ਕੋਟ ਸ਼ਮੀਰ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਹੈ। ਇਹ ਜ਼ਿਲਾ ਬਠਿੰਡਾ ਦੇ ਅਧੀਨ ਆਉਂਦਾ ਹੈ। ਇਸ ਪਿੰਡ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਪਿੰਡ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਝ ਸਮਾਂ ਠਹਿਰੇ ਸਨ ਅਤੇ ਹੁਣ ਉਸ ਥਾਂ ਦੇ ਉਪਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹੈ।[1][2] ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਹ ਪਿੰਡ ਹੁਣ ਨਗਰ ਨਿਗਮ ਦੇ ਵਿੱਚ ਪੈ ਚੁੱਕਿਆ ਹੈ ਅਤੇ ਨਗਰ ਨਿਗਮ ਦੇ ਪਹਿਲੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਹਨ।[3] [4][5]

ਕੋਟ ਸ਼ਮੀਰ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40
ਜਿਲ੍ਹਾ ਡਾਕਖਾਨਾ ਪਿੰਨ-ਕੋਡ ਨਜਦੀਕ ਥਾਣਾ
ਬਠਿੰਡਾ ਬਠਿੰਡਾ 151001 ਮਾਨਸਾ ਅਤੇ ਤਲਵੰਡੀ ਸਾਬੋ ਸੜਕ ਤੇ ਸਥਿਤ ਥਾਣਾ ਸਦਰ, ਬਠਿੰਡਾ

ਇਤਿਹਾਸ

ਸੋਧੋ

ਇਸ ਪਿੰਡ ਦਾ ਨਾਮ ਇੱਕ ਸੁੰਨੀ ਮੁਸਲਮਾਨ ਸ਼ਮੀਰ ਖਾਨ ਦੇ ਨਾਮ ਤੇ ਪਿਆ। ਪਿੰਡ ਵਿੱਚ ਉਹਦੀ ਗੜੀ ਬਣੀ ਹੋਈ ਸੀ। ਇਸ ਪਿੰਡ ਦੇ ਆਲੇ-ਦੁਆਲੇ ਉਸਦੀ ਲਗਭਗ 35 ਏਕੜ ਜਮੀਨ ਸੀ। ਆਸ-ਪਾਸ ਦੇ ਪਿੰਡ ਵੀ ਇਸੇ ਪਿੰਡ ਦੀ ਜਮੀਨ ਵਿੱਚੋਂ ਬਣੇ ਹੋਏ। ਪੰਜਾਬ ਵਿੱਚ ਸਭ ਜਿਆਦਾ ਹਥਿਆਰ ਇਸ ਪਿੰਡ ਦੇ ਲੋਕਾਂ ਕੋਲ ਹਨ।

ਹਵਾਲੇ

ਸੋਧੋ
  1. "ਗੁਰਦੁਆਰਾ 'ਗੁਰੂਸਰ' ਕੋਟ ਸ਼ਮੀਰ ( ਬਠਿੰਡਾ)" (in ਅੰਗਰੇਜ਼ੀ (ਅਮਰੀਕੀ)). Retrieved 2018-12-13.[permanent dead link]
  2. "ਕੋਟ ਸ਼ਮੀਰ ਜਾਂ ਕੋਟ ਸ਼ਮ੍ਹੀਰ - ਪੰਜਾਬੀ ਪੀਡੀਆ". punjabipedia.org. Retrieved 2018-12-13.
  3. "ਪ੍ਰਸ਼ਾਸਕੀ ਪ੍ਰਬੰਧ | ਜ਼ਿਲ੍ਹਾ ਬਠਿੰਡਾ, ਪੰਜਾਬ ਸਰਕਾਰ". Retrieved 2018-12-13.
  4. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  5. Villages in Bathinda District, Punjab state