ਕੈਪਟਨ ਮਾਰਵਲ (ਫ਼ਿਲਮ)


ਕੈਪਟਨ ਮਾਰਵਲ 2019 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਕੈਰਲ ਡੈਨਵਰਜ਼ / ਕੈਪਟਨ ਮਾਰਵਲ ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਗਈ ਇਹ ਫ਼ਿਲਮ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਹੈ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੀ 21ਵੀਂ ਫ਼ਿਲਮ ਹੈ। ਫ਼ਿਲਮ ਦਾ ਨਿਰਦੇਸ਼ਨ ਐਨਾ ਬੋਡਨ ਅਤੇ ਰਾਇਅਨ ਫਲੈੱਕ ਨੇ ਕੀਤਾ ਅਤੇ ਸਕਰੀਨਪਲੇਅ ਜਿਨੇਵਾ ਰੌਬਰਟਸਨ-ਡਵੋਰੈੱਟ ਨਾਲ ਰਲ਼ ਕੇ ਕੀਤਾ ਸੀ। ਫ਼ਿਲਮ ਵਿੱਚ ਬ੍ਰੀ ਲਾਰਸਨ ਨੇ ਕੈਰਲ ਡੈਨਵਰਜ਼ ਦਾ ਕਿਰਦਾਰ ਕੀਤਾ ਹੈ ਅਤੇ ਨਾਲ-ਨਾਲ ਸੈਮਿਊਲ ਐੱਲ. ਜੈਕਸਨ, ਬੈੱਨ ਮੈਨਡੈੱਲਸ੍ਹਨ, ਜਿਮਨ ਹੌਨਸੌ, ਲੀ ਪੇਸ, ਲੈਸ਼ਨਾ ਲਿੰਚ, ਜੈੱਮਾ ਚਾਨ, ਐਨੈੱਟ ਬੈਂਨਿੰਗ, ਕਲਾਰਕ ਗਰੈੱਗ, ਅਤੇ ਜਿਊਡ ਲੌਅ ਵੀ ਹਨ। ਫ਼ਿਲਮ 1995 ਦੀ ਕਹਾਣੀ ਦੱਸਦੀ ਹੈ, ਜਿਸ ਵਿੱਚ ਵਿਖਾਇਆ ਜਾਂਦਾ ਹੈ ਕਿ ਕਿਵੇਂ ਡੈਨਵਰਜ਼, ਕੈਪਟਨ ਮਾਰਵਲ ਬਣੀ ਜਦੋਂ ਧਰਤੀ ਦੋ ਏਲੀਅਨ ਸੱਭਿਅਤਾਵਾਂ ਵਿੱਚਕਾਰ ਕਲੇਸ਼ ਦਾ ਕਾਰਣ ਬਣ ਗਈ ਸੀ।

ਕੈਪਟਨ ਮਾਰਵਲ ਦਾ ਪ੍ਰੀਮੀਅਰ ਲੰਡਨ ਵਿੱਚ 27 ਫਰਵਰੀ, 2019 ਵਿੱਚ ਹੋਇਆ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ 8 ਮਾਰਚ, 2019 ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਫੇਜ਼ 3 ਦੇ ਹਿੱਸੇ ਵੱਜੋਂ ਜਾਰੀ ਕੀਤੀ ਗਈ ਸੀ। ਫ਼ਿਲਮ ਨੇ 1.1 ਬਿਲੀਅਨ ਅਮਰੀਕੀ ਡਾਲਰਾਂ ਤੋਂ ਵੱਧ ਦੀ ਕਮਾਈ ਕੀਤੀ ਅਤੇ ਪਹਿਲੀ ਫ਼ਿਲਮ ਬਣ ਗਈ ਜਿਸਨੇ 1 ਬਿਲੀਅਨ ਅਮਰੀਕੀ ਡਾਲਰਾਂ ਤੋਂ ਵੱਧ ਕਮਾਈ ਕੀਤੀ ਹੋਵੇ ਜਿਸਦਾ ਮੁੱਖ ਕਿਰਦਾਰ ਇੱਕ ਔਰਤ ਸੂਪਰਹੀਰੋ ਹੋਵੇ। ਇਸਦਾ ਅਗਲਾ ਭਾਗ, ਦ ਮਾਰਵਲਜ਼ 17 ਫਰਵਰੀ, 2023 ਨੂੰ ਜਾਰੀ ਕੀਤਾ ਜਾਣ ਦੀ ਤਾਕ ਵਿੱਚ ਹੈ।

ਇੱਕ ਅਜ਼ਮਾਇਸ਼ੀ ਜਹਾਜ਼ ਕਰੈਸ਼ ਕਰਨ ਤੋਂ ਬਾਅਦ, ਹਵਾਈ ਫੌਜ ਦੀ ਪਾਇਲਟ ਕੈਰਲ ਡੈਨਵਰਜ਼ ਕ੍ਰੀ ਦੇ ਹੱਥ ਲੱਗ ਜਾਂਦੀ ਹੈ ਅਤੇ ਉਹ ਉਸਨੂੰ ਉਸ ਦੀ ਮੁਰਸ਼ਦ ਯੌਨ-ਰੌਗ ਦੇ ਹੁਕਮ ਹੇਠ ਇਲੀਟ ਸਟਾਰਫੋਰਸ ਮਿਲਟਰੀ ਦੀ ਮੈਂਬਰ ਵੱਜੋਂ ਸਿਖਲਾਈ ਦਿੰਦੇ ਹਨ। 6 ਵਰ੍ਹਿਆਂ ਬਾਅਦ, ਧਰਤੀ 'ਤੇ ਮੁੜ ਆਉਣ ਤੋਂ ਬਾਅਦ ਜੋ ਕਿ ਸਕਰੱਲਜ਼ ਦੇ ਹਮਲੇ ਹੇਠ ਹੁੰਦੀ ਹੈ, ਡੈਨਵਰਜ਼ ਨੂੰ ਆਪਣੇ ਅਤੀਤ ਬਾਰੇ ਪਤਾ ਲੱਗਣਾ ਸ਼ੁਰੂ ਹੁੰਦਾ ਹੈ। ਸ਼ੀਲਡ ਦੇ ਮੁੱਖਤਿਆਰ ਨਿੱਕ ਫਿਊਰੀ ਦੀ ਮਦਦ ਨਾਲ ਉਹ ਸੱਚ ਪਤਾ ਲਗਾਉਣ ਵਿੱਚ ਜੁੱਟ ਜਾਂਦੇ ਹਨ।

ਅਦਾਕਾਰ ਅਤੇ ਕਿਰਦਾਰ

ਸੋਧੋ
  • ਬ੍ਰੀ ਲਾਰਸਨ - ਕੈਰਲ ਡੈਨਵਰਜ਼ / ਕੈਪਟਨ ਮਾਰਵਲ
  • ਸੈਮਿਊਲ ਐੱਲ. ਜੈਕਸਨ - ਨਿੱਕ ਫਿਊਰੀ
  • ਬੈਨ ਮੈਨਡੈੱਲਸ੍ਹਨ - ਟੈਲੋਸ ਅਤੇ ਕੈੱਲਰ
  • ਜੀਮਨ ਹੌਨਸੌ - ਕੋਰੈਥ
  • ਲੀ ਪੇਸ - ਰੋਨਨ ਦ ਐਕਿਊਜ਼ਰ
  • ਲੈਸ਼ਨਾ ਲਿੰਚ - ਮਰੀਆ ਰੈਂਬੌ
  • ਜੈੱਮਾ ਚਾਨ - ਮਿੱਨ-ਐਰਵਾ
  • ਐਨੈੱਟ ਬੈਂਨਿੰਗ - ਸੁਪਰੀਮ ਇੰਟੈੱਲੀਜੈਂਸ ਅਤੇ ਮਾਰ-ਵੈੱਲ / ਡਾ. ਵੈਂਡੀ ਲੌਅਸਨ
  • ਕਲਾਰਕ ਗਰੈੱਗ - ਫਿਲ ਕੋਲਸਨ
  • ਜਿਊਡ ਲੌਅ - ਯੌਨ-ਰੌਗ

ਸੰਗੀਤ

ਸੋਧੋ

ਪਿਨਾਰ ਟੌਪਰੈਕ ਨੇ ਜੂਨ 2018, ਵਿੱਚ ਫ਼ਿਲਮ ਲਈ ਸੰਗੀਤ ਬਣਾਉਣ ਲਈ ਹਾਂ ਕੀਤੀ, ਜਿਸ ਨਾਲ ਉਹ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੀ ਕਿਸੀ ਫ਼ਿਲਮ ਲਈ ਸੰਗੀਤ ਬਣਾਉਣ ਵਾਲੀ ਪਹਿਲੀ ਔਰਤ ਬਣ ਗਈ।

ਅਗਲਾ ਭਾਗ

ਸੋਧੋ

ਦ ਮਾਰਵਲਜ਼ 17 ਫਰਵਰੀ, 2023 ਨੂੰ ਜਾਰੀ ਹੋਣ ਦੀ ਤਾਕ ਵਿੱਚ ਹੈ, ਜਿਸ ਨੂੰ ਨਿਆ ਦਾਕੋਸਤਾ ਨੇ ਨਿਰਦੇਸ਼ਤ ਕੀਤਾ ਹੋਵੇਗਾ ਅਤੇ ਮੇਗਨ ਮੈੱਕਡੌਨੈੱਲ ਵੱਲੋਂ ਲਿਖੀ ਗਈ ਹੋਵੇਗੀ। ਲਾਰਸਨ ਫਿਰ ਮੁੜਕੇ ਕੈਰਲ ਡੈਨਵਰਜ਼ ਦਾ ਕਿਰਦਾਰ ਕਰੂਗੀ ਅਤੇ ਇਸ ਬਾਰ ਉਸ ਦੇ ਨਾਲ ਇਮਾਨ ਵੇਲਾਨੀ, ਕਮਲਾ ਖਾਂ / ਮਿਸ. ਮਾਰਵਲ ਦਾ ਕਿਰਦਾਰ ਕਰੂਗੀ ਅਤੇ ਟਿਓਨਾਹ ਪੈਰਿਸ ਵੱਡੀ ਹੋ ਚੁੱਕੀ ਮੌਨਿਕਾ ਰੈਂਬੌ ਦਾ ਕਿਰਦਾਰ ਕਰੂਗੀ। ਜ਼ੇਵ ਐਸ਼ਟਨ ਇੱਕ ਖਲਨਾਇਕ ਦੇ ਵੱਜੋਂ ਵਿਖੇਗਾ।