ਕੈਥੋਡ ਰੇ

ਇਲੈਕਟ੍ਰੌਨਸ ਦੀ ਇੱਕ ਸਟਰੀਮ

ਕੈਥੋਡ ਰੇ (ਅੰਗਰੇਜ਼ੀ:Cathode ray) (ਜਿਸ ਨੂੰ ਇਲੈਕਟ੍ਰੋਨ ਬੀਮ ਜਾਂ ਈ-ਬੀਮ ਵੀ ਕਿਹਾ ਜਾਂਦਾ ਹੈ) ਵੈਕਿਊਮ ਟਿਊਬਾਂ ਵਿੱਚ ਦੇਖੀ ਜਾਣ ਵਾਲੀ ਇਲੈਕਟ੍ਰੌਨਸ ਦੀ ਸਟਰੀਮ ਹੈ। ਜੇ ਇੱਕ ਖਾਲੀ ਗਲਾਸ ਟਿਊਬ, ਦੋ ਇਲੈਕਟ੍ਰੋਡਸ ਨਾਲ ਲੈਸ, ਉੱਪਰ ਇੱਕ ਵੋਲਟੇਜ (ਬਿਜਲੀ ਦੀ ਸਪਲਾਈ) ਲਗਾਇਆ ਜਾਂਦਾ ਹੈ, ਤਾਂ ਕੈਥੋਡ (ਵੋਲਟੇਜ ਦੇ ਨਕਾਰਾਤਮਕ ਟਰਮਿਨਲ ਨਾਲ ਜੁੜੇ ਹੋਏ ਇਲੈਕਟ੍ਰੋਡ) ਤੋਂ ਬਾਹਰ ਨਿਕਲਣ ਅਤੇ ਦੂਰ ਵਹਿਣ ਵਾਲੇ ਇਲੈਕਟ੍ਰੋਨਾਂ ਦੇ ਕਾਰਨ, ਸਕਾਰਾਤਮਕ ਇਲੈਕਟ੍ਰੋਡ ਦੇ ਪਿੱਛੇ ਦਾ ਗਲਾਸ ਚਮਕਦਾ ਦੇਖਿਆ ਜਾਂਦਾ ਹੈ।

ਹੇਲਮਹਿਲਟਜ਼ ਕੁਇਲ ਦੁਆਰਾ ਤਿਆਰ ਕੀਤੇ ਇੱਕ ਚੁੰਬਕੀ ਖੇਤਰ ਦੁਆਰਾ ਇੱਕ ਚੱਕਰ ਦੇ ਆਕਾਰ ਵਾਲੀ ਵੈਕਸੀਅਮ ਟਿਊਬ ਵਿੱਚ ਕੈਥੋਡ ਰੇ ਦੀ ਇੱਕ ਬੀਮ। ਕੈਥੋਡ ਰੇ ਆਮ ਤੌਰ 'ਤੇ ਅਦਿੱਖ ਹੁੰਦੇ ਹਨ; ਇਸ ਟਿਊਬ ਵਿੱਚ ਪਈ ਗੈਸ ਜਦੋਂ ਕਿ ਤੇਜ਼ ਰਫ਼ਤਾਰ ਵਾਲੇ ਇਲੈਕਟ੍ਰੋਨ ਨਾਲ ਟਕਰਾਉਂਦੀ ਹੈ ਤਾਂ ਇਹ ਚਮਕਦੀ ਹੈ।

ਇਹਨਾਂ ਨੂੰ ਸਭ ਤੋਂ ਪਿਹਲਾਂ 1869 ਵਿੱਚ ਜਰਮਨ ਭੌਤਿਕ ਵਿਗਿਆਨੀ ਜੋਹਾਨ ਹਿਟੋਫ ਦੁਆਰਾ ਦੇਖਿਆ ਗਿਆ ਸੀ ਅਤੇ 1876 ਵਿੱਚ ਯੂਜੀਨ ਗੋਲਸਟਸਟਾਈਨ ਕਥੋਦਨੇਸਟ੍ਰਾਹਲੇਨ, ਜਾਂ ਕੈਥੋਡ ਰੇ ਦੁਆਰਾ ਨਾਮ ਦਿੱਤਾ ਗਿਆ ਸੀ।[1][2]

ਇਲੈਕਟ੍ਰੌਨਾਂ ਦੀ ਖੋਜ ਕੈਥੋਡ ਰੇਜ਼ ਦੇ ਤੱਤ ਦੇ ਰੂਪ ਵਿੱਚ ਕੀਤੀ ਗਈ ਸੀ। 1897 ਵਿੱਚ, ਬ੍ਰਿਟਿਸ਼ ਭੌਤਿਕ ਵਿਗਿਆਨੀ ਜੇ.ਜੇ.ਥੌਮਸਨ ਨੇ ਦਿਖਾਇਆ ਕਿ ਕਿਰਨਾਂ ਅਣਪਛਾਤੇ ਨਕਾਰਾਤਮਕ ਚਾਰਜ ਵਾਲੇ ਕਣਾਂ ਦੀਆਂ ਬਣੀਆਂ ਹੋਈਆਂ ਸਨ, ਜਿਸ ਦਾ ਨਾਮ ਬਾਅਦ ਵਿੱਚ ਇਲੈਕਟ੍ਰੋਨ ਰੱਖਿਆ ਗਿਆ ਸੀ।

ਵਰਣਨ

ਸੋਧੋ

ਕੈਥੋਡ ਰੇ ਨੂੰ ਇਸਦਾ ਨਾਮ ਇਸ ਕਰਕੇ ਦਿੱਤਾ ਜਾਂਦਾ ਹੈ ਕਿਉਂਕਿ ਇਹ ਵੈਕਿਊਮ ਟਿਊਬ ਵਿੱਚ ਨਕਾਰਾਤਮਕ ਇਲੈਕਟ੍ਰੋਡ ਜਾਂ ਕੈਥੋਡ ਤੋਂ ਚਲਦੀਆਂ ਹਨ। ਇਸ ਦੇ ਉਲਟ, ਸਕਾਰਾਤਮਕ ਚਾਰਜ ਆਇਨ੍ਹਾਂ ਜੋ ਕਿ ਵੈਕਯੂਮ ਟਿਊਬਾਂ ਵਿੱਚ ਮਿਲਦੇ ਹਨ ਅਤੇ ਕੈਥੋਡ ਵੱਲ ਖਿੱਚੇ ਜਾਂਦੇ ਹਨ। ਟਿਊਬ ਵਿੱਚ ਇਲੈਕਟ੍ਰੌਨਾਂ ਨੂੰ ਛੱਡਣ ਲਈ, ਉਹਨਾਂ ਨੂੰ ਕੈਥੋਡ ਦੇ ਪਰਮਾਣਕਾਂ ਤੋਂ ਪਹਿਲਾਂ ਅਲੱਗ ਕਰਨਾ ਪੈਂਦਾ ਹੈ। ਥੋੜਾ ਸਮਾਂ ਪਿਹਲਾਂ, ਇੱਕ ਕੰਮ ਠੰਡੀਆਂ ਕੈਥੋਡ ਵੈਕਯੂਮ ਟਿਊਬਾਂ ਵਿੱਚ, ਇਹਨਾਂ ਨੂੰ ਕ੍ਰੋਕਜ਼ ਟਿਊਬ ਵੀ ਕਹਿੰਦੇ ਹਨ, ਐਨੋਡ ਅਤੇ ਕੈਥੋਡ ਦੇ ਵਿਚਕਾਰ ਉੱਚ ਬਿਜਲਈ ਸਮਰੱਥਾ ਦੀ ਵਰਤੋਂ ਕਰਕੇ ਕੀਤੀ ਗਈ ਸੀ, ਜੋ ਕਿ ਟਿਊਬ ਵਿੱਚ ਬਾਕੀ ਗੈਸ ਦੀ ਆਈਨਾਇਜ਼ ਕੀਤਾ ਜਾ ਸਕੇ; ਫਿਰ ਆਇਨਜ਼ ਬਿਜਲੀ ਨਾਲ ਚੱਲਣ ਲੱਗ ਜਾਂਦੇ ਹਨ ਅਤੇ ਇਸ ਨਾਲ ਇਲੈਕਟ੍ਰੋਨ ਛੱਡੇ ਜਾਂਦੇ ਸਨ ਜਦੋਂ ਉਹ ਕੈਥੋਡ ਨਾਲ ਟਕਰਾਉਂਦੇ ਸਨ। ਆਧੁਨਿਕ ਵੈਕਿਊਮ ਟਿਊਬਾਂ ਥਰਮੋਨੀਅਲ ਨਿਕਾਸੀ ਦੀ ਵਰਤੋਂ ਕਰਦੀਆਂ ਹਨ, ਜਿਸ ਵਿੱਚ ਕੈਥੋਡ ਇੱਕ ਪਤਲੀ ਤਾਰ ਫੈਲਮੈਂਟ ਦੀ ਬਣਦੀ ਹੈ ਜਿਸਨੂੰ ਵੱਖਰੀ ਬਿਜਲੀ ਸਪਲਾਈ ਦੁਆਰਾ ਗਰਮ ਕੀਤਾ ਜਾਂਦਾ ਹੈ।

ਹਵਾਲੇ

ਸੋਧੋ
  1. E. Goldstein (May 4, 1876) "Vorläufige Mittheilungen über elektrische Entladungen in verdünnten Gasen" (Preliminary communications on electric discharges in rarefied gases), Monatsberichte der Königlich Preussischen Akademie der Wissenschaften zu Berlin (Monthly Reports of the Royal Prussian Academy of Science in Berlin), 279-295. From page 286: "13. Das durch die Kathodenstrahlen in der Wand hervorgerufene Phosphorescenzlicht ist höchst selten von gleichförmiger।ntensität auf der von ihm bedeckten Fläche, und zeigt oft sehr barocke Muster." (13. The phosphorescent light that's produced in the wall by the cathode rays is very rarely of uniform intensity on the surface that it covers, and [it] often shows very baroque patterns.)
  2. Joseph F. Keithley The story of electrical and magnetic measurements: from 500 B.C. to the 1940s John Wiley and Sons, 1999।SBN 0-7803-1193-0, page 205