ਕੇਨ ਦਰਿਆ

ਭਾਰਤ ਵਿੱਚ ਨਦੀ
25°46′N 80°31′E / 25.767°N 80.517°E / 25.767; 80.517

ਇਹ ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਬੁੰਦੇਲਖੰਡ ਦਾ ਇੱਕ ਦਰਿਆ ਹੈ ਜੋ ਕੈਮੂਰ ਪਹਾੜੀਆਂ ਵਿਚੋਂ ਨਿਕਲ ਕੇ ਦਮੋਹ ਤੇ ਪੰਨਾ ਵਿਚੋਂ ਦੀ ਵਗਦਾ ਹੋਇਆ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਦਾਖ਼ਲ ਹੋ ਜਾਂਦਾ ਹੈ। ਬਾਂਦਾ ਦੀ ਸਰਹੱਦ ਦੇ ਨਾਲ ਨਾਲ ਅਤੇ ਬਾਂਦਾ ਸ਼ਹਿਰ ਵਿਚੋਂ ਦੀ ਗੁਜ਼ਰਦਾ ਹੋਇਆ ਸੋਮੇ ਤੋਂ ਲਗਭਗ 370 ਕਿ. ਮੀ. ਦੂਰ ਬਾਂਦਾ-ਫ਼ਤਿਹਪੁਰ ਸੜਕ ਕੋਲ ਚਿਲਾ ਦੇ ਨੇੜੇ ਜਮਨਾ ਦਰਿਆ ਵਿੱਚ ਮਿਲ ਜਾਂਦਾ ਹੈ। ਦਰਿਆ ਡੂੰਘਾ ਹੈ ਅਤੇ ਬਾਂਦਾ ਸ਼ਹਿਰ ਵਿੱਚ ਜਹਾਜ਼ਰਾਨੀ ਦੇ ਯੋਗ ਹੈ ਪਰ ਇਸ ਰਾਹੀਂ ਬਹੁਤੀ ਆਵਾਜਾਈ ਨਹੀਂ ਹੁੰਦੀ। ਬਾਂਦਾ ਵਿਖੇ ਦਰਿਆ ਦਾ ਤਲ ਰੇਤਲਾ ਹੈ ਜਿਸ ਵਿੱਚ ਬਲੌਰੀ ਪੱਥਰ ਅਤੇ ਹੋਰ ਚਟਾਨਾਂ ਦੇ ਟੁਕੜੇ ਮਿਲਦੇ ਹਨ ਜੋ ਬੜੇ ਪਾਲਿਸ਼ ਹੋਏ ਹੋਣ ਕਰਕੇ ਗਹਿਣੀਆਂ ਵਿੱਚ ਵੀ ਵਰਤੇ ਜਾਂਦੇ ਹਨ। ਬਾਂਦਾ ਤੋਂ ਉੱਪਰ ਪਾਸੇ ਤਲ ਚਟਾਨੀ ਹੈ ਅਤੇ ਖਰੌਨੀ ਦੇ ਨਜ਼ਦੀਕ ਦਰਿਆ ਦਾ ਦ੍ਰਿਸ਼ ਬਹੁਤ ਹੀ ਸੁੰਦਰ ਹੈ। ਸਾਬਕਾ ਅਜੈਗੜ੍ਹ ਸਟੇਟ ਵਿੱਚ ਬਰਿਆਪੁਰ ਦੇ ਨੇੜਿਉਂ ਇਸ ਦਰਿਆ ਵਿਚੋਂ ਇੱਕ ਨਹਿਰ ਕੱਢੀ ਗਈ ਹੈ।

ਕੇਨ ਨਦੀ
River
ਕੇਨ ਨਦੀ
ਦੇਸ਼ ਭਾਰਤ
ਰਾਜ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼
ਖੇਤਰ ਬੁੰਦੇਲਖੰਡ
ਲੈਂਡਮਾਰਕ Raneh Falls
ਸਰੋਤ Ahirgawan
 - ਸਥਿਤੀ Kaimur Range, Jabalpur district, ਮੱਧ ਪ੍ਰਦੇਸ਼
 - ਉਚਾਈ 550 ਮੀਟਰ (1,804 ਫੁੱਟ)
ਦਹਾਨਾ Yamuna River
 - ਸਥਿਤੀ Chilla, Fatehpur district, Uttar Pradesh
 - ਦਿਸ਼ਾ-ਰੇਖਾਵਾਂ 25°46′N 80°31′E / 25.767°N 80.517°E / 25.767; 80.517
ਲੰਬਾਈ 427 ਕਿਮੀ (265 ਮੀਲ)
ਡਿਗਾਊ ਜਲ-ਮਾਤਰਾ
 - ਔਸਤ 310 ਮੀਟਰ/ਸ (10,948 ਘਣ ਫੁੱਟ/ਸ) [1]

ਹਵਾਲੇ ਸੋਧੋ

  1. "Hydrology" (PDF). nwda.gov.in. National Water Development Authority. Retrieved 22 April 2014.