ਕੈਲਾਸ਼ ਪੁਰੀ
ਕੈਲਾਸ਼ ਪੁਰੀ (ਜਨਮ 17 ਅਪਰੈਲ 1926[1]-10 ਜੂਨ 2017) ਇੱਕ ਪਰਵਾਸੀ ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਪੱਤਰਕਾਰ ਸੀ।
ਕੈਲਾਸ਼ ਪੁਰੀ | |
---|---|
ਜਨਮ | ਪੋਠੋਹਾਰ ਦੇ ਇਲਾਕੇ ਵਿੱਚ ਪਿੰਡ ਕਲਾਰ, ਜ਼ਿਲ੍ਹਾ ਰਾਵਲਪਿੰਡੀ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) | 17 ਅਪ੍ਰੈਲ 1926
ਮੌਤ | 10 ਜੂਨ 2017 | (ਉਮਰ 91)
ਕਿੱਤਾ | ਲੇਖਕ, ਕਹਾਣੀਕਾਰ ਅਤੇ ਨਾਵਲਕਾਰ |
ਰਾਸ਼ਟਰੀਅਤਾ | ਬਰਤਾਨੀਆ |
ਸ਼ੈਲੀ | ਗਲਪ |
ਸੰਖੇਪ ਜੀਵਨੀ
ਸੋਧੋਕੈਲਾਸ਼ ਪੁਰੀ ਦਾ ਜਨਮ ਪੋਠੋਹਾਰ ਦੇ ਇਲਾਕੇ ਵਿੱਚ ਪਿੰਡ ਕਲਾਰ, ਜ਼ਿਲ੍ਹਾ ਰਾਵਲਪਿੰਡੀ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਸਨੇ ਮੁੱਢਲੀ ਪੜ੍ਹਾਈ ਸਥਾਨਕ ਸਕੂਲ ਤੋਂ ਹੀ ਕੀਤੀ। ਫਿਰ ਛੇਵੀਂ ਤੱਕ ਰਾਵਲਪਿੰਡੀ ਤੋਂ, ਅਤੇ ਉਸ ਮਗਰੋਂ ਲਾਹੌਰ ਤੋਂ ਪੜ੍ਹਾਈ ਜਾਰੀ ਰੱਖੀ। ਉਸਦੇ ਮਾਤਾ ਜੀ ਨੇ ਉਸਨੂੰ ਕਾਲਜ ਗਰੈਜੂਏਟ ਬਣਾਉਣਾ ਚਾਹੁੰਦੇ ਸਨ, ਪਰ ਪਰ ਬਦਕਿਸਮਤੀ ਨਾਲ ਉਹ ਬਿਮਾਰ ਪੈ ਗਈ ਅਤੇ ਪੜ੍ਹਾਈ ਪੂਰੀ ਨਹੀਂ ਕਰ ਸਕੀ। ਉਸਦੀ ਮਾਂ ਅਤੇ ਖੁਦ ਉਸਦੇ ਸੁਪਨੇ ਢਹਿਢੇਰੀ ਹੋ ਗਏ ਜਦੋਂ ਜਲਦ ਹੀ ਡਾ ਗੋਪਾਲ ਸਿੰਘ ਪੁਰੀ ਨਾਲ ਉਸਦਾ ਵਿਆਹ ਹੋ ਗਿਆ। ਉਹ ਦਰਸ਼ਨ ਦੀ ਪੀਐਚਡੀ ਸੀ ਦੂਜੀ ਵਿਸ਼ਵ ਜੰਗ ਦੇ ਤੁਰਤ ਬਾਅਦ, ਬਾਟਨੀ ਵਿੱਚ ਦੂਜੀ ਪੀਐਚਡੀ ਕਰਨ ਲਈ 1945 'ਚ ਲੰਡਨ ਜਾਣ ਲਈ ਸਕਾਲਰਸ਼ਿਪ ਮਿਲ ਗਈ ਸੀ। ਕੈਲਾਸ਼ ਪੁਰੀ ਵੀ 1946 ਵਿੱਚ ਉਸ ਕੋਲ ਲੰਡਨ ਚਲੀ ਗਈ। 10 ਜੂਨ 2017 ਨੂੰ ਉਹਨਾ ਦਾ ਲੰਡਨ ਵਿਖੇ ਉਹਨਾ ਪੂਰੇ ਹੋ ਗਏ।
ਇੰਗਲੈਂਡ ਵਿੱਚ ਉਹਨਾਂ ਦੇ ਇੱਕ ਬੇਟੇ ਦਾ ਜਨਮ ਦਾ ਹੋਇਆ ਅਤੇ ਇਹ ਪਰਿਵਾਰ 1950 ਵਿੱਚ ਭਾਰਤ ਚਲਾ ਗਿਆ। 1947 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਭਾਜਨ ਤੋਂ ਬਾਅਦ ਉਹਨਾਂ ਦੇ ਤਕਰੀਬਨ ਸਾਰੇ ਰਿਸ਼ਤੇਦਾਰ ਭਾਰਤ ਚਲੇ ਗਏ ਸਨ ਅਤੇ ਪੰਜਾਬ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਰਹਿ ਰਹੇ ਸਨ।
ਉਸਦੇ ਪਤੀ ਨੂੰ ਇੱਕ ਕੰਜ਼ਰਵੇਟਿਵ ਵਣ ਅਧਿਕਾਰੀ ਦੇ ਤੌਰ 'ਤੇ ਦੇਹਰਾਦੂਨ ਵਿੱਚ ਨੌਕਰੀ ਮਿਲ ਗਈ ਸੀ। ਫਿਰ ਇਹ ਪੁਣੇ ਚਲੇ ਗਏ ਜਿੱਥੇ ਕੈਲਾਸ਼ ਪੁਰੀ ਦੇ ਪਤੀ ਨੂੰ ਬੋਟੈਨੀਕਲ ਸਰਵੇ ਆਫ ਇੰਡੀਆ ਦੇ ਡਾਇਰੈਕਟਰ ਦੇ ਤੌਰ 'ਤੇ ਨੌਕਰੀ ਮਿਲ ਗਈ ਸੀ ਅਤੇ ਇੱਥੇ ਹੀ ਉਸਦੀਆਂ ਸਾਹਿਤਕ ਸਰਗਰਮੀਆਂ ਦੀ ਸ਼ੁਰੂਆਤ ਹੋਈ। ਇਸਨੇ ਕੁਝ ਛੋਟੇ ਲੇਖ ਲਿਖੇ, ਉਹਨਾਂ ਨੂੰ ਪੱਤਰ ਪੰਜ ਦਰਿਆ ਨਾਮਕ ਮੈਗਜ਼ੀਨ ਵਿੱਚ ਛਾਪਣ ਲਈ ਪ੍ਰੋ. ਮੋਹਨ ਸਿੰਘ ਨੂੰ ਜਲੰਧਰ ਭੇਜ ਦਿੱਤੇ। ਪ੍ਰੋਫੈਸਰ ਮੋਹਨ ਸਿੰਘ ਨੇ ਉਸਦੇ ਕੰਮ ਦੀ ਸ਼ਲਾਘਾ ਕਰਨ ਅਤੇ ਮੈਗਜ਼ੀਨ ਦੇ 'ਨਾਰੀ ਸੰਸਾਰ' ਕਾਲਮ ਵਿੱਚ ਵਰਤਣ ਲਈ ਹੋਰ ਅਜਿਹੀਆਂ ਲਿਖਤਾਂ ਦੀ ਮੰਗ ਕੀਤੀ। ਪ੍ਰੋ. ਮੋਹਨ ਸਿੰਘ ਦੀ ਪ੍ਰੇਰਣਾ ਇਸਦੀ ਸਾਹਿਤਕ ਯਾਤਰਾ ਦੀ ਸ਼ੁਰੂਆਤ ਹੋਈ।
ਰਚਨਾਵਾਂ
ਸੋਧੋਉਸਨੇ ਲੱਗਪੱਗ 37 ਪੁਸਤਕਾਂ ਲਿਖੀਆਂ ਹਨ।
ਇਨਾਮ ਅਤੇ ਸਨਮਾਨ
ਸੋਧੋ- ਭਾਈ ਮੋਹਨ ਸਿੰਘ ਵੈਦ, ਸਾਹਿਤਕ ਅਵਾਰਡ 1982
- ਸ਼੍ਰੋਮਣੀ ਸਾਹਿਤਕਾਰ ਪੁਰਸਕਾਰ - ਭਾਸ਼ਾ ਵਿਭਾਗ, ਪੰਜਾਬ 1989
- ਸ਼੍ਰੋਮਣੀ ਅਵਾਰਡ - ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਦਿੱਲੀ 1990
- ਪਰਸਨੈਲਿਟੀ ਆਫ਼ ਦ ਈਅਰ ਅਵਾਰਡ, ਖਾਲਸਾ ਕਾਲਜ, ਲੰਡਨ 1991
- ਵਿਮੈਨ ਆਫ਼ ਅਚੀਵਮੈਂਟ ਅਵਾਰਡ 1999
- ਮਿਲੀਨਿਅਮ ਵਿਮੈਨ ਅਵਾਰਡ, ਮੇਅਰ ਆਫ਼ ਈਲਿੰਗ 1999
- ਅੰਬੈਸਡਰ ਫਾਰ ਪੀਸ- ਵਿਸ਼ਵ ਸ਼ਾਂਤੀ ਲਈ ਔਰਤਾਂ ਦਾ ਸੰਗਠਨ 2001
ਹਵਾਲੇ
ਸੋਧੋ- ↑ 1.0 1.1 ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼. ਭਾਸ਼ਾ ਵਿਭਾਗ ਪੰਜਾਬ. p. 667.
- ↑ "ਪੁਰੀ, ਕੈਲਾਸ਼".