ਕੈਮੀਕਲ ਪੀਲਿੰਗ ਇੱਕ ਅਜਿਹੀ ਤਕਨੀਕ ਹੈ ਜਿਸਦੀ ਵਰਤੋਂ ਨਾਲ ਚਮੜੀ ਦੇ ਰੰਗ – ਰੂਪ ਨੂੰ ਬਹਿਤਰ ਬਣਾਇਆ ਜਾਂਦਾ ਹੈ। ਇਸ ਵਿੱਚ ਰਸਾਯਨਿਕ ਮਿਸ਼੍ਰਣ ਨੂੰ ਚੇਹਰੇ ਤੇ ਲਗਾਉਣ ਨਾਲ ਅਕਸਰ ਖਰਾਬ ਅਤੇ ਅਣਚਾਹੀ ਚਮੜੀ ਤੋਂ ਨਿਜ਼ਾਤ ਮਿਲਦਾ ਹੈ[1]। ਇਸ ਤੋਂ ਬਾਅਦ ਜੋ ਨਵੀਂ ਚਮੜੀ ਆਉਂਦੀ ਹੈ, ਜ਼ਿਆਦਾਤਰ ਉਹ ਪਹਿਲਾਂ ਵਾਲੀ ਚਮੜੀ ਤੋਂ ਵੱਧ ਮੁਲਾਇਮ ਅਤੇ ਘੱਟ ਝੂਰਿਆਂ ਵਾਲੀ ਹੁੰਦੀ ਹੈ। ਕੁਝ ਤਰ੍ਹਾਂ ਦੇ ਰਸਾਇਣਿਕ ਪੀਲ ਬਿਨਾ ਮੈਡੀਕਲ ਲਾਇਸੈਂਸ ਦੇ ਪ੍ਬੰਧਕ ਅਤੇ ਖਰੀਦੇ ਜਾ ਸਕਦੇ ਹਨ, ਪਰ ਲੋਕਾਂ ਨੂੰ ਇਹ ਹਿਦਾਇਤ ਦਿੱਤੀ ਜਾਂਦੀ ਹੈ ਕਿ ਉਹ ਕਿਸੀ ਖਾਸ ਤਰ੍ਹਾਂ ਦੇ ਕੈਮੀਕਲ ਪੀਲ ਦੀ ਵਿਧੀ ਨੂੰ ਅਜ਼ਮਾਉਣ ਤੋਂ ਪਹਿਲਾਂ ਪੇਸ਼ੇਵਰ ਚਮੜੀ ਦੇ ਮਾਹਿਰ ਤੋਂ, ਐਸਥੈਟੀਸ਼ਿਅਨ ਤੋਂ, ਪਲਾਸਟਿਕ ਸਰਜਨ ਤੋਂ, ਜ਼ੁਬਾਨੀ ਅਤੇ ਮੈਕਸਿਲੋਫੈਸ਼ਿਅਲ ਸਰਜਨ ਤੋਂ, ਜਾਂ ਓਰਟੋਲੈਰਿਣਗੋਲੋਜਿਸਟ ਤੋਂ ਸਲਾਹ ਲੈ ਲੈਣ।

ਕਿਸਮਾਂ

ਸੋਧੋ

ਕੈਮੀਕਲ ਪੀਲ ਦੀਆਂ ਕਿਸਮਾਂ ਉਪਲੱਬਧ ਹਨ –[1]

ਅਲਫ਼ਾ ਹਾਈਡਰੋਕਸੀ ਐਸਿਡਸ ਪੀਲ

ਸੋਧੋ

ਅਲਫ਼ਾ ਹਾਈਡਰੋਕਸੀ ਐਸਿਡ (ਏਐਚਏਐਸ) ਕੁਦਰਤੀ ਤੌਰ 'ਤੇ ਹੋਣ ਵਾਲੇ ਕਾਰਬੋਜ਼ਾਇਲਿਕ ਐਸਿਡ ਹਨ ਜਿਵੇਂ ਕਿ ਗਲਾਇਕੋਲਿਕ ਐਸਿਡ, ਜੋਕਿ ਗੰਨੇ ਦੀ ਰੱਸ ਦਾ ਇੱਕ ਕੁਦਰਤੀ ਸੰਘਟਕ ਹੈ ਅਤੇ ਲੈਕਟਿਕ ਐਸਿਡ, ਜੋਕਿ ਖੱਟੇ ਦੁੱਧ ਅਤੇ ਟਮਾਟਰ ਦੇ ਰੱਸ ਵਿੱਚ ਪਾਇਆ ਜਾਂਦਾ ਹੈ।. ਅਲਫ਼ਾ ਹਾਈਡਰੋਕਸੀ ਐਸਿਡਾਂ ਨੂੰ ਫੇਸ਼ਿਅਲ ਵਾਸ਼ ਜਾਂ ਕਰੀਮ ਵਿੱਚ ਘੱਟ ਗਾੜ੍ਹੇਪਣ ਨਾਲ ਮਿਲਾ ਕੇ ਰੋਜ਼ਾਨਾ ਇਸਦੀ ਵਰਤੋਂ ਚਮੜੀ ਦੇ ਰੂਪ ਨੂੰ ਬਹਿਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ।

ਆਮ ਤੌਰ 'ਤੇ ਫੱਲਾਂ ਦੇ ਪੰਜ ਤਰ੍ਹਾਂ ਦੇ ਐਸਿਡ ਪਾਏ ਜਾਂਦੇ ਹਨ – ਸਿਟ੍ਰੀਕ ਐਸਿਡ, ਗਲਾਇਕੋਲਿਕ ਐਸਿਡ, ਲੈਕਟਿਕ ਐਸਿਡ, ਮੈਲਿਕ ਐਸਿਡ ਅਤੇ ਟਾਰਟੇਰਿਕ ਐਸਿਡ। ਹੋਰ ਵੀ ਬਹੁਤ ਤਰ੍ਹਾਂ ਦੇ ਹਾਇਡਰੌਕਸੀ ਐਸਿਡ ਹੌਂਦ ਵਿੱਚ ਹਨ ਅਤੇ ਵਰਤੇ ਜਾਂਦੇ ਹਨ।

ਏਐਚਏ ਪੀਲ ਝੂਰਿਆਂ ਦੇ ਇਲਾਜ ਲਈ ਸਹੀ ਸੰਕੇਤ ਨਹੀਂ ਦਿੰਦਾ।[2] [3] ਏਐਚਏ ਪੀਲ ਨਾਲ ਚਮੜੀ ਤੇ ਖੁਰਦਰਾਪਨ, ਲਾਲੀ, ਹੱਲਕੀ ਜਿਹੀ ਜਲਣ ਅਤੇ ਰੁਖਾਪਣ ਹੋ ਸਕਦਾ ਹੈ।

ਬੀਟਾ ਹਾਇਡਰੋਕਸੀ ਐਸਿਡ ਪੀਲ

ਸੋਧੋ

ਏਐਚਏ ਨਾਲੋਂ ਬੀਐਚਏ ਦੀ ਚਮੜੀ ਦੇ ਰੋਮਾਂ ਵਿੱਚ ਢੰਗਾਈ ਤੱਕ ਜਾਣ ਦੀ ਛਮਤਾ ਕਾਰਨ ਅਲਫ਼ਾ ਹਾਇਡ੍ਰੋਸੀ ਐਸਿਡ ਦੇ ਮੁਕਾਬਲੇ ਬੀਟਾ ਹਾਇਡ੍ਰੋਸੀ ਐਸਿਡ (ਬੀਐਚਏ) ਦੀ ਵਰਤੋਂ ਵੱਧ ਰਹੀ ਹੈ। ਸ਼ੋਧਾਂ ਤੋਂ ਪਤਾ ਲਗਦਾ ਹੈ ਕਿ ਬੀਐਚਏ ਪੀਲ ਸੇਬਮ ਐਕਸਕ੍ਰੀਸ਼ਨ (sebum excretion), ਫਿਣਸੀਆਂ ਦੇ ਨਾਲ – ਨਾਲ ਮ੍ਰਿਤਕ ਚਮੜੀ ਦੇ ਸੈਲਾਂ ਨੂੰ ਏਐਏਐਸ ਤੋਂ ਬਹਿਤਰ ਤਰੀਕੇ ਨਾਲ ਹਟਾਓਦਾ ਹੈ ਜਦਕਿ ਏਐਏਐਸ ਸਿਰਫ਼ ਚਮੜੀ ਦੀ ਪਰਤ ਤੇ ਹੀ ਕੰਮ ਕਰਦਾ ਹੈ। ਸੈਲੀਸਾਇਲਿਕ ਐਸਿਡ ਇੱਕ ਬੀਟਾ ਹਾਇਡ੍ਰੋਸੀ ਐਸਿਡ ਹੈ।[4]

ਜੈਸਨਰ ਦਾ ਪੀਲ

ਸੋਧੋ

ਜੈਸਨਰ ਦੇ ਪੀਲ ਦਾ ਮਿਸ਼ਰਣ, ਜੋਕਿ ਪਹਿਲਾਂ ਕੌਮਬੇ ਦੇ ਫ਼ਾਰਮੂਲੇ ਦੇ ਤੋਰ ਤੇ ਜਾਣਿਆ ਜਾਂਦਾ ਸੀ, ਦੀ ਅਗੁਆਈ ਡੀਮੈਕਸ ਜੈਸਰ, ਜੋਕਿ ਜਰਮਨ-ਅਮਰੀਕਨ ਚਮੜੀ ਵਿਸ਼ੇਸ਼ਗਯ ਦੁਆਰਾ ਕੀਤੀ ਗਈ ਸੀ। ਜੈਸਰ ਨੇ 14% ਸੈਲੀਸਾਇਲਿਕ ਐਸਿਡ, ਲੈਕਟਿਕ ਐਸਿਡ ਅਤੇ ਰੈਸੋਸਿਨੋਲ ਨੂੰ ਈਥੇਨੋਲ ਬੇਸ ਵਿੱਚ ਮਿਲਾ ਦਿੱਤਾ। ਕੇਰਾਟੀਨੋਸਾਇਟ ਵਿਚਕਾਰ ਇੰਨਟ੍ਰਾਸੈਲੂਲਰ ਕੜੀ ਨੂੰ ਤੋੜਣ ਬਾਰੇ ਸੋਚਿਆ ਗਿਆ।[5]  

ਰੈਟੀਨੋਇਕ ਐਸਿਡ ਪੀਲ

ਸੋਧੋ

ਰੈਟੀਨੋਇਕ ਐਸਿਡ ਪੀਲ ਇੱਕ ਰੈਟੀਨੋਇਡ ਹੈ। ਇਸ ਤਰ੍ਹਾਂ ਫੇਸ਼ਿਲ ਪੀਲ ਦੀ ਵਰਤੋਂ ਪਲਾਸਟਿਕ ਸਰਜਨ, ਓਰਲ ਅਤੇ ਮੈਕਸੀਲੋਫੇਸ਼ਿਅਲ ਸਰਜਨ ਜਾਂ ਚਮੜੀ ਵਿਸ਼ੇਸ਼ਯ ਦੇ ਦਫ਼ਤਰ ਵਿੱਚ ਮੈਡੀਕਲ ਸਪਾ ਦੀ ਸੈਟਿੰਗ ਵਿੱਚ ਕੀਤਾ ਜਾਂਦਾ ਹੈ। ਇਹ ਬੀਟਾ ਹਾਇਡ੍ਰੋਸੀ ਐਸਿਡ ਪੀਲ ਨਾਲੋਂ ਵੱਧ ਡੁੰਘਾ ਹੈ ਅਤੇ ਨਿਸ਼ਾਨਾਂ ਦੇ ਨਾਲ ਨਾਲ ਝੂਰਿਆਂ ਅਤੇ ਪਿਗਮੈਂਟੇਸ਼ਨ ਦੀ ਸਮਸਿਆਵਾਂ ਨੂੰ ਵੀ ਦੂਰ ਕਰਦਾ ਹੈ। ਇਸਦੀ ਵਰਤੋਂ ਆਮ ਤੌਰ 'ਤੇ ਜੈਸਰ ਦੇ ਜੋੜ ਵਿੱਚ ਕੀਤੀ ਜਾਂਦੀ ਹੈ; ਜੋਕਿ ਚਮੜੀ ਨੂੰ ਖੋਲਣ ਤੋਂ ਇਕਦਮ ਪਹਿਲਾਂ ਕੀਤੀ ਜਾਂਦੀ ਹੈ ਤਾਂਕਿ ਰੈਟੀਨੋਇਕ ਐਸਿਡ ਡੁੰਘਾਈ ਤੱਕ ਜਾ ਸਕੇ।

ਹਵਾਲੇ

ਸੋਧੋ
  1. 1.0 1.1 "Chemical Peels". pharmaxchange.info. Archived from the original on 21 ਸਤੰਬਰ 2017. Retrieved 16 May 2016. {{cite web}}: Text "The Ageing Skin" ignored (help)
  2. Textbook of Chemical Peelings, P.Deprez, Chapt 8,।nforma Healthcare
  3. 3. Textbook of Cosmetic Dermatology, R.Baran, Chapt 54,।nforma Healthcare
  4. "Glycolic Peel". drbatul.com. Retrieved 16 May 2016.
  5. "What Happens During a Jessner's Peel?". Skin NV. 13 May 2014. Retrieved 16 May 2016.