ਕੇ.ਪੀ. ਜਾਨਕੀ ਅਮੱਲ
ਕੇ ਪੀ ਜਾਨਕੀ ਅਮੱਲ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਆਲਇੰਡੀਆ ਡੈਮੋਕਰੇਟਿਕ ਵਿਮੈਨ'ਜ਼ ਐਸੋਸੀਏਸ਼ ਦੀ ਪ੍ਰਧਾਨ ਸੀ।[1] ਉਸ ਨੇ 1967 ਵਿੱਚ ਤਾਮਿਲਨਾਡੂ ਵਿਧਾਨ ਸਭਾ ਵਿੱਚ ਮਦੁਰਈ ਪੂਰਬ ਦੀ ਪ੍ਰਤਿਨਿਧਤਾ ਕੀਤੀ ਸੀ।[2]
ਸ਼ੁਰੂਆਤੀ ਜੀਵਨ
ਸੋਧੋ1917 ਵਿੱਚ ਉਸ ਦਾ ਜਨਮ ਹੋਇਆ ਅਤੇ ਉਹ ਪਦਮਨਾਭਨ ਤੇ ਲਕਸ਼ਮੀ ਦੀ ਇਕਲੌਤੀ ਔਲਾਦ ਸੀ। ਉਸ ਦਾ ਮੁਢਲਾ ਜੀਵਨ ਗ਼ਰੀਬੀ ਵਿੱਚ ਗੁਜਰਿਆ ਸੀ। ਜਦੋਂ ਉਹ 8 ਸਾਲਾਂ ਦੀ ਸੀ ਤਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਦਾਦੀ ਨੇ ਉਨ੍ਹਾਂ ਦੀ ਪਰਵਰਿਸ਼ ਕੀਤੀ ਸੀ। ਜਾਨਕੀ ਅਮੱਲ ਨੇ ਇੱਕ ਹਾਰਮੋਨਿਅਮ ਵਜਾਉਣ ਵਾਲੇ, ਗੁਰੂਸਾਮਾਇ ਨਾਇਡੂ, ਨਾਲ ਵਿਆਹ ਕਰਵਾਇਆ।[2]
ਨਿੱਜੀ ਜੀਵਨ
ਸੋਧੋਐਮਰਜੈਂਸੀ ਦੌਰਾਨ, ਪਾਰਟੀ ਵਰਕਰਾਂ ਲਈ, ਉਸ ਨੇ ਭੋਜਨ ਲਈ ਪੈਸਾ ਇਕੱਠਾ ਕਰਨ ਲਈ ਆਪਣੇ ਗਹਿਣੇ ਅਤੇ ਰੇਸ਼ਮ ਦੇ ਕੱਪੜੇ ਵੇਚ ਦਿੱਤੇ ਸਨ।[2]
ਵਾਰ ਵਾਰ ਗ੍ਰਿਫਤਾਰੀਆਂ ਅਤੇ ਕਦੀ ਨਾ ਖ਼ਤਮ ਹੋਣ ਵਾਲੀ ਸਖਤ ਮਿਹਨਤ ਕਾਰਨ ਉਸ ਦੀ ਸਿਹਤ ਉੱਤੇ ਮਾੜਾ ਅਸਰ ਪਿਆ। 1 ਮਾਰਚ 1992 ਨੂੰ ਉਸ ਦੀ ਦਮਾ ਕਾਰਨ ਮੌਤ ਹੋ ਗਈ।[2]
ਹਵਾਲੇ
ਸੋਧੋ- ↑ "Madurai's very own freedom fighters". The Hindu. 23 July 2012. Retrieved 19 March 2014.
- ↑ 2.0 2.1 2.2 2.3 "A life of sacrifice". The Hindu. 6 March 2014. Retrieved 19 March 2014.