ਕੇਪ ਕੋਸਟ

ਸੋਧੋ

ਇਤਹਾਸ

ਸੋਧੋ

ਘਾਟਾ ਦੇ ਕੇਂਦਰੀ ਖੰਡ ਦੀ ਰਾਜਧਾਨੀ ਹੈ ਜੋ ਗਿੱਨੀ ਖਾੜੀ ਦੇ ਅੰਦਰ ਨੂੰ ਵਧੀ ਹੋਈ ਨੋਕ ਤੇ ਵਾਕਿਆ ਹੈ। ਇਹ ਸ਼ਹਿਰ ਦੇਸ਼ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋ ਇੱਕ ਹੈ ਜਿਸ ਨੂੰ 1652 ਵਿੱਚ ਸਵੀਡਨਾਂ ਨੇ ਕੇਪ ਕੋਸਟ ਕਿਲੇ ਦੇ ਆਲੇ ਦੁਆਲੇ ਵਸਾਇਆ ਸੀ। ਇਹ 1664 ਵਿੱਚ ਬਰਤਾਨੀਆ ਅਧੀਨ ਹੋ ਗਿਆ। ਸੰਨ 1874 ਤੱਕ ਇਹ ਗੋਲਡ ਕੋਸਟ ਦੀ ਬਰਤਾਨਵੀਂ ਰਾਜਧਾਨੀ ਰਿਹਾ।

ਉਦਯੋਗ

ਸੋਧੋ

ਵੀਹਵੀਂ ਸਦੀ ਪਹਿਲੇ ਦਹਾਕੇ ਦੇ ਸ਼ੁਰੂ ਵਿੱਚ ਇਸ ਦਾ ਪਤਨ ਰੇਲ-ਮਾਰਗਾਂ ਦੇ ਪਸਾਰ ਨਾਲ ਸ਼ੁਰੂ ਹੋ ਗਿਆ। ਸੰਨ 1962 ਵਿੱਚ ਟੈਮਾ ਬੰਦਰਗਾਹ ਦੇ ਖੁਲ੍ਹਣ ਨਾਲ ਇਸ ਦੇ ਬੰਦਰਗਾਹੀ ਕੰਮ ਵੀ ਬਿਲਕੁਲ ਬੰਦ ਹੋ ਗਏ। ਦੂਜੇ ਪਾਸੇ ਵਿਦਿਅਕ ਕੇਂਦਰ ਦੇ ਤੌਰ 'ਤੇ ਇਸ ਦੀ ਮਹੱਤਤਾ ਵਧ ਗਈ।

ਆਰਥਿਕਤਾ

ਸੋਧੋ

ਇਥੋਂ ਦੀ ਆਰਥਿਕ ਕਾਰਗੁਜ਼ਾਰੀ ਵਿੱਚ ਮੱਛੀਆਂ ਫ਼ੜਨ ਦਾ ਵਪਾਰ ਸ਼ਾਮਲ ਹੈ। ਇਸਾਈ ਗਿਰਜਾਘਰ, ਵੈਸਲੇ ਚੈਪਲ ਅਤੇ ਸੈਂਟ ਫ੍ਰਾਂਸਿਸ ਦਾ ਗਿਰਜਾਘਰ ਇਥੋਂ ਦੀਆਂ ਸ਼ਾਨਦਾਰ ਇਮਾਰਤਾਂ ਹਨ।

ਹਵਾਲੇ

ਸੋਧੋ

[1] [2] [3] [4]

  1. PUNJABIPEDIA
  2. "PUNJABIAPPS". Archived from the original on 2021-06-21. Retrieved 2022-05-19. {{cite web}}: Unknown parameter |dead-url= ignored (|url-status= suggested) (help)
  3. GURMUKHIFONTCONVERTER
  4. PUNJABIGYAN