ਕੇ. ਵੀ. ਰਾਬੀਆ
ਕਰਿਵੇੱਪੀਲ ਰਾਬੀਆ (ਜਨਮ 1966) ਇੱਕ ਸਰੀਰਕ ਤੌਰ ਆਸਧਾਰਨ ਸਮਾਜਿਕ ਵਰਕਰ ਹਨ ਜੋ ਵੇਲਲਿਲਾਕੱਡੂ, ਮਾਲਾਪੁਰਮ, ਕੇਰਲ, ਭਾਰਤ ਤੋਂ ਹੈ। 1990 ਵਿੱਚ ਮਲਾਪੁਰਾਮ ਜ਼ਿਲ੍ਹੇ ਵਿੱਚ ਕੇਰਲਾ ਵਿੱਚ ਸਾਖਰਤਾ ਦੀ ਮੁਹਿੰਮ ਵਿੱਚ ਆਪਣੀ ਭੂਮਿਕਾ ਦੇ ਮਾਧਿਅਮ ਨਾਲ ਪਮੁੱਖਤਾ ਹਾਸਿਲ ਕੀਤੀ। ਉਸ ਦੇ ਯਤਨਾਂ ਨੂੰ ਕਈ ਵਾਰ ਭਾਰਤ ਸਰਕਾਰ ਦੁਆਰਾ ਰਾਸ਼ਟਰੀ ਪੱਧਰ ਤੇ ਮਾਨਤਾ ਮਿਲ ਚੁੱਕੀ ਹੈ। 1994 ਵਿਚ, ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਸਮਾਜ ਨੂੰ ਉਸਦੇ ਯੋਗਦਾਨ ਲਈ ਕੌਮੀ ਯੂਥ ਅਵਾਰਡ ਦਿੱਤਾ ਸੀ। 1994 ਵਿੱਚ, ਭਾਰਤ ਸਰਕਾਰ ਦੇ ਮੰਤਰਾਲੇ ਦੇ ਮਨੁੱਖੀ ਸਰੋਤ ਵਿਕਾਸ ਨੇ ਉਸਨੂੰ, ਉਸਦੇ ਸਮਾਜ ਵਿੱਚ ਪਾਏ ਯੋਗਦਾਨ ਕਾਰਨ ਨੈਸ਼ਨਲ ਯੂਥ ਅਵਾਰਡ ਨਾਲ ਸਨਮਾਨਿਤ ਕੀਤਾ ਸੀ। ਜਨਵਰੀ 2001 ਵਿੱਚ, ਉਸਨੂੰ ਕੰਨਗੀ ਇਸਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਜੋ ਉਸਦੇ 1999 ਵਿੱਚ ਔਰਤ ਸਸ਼ਕਤੀਕਰਨ ਵਿੱਚ ਉਸਦੇ ਯੋਗਦਾਨ ਕੀਤਾ ਗਿਆ ਸੀ।[1][2][ਹਵਾਲਾ ਲੋੜੀਂਦਾ]
ਸ਼ੁਰੂਆਤੀ ਜੀਵਨ
ਸੋਧੋਰਾਬੀਆ ਦਾ ਜਨਮ 25 ਫਰਵਰੀ 1966 ਨੂੰ ਇੱਕ ਗਰੀਬ ਮਾਪਪਿਲਾ ਪਰਿਵਾਰ ਵਿੱਚ ਇੱਕ ਛੋਟੇ ਜਿਹੇ ਪਿੰਡ, ਵੇਲਲਿਲਾਕੱਡੂ, ਮਾਲਾਪੁਰਮ ਜ਼ਿਲ੍ਹੇ, ਕੇਰਲ ਵਿੱਚ ਹੋਇਆ। ਰਾਬੀਆ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਤਿਰੁਰਾਂਗਦੀ ਹਾਈ ਸਕੂਲ ਤੋਂ ਕੀਤੀ ਅਤੇ ਪੀਐਸਐਮਓ ਕਾਲਜ, ਤਿਰੁਰਾਂਗਦੀ ਤੋਂ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਕੀਤੀ। 17 ਸਾਲ ਦੀ ਨੌਜਵਾਨ ਉਮਰ ਵਿੱਚ, ਜਦੋਂ, ਉਸਦਾ ਕਾਲਜ ਦਾ ਪਹਿਲਾ ਸਾਲ ਕਾਲਜ ਸੀ, ਉਸਦੀ ਲੱਤਾਂ ਨੂੰ ਪੋਲੀਓ ਹੋ ਗਿਆ। ਉਸਨੂੰ ਉਸਦੀ ਪੜ੍ਹਾਈ ਛੱਡਣ ਲਈ ਮਜਬੂਰ ਕੀਤਾ ਗਿਆ ਸੀ ਕਿਉਂਕਿ ਉਹ ਸਿਰਫ ਇੱਕ ਵਹੀਲ ਕੁਰਸੀ ਦੀ ਮਦਦ ਨਾਲ ਅੱਗੇ ਵਧ ਸਕਦੀ ਸੀ।[3][4]
ਕਿਤਾਬਾਂ
ਸੋਧੋ- ਮੋਉਨਾ ਨੋਮਬਾਰਾਂਗਲ (ਖਾਮੋਸ਼ ਅੱਥਰੂ) – ਯਾਦਾਂ – 2006
- ਸਵਾਪੰਨਗਾਲਕੂ ਚਿਰਾਕੂਕਾਲੁੰਦੁ (ਸੁਪਨਿਆਂ ਦੇ ਖੰਭ ਹਨ) – ਆਤਮਕਥਾ Archived 2010-12-03 at the Wayback Machine. 2009
ਹਵਾਲੇ
ਸੋਧੋ- ↑ Pg 282 Annual plan, India. Planning Commission, 2001
- ↑ Pg 5, Women and children, our commitment: two years of progress, October 1999 to September 2001, Dept. of Women and Child Development, Ministry of Human Resource Development, Govt. of India, 2001
- ↑ Pg 166–167, KV Rabiya, Some Outstanding Women of India By Dr Satishchandra Kumar
- ↑ FIVE WOMEN TO RECEIVE STREE SHAKTI PURASKAR FOR 1999, Government of India, Press Information Bureau releases, October 2000