇ ਹਨ-

 1. ਜੀਵਨ ਮੈਂਬਰ: ਭਾਰਤ ਵਿੱਚ ਰਹਿਣ ਵਾਲਾ ਪੰਜਾਬੀ ਲੇਖਕ ਇਕੱਠੇ ਮੈਂਬਰਸ਼ਿਪ ਫ਼ੀਸ 500+ 50 ਰੁਪਏ ਕੇਂਦਰੀ ਭਵਨ ਉਸਾਰੀ ਫੰਡ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲਾ ਮੈਂਬਰਸ਼ਿਪ ਫ਼ੀਸ 2500+50 ਰੁਪਏ ਕੇਂਦਰੀ ਭਵਨ ਉਸਾਰੀ ਫੰਡ ਦੇ ਕੇ ਜੀਵਨ ਮੈਂਬਰ ਬਣਿਆ ਜਾ ਸਕਦਾ ਹੈ।
 2. ਸਭਾਵਾਂ ਰਾਹੀਂ ਮੈਂਬਰ: ਕੇਂਦਰੀ ਸਭਾ ਨਾਲ ਸਬੰਧਿਤ ਸਥਾਨਕ ਸਭਾਵਾਂ ਦੇ ਮੈਂਬਰ ਪੰਜਾਬੀ ਲੇਖਕ ਸਬੰਧਿਤ ਸਭਾ ਰਾਹੀਂ 25/- ਰੁਪਏ ਵਾਰਸ਼ਿਕ ਚੰਦਾ ਅਤੇ 50 ਰੁਪਏ ਕੇਂਦਰੀ ਭਵਨ ਉਸਾਰੀ ਫੰਡ ਦੇ ਕੇ ਮੈਂਬਰ ਬਣ ਸਕਦੇ ਹਨ।

ਇਤਿਹਾਸ ਸੋਧੋ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਸਥਾਪਨਾ 1956 ਵਿੱਚ ਜਲੰਧਰ ਵਿੱਚ ਕੀਤੀ ਗਈ ਸੀ।[1] ਵੱਡੇ ਸਾਹਿਤਕਾਰਾਂ ਤੇ ਲੇਖਕਾਂ ਨੇ ਇਸ ਦੀ ਸੁਯੋਗ ਅਗਵਾਈ ਕੀਤੀ।

ਹਵਾਲੇ ਸੋਧੋ