ਕੋਚੀ ਸਮੀਕਰਨ
ਕੋਚੀ ਦੀ ਸਮੀਕਰਨ ਇੱਕ ਵਿਸ਼ੇਸ਼ ਪਾਰਦਰਸ਼ੀ ਸਮੱਗਰੀ ਲਈ ਰਿਫਰੈੈਕਟਿਵ ਇੰਡੈਕਸ ਅਤੇ ਰੌਸ਼ਨੀ ਦੀਆਂ ਤਰੰਗਾਂ (ਵੇਵਲੈਂਥ) ਦੇ ਵਿਚਕਾਰ ਇੱਕ ਪ੍ਰਯੋਗਿਕ ਸੰਬੰਧ ਹੈ। ਇਸਦਾ ਨਾਮ ਗਣਿਤਕਾਰ ਆਗਸਟੀਨ-ਲੂਈ ਕੋਚੀ ਤੋਂ ਬਾਅਦ ਪਿਆ, ਜਿਸ ਨੇ 1836 ਵਿੱਚ ਇਸਨੂੰ ਪ੍ਰਭਾਸ਼ਿਤ ਕੀਤਾ।
ਸਮੀਕਰਨ
ਸੋਧੋਕੋਚੀ ਦੀ ਸਮੀਕਰਨ ਦਾ ਸਭ ਤੋਂ ਆਮ ਤਰੀਕਾ ਹੈ:
ਜਿੱਥੇ n ਰਿਫਲੈਕਟਿਵ ਇੰਡੈਕਸ ਹੈ, λ ਵੇਵਲੈਂਥ ਹੈ, B, C , D ਆਦਿ ਕੋਐਫੀਸ਼ੈਂਟ ਹਨ, ਕੋਐਫੀਸ਼ੈਂਟਾਂ ਨੂੰ λ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਕਿਓਂਕਿ ਵੈਕਿਊਮ ਵੇਵੈਂਬਲੈਂਥ ਮਾਈਕਰੋਮੀਟਰ ਵਿੱਚ ਮਾਪੀ ਜਾਂਦੀ ਹੈ।
ਆਮ ਤੌਰ 'ਤੇ, ਇਹ ਸਮੀਕਰਨ ਦਾ ਦੋ-ਅਵਧੀ ਵਾਲਾ ਰੂਪ ਵਰਤਣ ਲਈ ਕਾਫੀ ਹੈ:
ਜਿੱਥੇ ਕੋਫੀਸ਼ੈਂਟੀਸ ਬੀ ਅਤੇ ਸੀ ਖਾਸ ਤੌਰ 'ਤੇ ਸਮੀਕਰਨ ਦੇ ਇਸ ਫਾਰਮ ਲਈ ਨਿਰਧਾਰਤ ਕੀਤੇ ਜਾਂਦੇ ਹਨ।
ਆਮ ਆਪਟੀਕਲ ਸਮੱਗਰੀ ਲਈ ਕੋਐਫੀਸ਼ੈਂਟਾਂ ਦੀ ਇੱਕ ਸਾਰਣੀ ਹੇਠਾਂ ਦਰਸਾਈ ਗਈ ਹੈ:
ਸਮੱਗਰੀ | B | C (μm2) |
ਫਿਊਜ਼ਡ ਸਿਲਿਕਾ | 1.4580 | 0.00354 |
ਬੋਰੋਸੀਲੀਕੇੇਟ ਗਲਾਸ | 1.5046 | 0.00420 |
ਠੋਸ ਕ੍ਰਾਉਨ ਗਲਾਸ | 1.5220 | 0.00459 |
ਬੈਰੀਅਮ ਕ੍ਰਾਉਨ ਗਲਾਸ | 1.5690 | 0.00531 |
ਬੈਰੀਅਮ ਫਲਿਨਟ ਗਲਾਸ | 1.6700 | 0.00743 |
ਗਾੜਾ ਫਲਿਨਟ ਗਲਾਸ | 1.7280 | 0.01342 |