ਕੇਵਲ ਕੌਰ (1940-1982) ਪੂਰਬੀ ਪੰਜਾਬ ਵਿੱਚ ਨਕਸਲਬਾੜੀ ਲਹਿਰ ਦੀ ਇੱਕ ਸਰਗਰਮ ਕਾਰਕੁਨ ਸੀ। ਉਸ ਦਾ ਜਨਮ ਜਲੰਧਰ ਜਿਲੇ ਦੇ ਪਿੰਡ ਸਮਰਾਏ ਬੋਦਾਂ ਵਿੱਚ ਹੋਇਆ। ਉਸਨੂੰ 1972 ਵਿੱਚ ਮੋਗਾ ਅੰਦੋਲਨ (ਵਿਦਿਆਰਥੀ ਅੰਦੋਲਨ) ਵੇਲੇ ਜੇਲ੍ਹ ਹੋਈ ਸੀ। ਕੇਵਲ ਕੌਰ ਨੇ ਇੱਕ ਪੰਜਾਬੀ ਮਗਜੀਨ "ਮਾਂ" ਦਾ ਸੰਪਾਦਨ ਵੀ ਕੀਤਾ ਸੀ। ਉਹ ਕ੍ਰਾਂਤੀਕਾਰੀ ਹਲਕਿਆਂ ਵਿੱਚ ਇੱਕ ਬੇਬਾਕ ਔਰਤ ਵਜੋਂ ਜਾਣੀ ਜਾਂਦੀ ਸੀ। 1982 ਵਿੱਚ ਉਹਨਾਂ ਦੀ ਮੌਤ ਹੋ ਗਈ।[1] ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਪਾਸ਼ ਸਮੇਤ ਹੋਰ ਕਈ ਲੇਖਕ ਵੀ ਉਸ ਦਾ ਲੋਹਾ ਮੰਨਦੇ ਸਨ।

ਹਵਾਲੇ ਸੋਧੋ