ਕੈਟ ਇਨ ਹੈਟ (ਟੋਪਧਾਰੀ ਬਿੱਲੀ)ਇਕ ਬੱਚਿਆਂ ਦੀ ਕਿਤਾਬ ਹੈ ਜੋ ਥਿਓਡੋਰ ਜੀਜ਼ਲ ਨੇ ਕਲਮੀ ਨਾਮ ਡਾ. ਸਿਉਸ ਦੇ ਨਾਮ ਹੇਠ ਲਿਖੀ ਅਤੇ ਸਚਿੱਤਰ ਕੀਤੀ ਅਤੇ ਪਹਿਲੀ ਵਾਰ 1957 ਵਿੱਚ ਪ੍ਰਕਾਸ਼ਿਤ ਕੀਤੀ ਸੀ। ਕਹਾਣੀ ਇੱਕ ਉੱਚੀ ਐਂਥ੍ਰੋਪੋਮੋਰਫਿਕ ਬਿੱਲੀ 'ਤੇ ਕੇਂਦਰਿਤ ਹੈ, ਜਿਹੜੀ ਲਾਲ ਅਤੇ ਚਿੱਟੀਆਂ ਧਾਰੀਆਂ ਵਾਲੀ ਟੋਪੀ ਅਤੇ ਲਾਲ ਟਾਈ ਬੰਨ੍ਹਦੀ ਹੈ। ਬਿੱਲੀ ਇੱਕ ਬਰਸਾਤੀ ਦਿਨ ਸੈਲੀ ਅਤੇ ਉਸ ਦੇ ਭਰਾ ਦੇ ਘਰ ਦਿਖਾਈ ਦਿੰਦੀ ਹੈ ਜਦੋਂ ਉਨ੍ਹਾਂ ਦੀ ਮਾਂ ਕਿਤੇ ਦੂਰ ਗਈ ਹੁੰਦੀ ਹੈ। ਬੱਚਿਆਂ ਦੀਆਂ ਮੱਛੀਆਂ ਦੇ ਵਾਰ-ਵਾਰ ਇਤਰਾਜ਼ਾਂ ਦੇ ਬਾਵਜੂਦ, ਬਿੱਲੀ ਬੱਚਿਆਂ ਦੇ ਮਨੋਰੰਜਨ ਦੀ ਕੋਸ਼ਿਸ਼ ਵਿੱਚ ਆਪਣੇ ਕੁਝ ਟਰਿੱਕ ਦਿਖਾਉਂਦੀ ਹੈ। ਪ੍ਰਕਿਰਿਆ ਵਿੱਚ ਉਹ ਅਤੇ ਉਸ ਦੇ ਸਾਥੀ, ਥਿੰਗ ਵਨ ਐਂਡ ਥਿੰਗ ਦੋ, ਘਰ ਨੂੰ ਖਿੰਡਾ ਦਿੰਦੇ ਹਨ। ਬੱਚੇ ਅਤੇ ਮੱਛੀ ਵਧੇਰੇ ਚਿੰਤਤ ਹੋ ਜਾਂਦੇ ਹਨ ਕਿ ਬਿੱਲੀ ਇੱਕ ਮਸ਼ੀਨ ਤਿਆਰ ਕਰਦੀ ਜਿਸਦੀ ਵਰਤੋਂ ਉਹ ਸਭ ਕੁਝ ਸਾਫ਼ ਕਰ ਦਿੰਦੀ ਹੈ ਅਤੇ ਬੱਚਿਆਂ ਦੀ ਮਾਂ ਘਰ ਆਉਣ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੀ ਹੈ।

The Cat in the Hat (ਟੋਪਧਾਰੀ ਬਿੱਲੀ)
ਲੇਖਕਡਾ. ਸਿਉਸ
ਦੇਸ਼ਯੂਨਾਈਟਿਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਧਾਬਾਲ ਸਾਹਿਤ
ਪ੍ਰਕਾਸ਼ਕਰੈਂਡਮ ਹਾਊਸ, ਹਾਫਟਨ ਮਿਫਲਿਨ
ਆਈ.ਐਸ.ਬੀ.ਐਨ.978-0-7172-6059-1

ਜੀਜ਼ਲ ਨੇ ਇਹ ਕਿਤਾਬ ਮੁੱਢਲੇ ਬਚਪਨ ਵਿੱਚ ਸਾਖਰਤਾ ਅਤੇ ਰਵਾਇਤੀ ਪ੍ਰਾਈਮਰਾਂ ਜਿਵੇਂ ਕਿ ਡਿਕ ਅਤੇ ਜੇਨ ਵਾਲੇ ਕਾਇਦਿਆਂ ਦੀ ਬੇਅਸਰਤਾ ਬਾਰੇ ਯੂਨਾਈਟਿਡ ਸਟੇਟਸ ਵਿੱਚ ਚੱਲੀ ਇੱਕ ਬਹਿਸ ਦੇ ਪ੍ਰਤੀਕਰਮ ਵਜੋਂ ਲਿਖੀ ਸੀ। ਜੀਜੇਲ ਨੂੰ ਵਿਲੀਅਮ ਸਪੌਲਡਿੰਗ ਨੇ ਵਧੇਰੇ ਮਨੋਰੰਜਕ ਕਾਇਦਾ ਲਿਖਣ ਲਈ ਕਿਹਾ ਗਿਆ ਸੀ, ਜਿਸ ਨਾਲ ਉਸਦੀ ਮੁਲਾਕਾਤ ਦੂਜੇ ਵਿਸ਼ਵ ਯੁੱਧ ਦੌਰਾਨ ਹੋਈ ਸੀ ਅਤੇ ਉਹ ਉਸ ਸਮੇਂ ਹਾਫਟਨ ਮਿਫਲਿਨ ਵਿਖੇ ਸਿੱਖਿਆ ਵਿਭਾਗ ਦਾ ਡਾਇਰੈਕਟਰ ਸੀ। ਹਾਲਾਂਕਿ, ਜੀਜਲ ਪਹਿਲਾਂ ਹੀ ਰੈਂਡਮ ਹਾਊਸ ਨਾਲ ਸਮਝੌਤਾ ਕਰ ਚੁੱਕਾ ਸੀ, ਦੋਨੋਂ ਪ੍ਰਕਾਸ਼ਕਾਂ ਨੇ ਇੱਕ ਸੌਦੇ 'ਤੇ ਸਹਿਮਤੀ ਜਤਾਈ: ਹਾਫਟਨ ਮਿਫਲਿਨ ਨੇ ਸਿੱਖਿਆ ਐਡੀਸ਼ਨ ਪ੍ਰਕਾਸ਼ਤ ਕੀਤਾ, ਜੋ ਸਕੂਲਾਂ ਨੂੰ ਵੇਚਿਆ ਗਿਆ ਸੀ, ਅਤੇ ਰੈਂਡਮ ਹਾਊਸ ਨੇ ਵਪਾਰਕ ਐਡੀਸ਼ਨ ਪ੍ਰਕਾਸ਼ਤ ਕੀਤਾ, ਜੋ ਕਿ ਕਿਤਾਬਾਂ ਦੀਆਂ ਦੁਕਾਨਾਂ ਤੇ ਵੇਚਿਆ ਗਿਆ ਸੀ।

ਪਲਾਟ ਸੋਧੋ

ਕਹਾਣੀ ਦੀ ਸ਼ੁਰੂਆਤ ਕਿਤਾਬ ਦੀ ਬਿਰਤਾਂਤਕਾਰ ਇੱਕ ਸੈਲੀ ਨਾਮੀ ਲੜਕੀ ਅਤੇ ਉਸ ਦਾ ਭਰਾ ਤੋਂ ਹੁੰਦੀ ਹੈ, ਜੋ ਇੱਕ ਠੰਡੇ, ਬਰਸਾਤੀ ਦਿਨ ਆਪਣੇ ਘਰ ਇੱਕਲੇ ਬੈਠੇ, ਖਿੜਕੀ ਦੇ ਬਾਹਰ ਵੇਖਣ ਵਿੱਚ ਮਸਤ ਹਨ। ਫਿਰ ਉਨ੍ਹਾਂ ਨੇ ਇੱਕ ਉੱਚੀ ਆਵਾਜ਼ ਸੁਣੀ ਜਿਸ ਦੇ ਤੁਰੰਤ ਹੀ ਟੋਪਧਾਰੀ ਬਿੱਲੀ ਦੀ ਆਮਦ ਹੁੰਦੀ ਹੈ। ਇੱਕ ਲਾਲ ਅਤੇ ਚਿੱਟੇ ਧਾਰੀਦਾਰ ਟੋਪ ਅਤੇ ਲਾਲ ਕਮਾਨ ਟਾਈ ਵਿੱਚ ਸਜੀ ਧਜੀ ਇੱਕ ਉੱਚੀ ਐਂਥਰੋਪੋਮੋਰਫਿਕ ਬਿੱਲੀ ਨੇ ਕੁਝ ਚਾਲਾਂ ਨਾਲ ਬੱਚਿਆਂ ਦਾ ਮਨੋਰੰਜਨ ਕਰਨ ਦਾ ਪ੍ਰਸਤਾਵ ਰੱਖਦੀ ਹੈ। ਬੱਚਿਆਂ ਦੀਆਂ ਪਾਲਤੂ ਮੱਛੀ ਇਨਕਾਰ ਕਰ ਦਿੰਦੀ ਹੈ ਅਤੇ ਜ਼ੋਰ ਦਿੰਦੀ ਹੈ ਕਿ ਬਿੱਲੀ ਨੂੰ ਚਲੇ ਜਾਣਾ ਚਾਹੀਦਾ ਹੈ। ਬਿੱਲੀ ਮੱਛੀ ਦਾ ਸੰਤੁਲਨ ਆਪਣੀ ਛਤਰੀ ਦੀ ਨੋਕ 'ਤੇ ਬਣਾ ਕੇ ਜਵਾਬ ਦਿੰਦੀ ਹੈ। ਖੇਡ ਤੇਜ਼ੀ ਨਾਲ ਵਧੇਰੇ ਹੀ ਵਧੇਰੇ ਟਰਿੱਕੀ ਬਣਦਾ ਜਾਂਦਾ ਹੈ, ਕਿਉਂਕਿ ਬਿੱਲੀ ਆਪਣੇ ਆਪ ਨੂੰ ਇੱਕ ਗੇਂਦ 'ਤੇ ਸੰਤੁਲਿਤ ਕਰ ਲੈਂਦੀ ਹੈ ਅਤੇ ਬਹੁਤ ਸਾਰੀਆਂ ਘਰੇਲੂ ਚੀਜ਼ਾਂ ਨੂੰ ਆਪਣੇ ਹੱਥਾਂ ਪੈਰਾਂ ਤੇ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜਦੋਂ ਤੱਕ ਉਹ ਆਪ ਸਿਰ ਪਰਨੇ ਨਹੀਂ ਡਿੱਗ ਪੈਂਦੀ, ਉਹ ਸਭ ਕੁਝ ਡਿਗ ਜਾਂਦਾ ਹੈ ਜੋ ਉਸਨੇ ਫੜਿਆ ਹੋਇਆ ਹੁੰਦਾ ਹੈ। ਮੱਛੀ ਉਸ ਨੂੰ ਦੁਬਾਰਾ ਝਿੜਕ ਮਾਰ ਦਿੰਦੀ ਹੈ, ਪਰ ਟੋਪਧਾਰੀ ਬਿੱਲੀ ਹੁਣ ਇੱਕ ਹੋਰ ਖੇਡ ਦਾ ਪ੍ਰਸਤਾਵ ਕਰ ਦਿੰਦੀ ਹੈ।