ਕੈਥਰੀਨ ਮਹੇਰ, (ਅੰਗਰੇਜ਼ੀ:Katherine Maher) ਵਿਕੀਮੀਡੀਆ ਫਾਊਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ ਹੈ। ਕੈਥਰੀਨ ਨੇ 23 ਜੂਨ 2016[1] ਨੂੰ ਸਥਾਈ ਤੌਰ ਉੱਤੇ ਇਹ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਅਪ੍ਰੈਲ 2014 ਤੋਂ ਉਸ ਨੇ ਫਾਊਡੇਸ਼ਨ ਵਿੱਚ ਮੁੱਖ ਸੰਚਾਰ ਅਫਸਰ[2] ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਵਿਕੀਮੀਡੀਆ ਫਾਊਡੇਸ਼ਨ ਨਾਲ ਜੁੜਨ ਤੋਂ ਪਹਿਲਾਂ ਕੈਥਰੀਨ ਵਿਸ਼ਵ ਬੈਂਕਯੂਨੀਸੈਫ਼ ਅਤੇ accessnow.org ਵਰਗੇ ਸੰਗਠਨਾ ਵਿੱਚ ਕਾਨੂੰਨੀ ਸਲਾਹਕਾਰ ਦੇ ਅਹੁਦੇ ਉੱਤੇ ਰਹਿ ਚੁੱਕੀ ਹੈ। 

ਕੈਥਰੀਨ ਮਹੇਰ
2016 ਵਿੱਚ ਮਹੇਰ
ਰਾਸ਼ਟਰੀਅਤਾਅਮਰੀਕਨ
ਅਲਮਾ ਮਾਤਰਨਿਊਯਾਰਕ ਯੂਨੀਵਰਸਿਟੀ
ਪੇਸ਼ਾਕਾਰਜਕਾਰੀ ਨਿਰਦੇਸ਼ਕ, ਵਿਕੀਮੀਡੀਆ ਫਾਊਂਡੇਸ਼ਨ
ਵੈੱਬਸਾਈਟtwitter.com/krmaher

ਵਿੱਦਿਆ

ਸੋਧੋ

ਮਹੇਰ, 2002 ਤੋਂ 2003 ਤੱਕ ਅਰਬੀ ਭਾਸ਼ਾ ਦੀ ਵਿਦਿਅਕ ਸੰਸਥਾ,ਅਮੇਰਿਕਨ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਅਤੇ ਸਾਲ 2003 ਦੌਰਾਨ ਆਰਟਸ ਅਤੇ ਸਾਇੰਸ ਦੇ ਨਿਊਯਾਰਕ ਯੂਨੀਵਰਸਿਟੀ ਦੇ ਕਾਲਜ ਵਿੱਚ ਦਾਖਿਲਾ ਲਿਆ ਜਿਥੋਂ ਉਸ ਨੇ 2005 ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ।[3]

ਕੈਰੀਅਰ

ਸੋਧੋ

ਕੈਥਰੀਨ ਮਹੇਰ ਨੂੰ ਵਿਕੀਮੀਡੀਆ ਫਾਊਡੇਸ਼ਨ (WMF) ਵਿੱਚ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ ਮਾਰਚ 2016 ਵਿੱਚ ਦਿੱਤਾ ਗਿਆ। ਉਸਨੇ 23 ਜੂਨ 2016 ਨੂੰ ਪੱਕੇ ਤੌਰ ਉੱਤੇ ਇਹ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਅਪ੍ਰੈਲ 2014 ਤੋਂ ਫਾਊਡੇਸ਼ਨ ਵਿੱਚ ਮੁੱਖ ਸੰਚਾਰ ਅਫਸਰ ਵਜੋਂ ਕੰਮ ਕਰਦੀ ਰਹੀ। ਵਿਕੀਮੀਡੀਆ ਫਾਊਡੇਸ਼ਨ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕੈਥਰੀਨ ਵਿਸ਼ਵ ਬੈਂਕ, ਯੂਨੀਸੈਫ਼ ਅਤੇ AccessNow.org[4] ਵਰਗੇ ਸੰਗਠਨਾ ਵਿੱਚ ਕਨੂੰਨੀ ਸਲਾਹਕਾਰ ਵੀ ਰਹਿ ਚੁੱਕੀ ਹੈ।

ਵਿਸ਼ਵ ਬੈਂਕ ਵਿੱਚ ਮਹੇਰ ਰਾਸ਼ਟਰੀ ਵਿਕਾਸ ਅਤੇ ਲੋਕਤੰਤਰੀਕਰਨ ਲਈ ਤਕਨਾਲੋਜੀ ਵਿੱਚ ਇੱਕ ਸਲਾਹਕਾਰ ਸੀ। ਸੰਚਾਰ ਤਕਨੀਕ ਉੱਤੇ ਕੰਮ ਕਰਦਿਆਂ ਖਾਸ ਤੌਰ ਉੱਤੇ ਮੱਧ ਪੂਰਬ ਅਤੇ ਅਫ਼ਰੀਕਾ ਵਿੱਚ ਉਸਨੇ ਜਵਾਬਦੇਹੀ, ਪ੍ਰਸ਼ਾਸਨ, ਮੋਬਾਈਲ ਫੋਨ ਦੀ ਭੂਮਿਕਾ ਉੱਤੇ  ਧਿਆਨ ਦੇਣਾ, ਸਿਵਲ ਸਮਾਜ ਅਤੇ ਸੰਸਥਾਗਤ ਸੁਧਾਰ ਦੀ ਸਹੂਲਤ ਦੇ ਨਾਲ ਨਾਲ ਹੋਰ ਕਈ ਤਕਨੀਕੀ ਵਿਸ਼ਿਆਂ ਦਾ ਵਿਕਾਸ ਕੀਤਾ।[5][6] ਉਹ ਵਿਸ਼ਵ ਬੈਂਕ ਪ੍ਰਕਾਸ਼ਨ "ਮੈਕਿੰਗ ਗੋਵਰਨਮੈਂਟ ਮੋਬਾਈਲ" ਜਿਸਦਾ ਵਿਸ਼ਾ "ਸੂਚਨਾ ਅਤੇ ਸੰਚਾਰ ਰਾਹੀਂ ਵਿਕਾਸ: ਵੱਧ ਤੋਂ ਵੱਧ ਮੋਬਾਈਲ" ਨਾਲ ਸੰਬੰਧਿਤ ਸੀ ਦੀ ਸਹਿ-ਲੇਖਕ ਵੀ ਹੈ।(2012)

ਮਹੇਰ ਨੇ ਅਪ੍ਰੈਲ 2014 ਤੋਂ ਫਾਊਡੇਸ਼ਨ ਵਿੱਚ ਮੁੱਖ ਸੰਚਾਰ ਅਫਸਰ ਵਜੋਂ ਅਹੁਦਾ ਸੰਭਾਲਿਆ।[7][8][9] ਜਿੱਥੇ ਉਸ ਨੇ ਅਮਰੀਕਾ ਦੇ ਕਾਪੀਰਾਈਟ ਕਾਨੂੰਨ ਉੱਤੇ ਟਿੱਪਣੀ ਕੀਤੀ।[10] ਉਹ ਫਾਊਡੇਸ਼ਨ ਵਿੱਚ ਅੰਤਰਿਮ ਕਾਰਜਕਾਰੀ ਨਿਰਦੇਸਕ ਲਗਭਗ ਦੋ ਸਾਲ ਬਾਅਦ ਮਾਰਚ 2016 ਵਿੱਚ ਲੀਲਾ ਟ੍ਰੇਟਿਕੋਵ ਦੇ ਅਸਤੀਫਾ ਦੇਣ ਤੋਂ ਬਾਅਦ ਬਣੀ।[11][12] ਮਹੇਰ ਨੇ ਕਾਰਜਕਾਰੀ ਡਾਇਰੈਕਟਰ ਦਾ ਅਹੁਦਾ 23 ਜੂਨ 2016 ਨੂੰ ਸੰਭਾਲਿਆ। ਉਸ ਦੀ ਨਿਯੁਕਤੀ ਦੀ ਸੂਚਨਾ ਜਿੰਮੀ ਵੇਲਜ਼ ਨੇ ਵਿੱਕੀਮੀਨੀਆ 2016 ਦੌਰਾਨ 24 ਜੂਨ 2016 ਨੂੰ ਐਲਾਨ ਦਿੱਤੀ।

ਇਨਾਮ ਅਤੇ ਸਨਮਾਨ

ਸੋਧੋ

ਗਿਨੀਜ਼ ਵਰਲਡ ਰਿਕਾਰਡਜ਼

ਸੋਧੋ

ਮਹੇਰ ਨੇ ਲਗਾਤਾਰ 72 ਘੰਟੇ ਵਿਕਿਪੀਡਿਆ ਅਡੀਟਿੰਗ ਕਰਕੇ ਆਪਣਾ ਨਾਮ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ ਸ਼ਾਮਿਲ ਕੀਤਾ।

ਫੋਟੋ ਗੈਲਰੀ

ਸੋਧੋ

ਹਵਾਲੇ

ਸੋਧੋ
  1. wikimedia org (June 24th, 2016). "ਕੈਥਰੀਨ ਮਹੇਰ ਨੂੰ ਕਾਰਜਕਾਰੀ ਨਿਰਦੇਸ਼ਕ ਦਾ ਅਹੁਦਾ". Retrieved 27 ਜੁਲਾਈ 2016. {{cite web}}: Check date values in: |date= (help)
  2. Wikimediaorganisation (April 15th, 2014). "ਕੈਥਰੀਨ ਮਹੇਰ ਨੇ ਫ਼ਾਉਂਡੇਸ਼ਨ ਵਿੱਚ ਕਰਜਕਾਰੀ ਨਿਰਦੇਸ਼ਕ ਦਾ ਅਹੁਦਾ ਸੰਬਲਿਆ". Retrieved 27 ਜੁਲਾਈ 2016. {{cite web}}: Check date values in: |date= (help)
  3. "NYU Alumni Magazine" (PDF). Retrieved 27 ਜੁਲਾਈ 2016.
  4. "The New Westphalian Web". 25 ਫਰਵਰੀ 2013. Retrieved 27 ਜੁਲਾਈ 2016. {{cite web}}: Check date values in: |date= (help)
  5. "ਕੈਥਰੀਨ ਮਹੇਰ ਦਾ ਸਵਾਗਤ". blog.wikimedia.org. March 16th, 2016. Retrieved 27 ਜੁਲਾਈ 2016. {{cite web}}: Check date values in: |date= (help)
  6. "No, the U.S. Isn't 'Giving Up Control' of the Internet". http://www.politico.com/. 19 ਮਾਰਚ 2014. Archived from the original on 2020-08-06. Retrieved 27 ਜੁਲਾਈ 2016. {{cite web}}: External link in |publisher= (help); Unknown parameter |dead-url= ignored (|url-status= suggested) (help)
  7. "Wamda". Wikipedia. 1 ਫਰਵਰੀ 2016. Retrieved 27 ਜੁਲਾਈ 2016. {{cite web}}: Check date values in: |date= (help)
  8. "ਕੈਥਰਿਨ ਮਹੇਰ". youth for technology. Archived from the original on 2016-03-13. Retrieved 27 ਜੁਲਾਈ 2016. {{cite web}}: Unknown parameter |dead-url= ignored (|url-status= suggested) (help)
  9. "ਵਰਲਡ ਬੈਂਕ" (PDF). Retrieved 27 ਜੁਲਾਈ 2016.
  10. Phillip, Abby (August 6, 2014).
  11. Lorente, Patricio (March 16, 2016).
  12. "Thank you for our time together."

ਬਾਹਰੀ ਕੜੀਆਂ

ਸੋਧੋ