ਕੈ (ਹੋਰ ਨਾਂ ਉਲਟੀ, ਉਗਲੱਛ ਜਾਂ ਉੱਪਰਛੱਲ ਹਨ) ਮਿਹਦੇ ਦੀ ਸਮੱਗਰੀ ਦੇ ਮੂੰਹ (ਜਾਂ ਕਈ ਵਾਰ ਨੱਕ) ਰਾਹੀਂ ਵਾਪਰੇ ਇੱਕ ਮਜਬੂਰਨ ਅਤੇ ਧੜੱਲੇਦਾਰ ਨਿਕਾਲ਼ੇ ਨੂੰ ਆਖਦੇ ਹਨ।[1] ਕੈ ਦੇ ਕਈ ਕਾਰਨ ਹੁੰਦੇ ਹਨ; ਇਹ ਕੁਝ ਰੋਗ ਜਿਵੇਂ ਕਿ ਜਠਰ ਸੋਜ ਜਾਂ ਜ਼ਹਿਰ ਨਿਗਲਣ ਮਗਰੋਂ ਖ਼ਾਸ ਤੌਰ ਉੱਤੇ ਜਾਂ ਦਿਮਾਗ਼ੀ ਫੋੜੇ ਅਤੇ ਰੇਡੀਓ-ਕਿਰਨਾਂ ਦੇ ਪ੍ਰਭਾਵ ਹੇਠ ਆਉਣ ਮਗਰੋਂ ਆਮ ਤੌਰ ਉੱਤੇ ਆ ਜਾਂਦੀ ਹੈ। ਉਹ ਅਹਿਸਾਸ ਕਿ ਕੈ ਆਉਣ ਵਾਲੀ ਹੈ ਨੂੰ ਕਚਿਆਣ ਕਿਹਾ ਜਾਂਦਾ ਹੈ ਪਰ ਜ਼ਰੂਰੀ ਨਹੀਂ ਕਿ ਕਚਿਆਣ ਤੋਂ ਬਾਅਦ ਕੈ ਲਾਜ਼ਮੀ ਆਵੇਗੀ।

ਕੈ
MeSHD014839

ਸਫ਼ਰ ਸਮੇਂ ਉਲਟੀ

ਸੋਧੋ

ਸੰਸਾਰ ਵਿੱਚ 80 ਫ਼ੀਸਦੀ ਲੋਕਾਂ ਨੂੰ ਸਫ਼ਰ ਸਮੇਂ ਉਲਟੀ ਆਉਂਦੀ ਹੈ। ਦੋ ਤੋਂ 12 ਸਾਲ ਦੇ ਬੱਚਿਆਂ ਨੂੰ ਸਫ਼ਰ ਸਮੇਂ ਜ਼ਿਆਦਾ ਉਲਟੀਆਂ ਆਉਂਦੀਆਂ ਹਨ। ਸਫ਼ਰ ਸਮੇਂ ਸੰਤੁਲਨ ਵਿੱਚ ਗਤੀ ਕਾਰਨ ਪੈਦਾ ਹੋਈ ਗੜਬੜੀ ਨੂੰ ਸਫ਼ਰ ਦੀ ਬਿਮਾਰੀ ਜਾਂ ਗਤੀ ਦੀ ਬਿਮਾਰੀ ਕਹਿੰਦੇ ਹਨ ਜਿਸ ਕਾਰਨ ਦਿਲ ਕੱਚਾ ਹੋਣ ਲੱਗ ਜਾਂਦਾ ਹੈ ਜਾਂ ਉਲਟੀਆਂ ਆਉਣ ਲੱਗ ਜਾਂਦੀਆਂ ਹਨ। ਜਦੋਂ ਕੋਈ ਵਿਅਕਤੀ ਕਾਰ ਜਾਂ ਬੱਸ ਆਦਿ ਵਿੱਚ ਸਫ਼ਰ ਕਰਦਾ ਹੈ ਤਾਂ ਸਾਡੇ ਕੰਨ ਜਿਹੜੇ ਸੰਤੁਲਨ ਰੱਖਣ ਵਿੱਚ ਸਹਾਇਤਾ ਕਰਦੇ ਹਨ, ਦਿਮਾਗ਼ ਨੂੰ ਦੱਸਦੇ ਹਨ ਕਿ ਸਰੀਰ ਗਤੀ ਵਿੱਚ ਹੈ। ਜਦੋਂ ਕਿ ਅੱਖਾਂ ਦਿਮਾਗ਼ ਨੂੰ ਦੱਸਦੀਆਂ ਹਨ ਕਿ ਸਰੀਰ ਗਤੀ ਵਿੱਚ ਨਹੀਂ ਹੈ। ਇਹ ਦੋਵੇਂ ਸੰਦੇਸ਼ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ। ਦੋਵੇਂ ਸੰਦੇਸ਼ ਦਿਮਾਗ਼ ਵਿੱਚ ਘੁੰਮਦੇ ਰਹਿੰਦੇ ਹਨ। ਦਿਮਾਗ਼ ਸਹੀ ਫ਼ੈਸਲਾ ਨਹੀਂ ਲੈ ਸਕਦਾ ਕਿ ਵਿਅਕਤੀ ਗਤੀ ਵਿੱਚ ਹੈ ਜਾਂ ਨਹੀਂ ਹੈ। ਇਸ ਸਮੇਂ ਦਿਮਾਗ਼ ਦਾ ਅੰਦਰੂਨੀ ਸੰਤੁਲਨ ’ਤੇ ਕਾਬੂ ਨਹੀਂ ਰਹਿੰਦਾ। ਖ਼ਾਸ ਕਰਕੇ ਪਾਚਣ ਪ੍ਰਣਾਲੀ ਦੇ ਸੰਤੁਲਨ ਵਿੱਚ ਗੜਬੜੀ ਹੋ ਜਾਂਦੀ ਹੈ। ਇਸ ਕਾਰਨ ਮਿਹਦਾ ਗ੍ਰੰਥੀਆਂ ਜ਼ਿਆਦਾ ਰਸਾਉ ਪੈਦਾ ਕਰਦੀਆਂ ਹਨ ਜਿਸ ਕਰਕੇ ਭੋਜਨ ਜ਼ਹਿਰੀਲਾ ਹੋ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਜਾਂ ਤਾਂ ਉਲਟੀ ਆਉਂਦੀ ਹੈ।

ਹਵਾਲੇ

ਸੋਧੋ
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).