ਕੈਟਰੀਨਾ ਲੋਰੇਂਜ਼ੋ
ਕੈਟਰੀਨਾ ਲੋਰੇਂਜ਼ੋ (ਜਨਮ ਅੰ. 2006/2007 ) ਸਲਵਾਡੋਰ, ਬਹੀਆ ਦੀ ਬ੍ਰਾਜ਼ੀਲੀ ਜਲਵਾਯੂ ਕਾਰਕੁਨ ਹੈ।[1] 23 ਸਤੰਬਰ, 2019 ਨੂੰ, ਉਸ ਨੇ ਅਤੇ 15 ਹੋਰ ਬੱਚਿਆ ਨੇ, ਜਿਨ੍ਹਾਂ ਵਿਚ ਗ੍ਰੇਟਾ ਥਨਬਰਗ, ਅਲੈਗਜ਼ੈਂਡਰੀਆ ਵਿਲੇਸੀਓਰ, ਅਯਖਾ ਮੇਲਿਥਾਫਾ, ਅਤੇ ਕਾਰਲ ਸਮਿਥ ਸ਼ਾਮਿਲ ਸਨ, ਬਾਲ ਅਧਿਕਾਰ 'ਤੇ ਸੰਯੁਕਤ ਰਾਸ਼ਟਰ ਕਮੇਟੀ ਤੋਂ ਪਹਿਲਾ ਵਾਤਾਵਰਨ ਸੰਕਟ 'ਤੇ ਸਰਕਾਰੀ ਕਾਰਵਾਈ ਦੀ ਘਾਟ ਪ੍ਰਤੀ ਸ਼ਿਕਾਇਤ ਦਾਇਰ ਕੀਤੀ ਸੀ। ਖ਼ਾਸਕਰ, ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਪੰਜ ਦੇਸ਼ ਅਰਥਾਤ ਅਰਜਨਟੀਨਾ, ਬ੍ਰਾਜ਼ੀਲ, ਫਰਾਂਸ, ਜਰਮਨੀ ਅਤੇ ਤੁਰਕੀ ਆਪਣੇ ਪੈਰਿਸ ਸਮਝੌਤੇ ਦੇ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਰਹੇ ਹਨ।[2][3]
ਉਹ ਹਾਲ ਹੀ ਵਿੱਚ ਗ੍ਰੀਨਕਿੰਗਡਮ, ਇੱਕ ਅੰਤਰਰਾਸ਼ਟਰੀ ਯੂਥ ਦੀ ਅਗਵਾਈ ਵਾਲੀ ਇੰਟਰਸੈਕਸ਼ਨਲ ਵਾਤਾਵਰਣ ਲਹਿਰ ਵਿੱਚ ਸ਼ਾਮਿਲ ਹੋਈ ਹੈ, ਜਿੱਥੇ ਉਹ ਲਹਿਰ ਦੇ ਬ੍ਰਾਜ਼ੀਲੀਅਨ ਚੈਪਟਰ ਲਈ ਕੋਆਰਡੀਨੇਟਰ ਵਜੋਂ ਕੰਮ ਕਰਦੀ ਹੈ। ਹੁਣ ਉਸਨੇ ਇੱਕ ਭਾਰਤੀ ਅਧਾਰਤ 14 ਸਾਲਾ ਵਾਤਾਵਰਣ ਪ੍ਰੇਮੀ ਅਤੇ ਜਲਵਾਯੂ ਕਾਰਕੁਨ ਸਮੀਰ ਯਾਸੀਨ ਨਾਲ ਮਿਲ ਕੇ ਕੰਮ ਕੀਤਾ ਜੋ ਕਿ ਯੂਥ ਮੂਵਮੈਂਟ ਦਾ ਬਾਨੀ ਹੈ।
ਹਵਾਲੇ
ਸੋਧੋ
- ↑ "#ChildrenVsClimateCrisis". childrenvsclimatecrisis.org. Retrieved 2019-09-23.
- ↑ "Greta and 15 Kids Just Claimed Their Climate Rights at the UN". Earthjustice (in ਅੰਗਰੇਜ਼ੀ). 2019-09-23. Retrieved 2019-09-23.
- ↑ "UN Thunberg". www.bta.bg (in ਅੰਗਰੇਜ਼ੀ). Archived from the original on 2019-09-23. Retrieved 2019-09-23.
{{cite web}}
: Unknown parameter|dead-url=
ignored (|url-status=
suggested) (help)