ਕੋਲੰਬੀਆ ਪੁਲਾੜਯਾਨ ਦੁਰਘਟਨਾ

1 ਫਰਵਰੀ 2003 ਨੂੰ ਟੈਕਸਸ, ਲੂਈਜ਼ੀਆਨਾ ਵਿੱਚ ਕੋਲੰਬੀਆ ਪੁਲਾੜਯਾਨ ਦੁਰਘਟਨਾ ਦਾ ਸ਼ਿਕਾਰ ਹੋਇਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕੋਲੰਬੀਆ ਪੁਲਾੜਯਾਨ ਧਰਤੀ ਦੇ ਵਾਤਾਵਰਨ ਵਿੱਚ ਦਾਖ਼ਲ ਹੋ ਰਿਹਾ ਸੀ, ਦੁਰਘਟਨਾ ਵਿੱਚ ਸਾਰੇ ਖਗੋਲਯਾਤਰੀ ਮਾਰੇ ਗਏ। ਇਹਨਾਂ ਵਿੱਚ ਰਿਕ ਡੀ. ਹਸਬੈਂਡ, ਵਿਲੀਅਮ ਸੀ. ਮਕਕੂਲ, ਮਾਇਕਲ ਪੀ. ਐਂਡਰਸਨ, ਕਲਪਨਾ ਚਾਵਲਾ, ਡੇਵਿਡ ਐਮ. ਬ੍ਰਾਉਨ, ਲੌਰੇਲ ਕਲਾਰਕ ਅਤੇ ਇਲਾਨ ਰੇਮਨ ਸ਼ਾਮਿਲ ਸਨ।[1][2]

ਕੋਲੰਬੀਆ ਪੁਲਾੜਯਾਨ ਦੁਰਘਟਨਾ
ਤਸਵੀਰ:STS-107 Flight।nsignia.svg
ਐਸਟੀਐਸ-107 ਉਡਾਨ ਦਾ ਚਿੰਨ੍ਹ
ਮਿਤੀਫਰਵਰੀ 1, 2003; 21 ਸਾਲ ਪਹਿਲਾਂ (2003-02-01)
ਸਮਾਂ08:59 ਈਐਸਟੀ (13:59 ਯੂਟੀਸੀ)
ਟਿਕਾਣਾਟੈਕਸਸ ਅਤੇ ਲੂਈਜ਼ੀਆਨਾ ਉੱਪਰ
ਕਾਰਨਕੂੜੇ ਦੇ ਕਾਰਨ ਖੰਭ ਦਾ ਨੁਕਸਾਨ
ਨਤੀਜਾਪੁਲਾੜਯਾਨ ਦੇ ਮੈਂਬਰਾਂ ਨੂੰ ਉਡਾਣ ਭਰਨ ਤੋਂ ਦੋ ਸਾਲਾਂ ਲਈ ਰੋਕ ਦਿੱਤਾ ਗਿਆ ਅਤੇ ਇਸ ਦੌਰਾਨ ਪੁਲਾੜਯਾਨਾਂ ਦੀ ਸੁਰੱਖਿਆ ਵਿੱਚ ਹੋਰ ਵਾਧਾ ਕੀਤੇ ਗਏ ਸਨ
ਜਖ਼ਮੀ
ਪੁੱਛਗਿੱਛਕੋਲੰਬੀਆ ਦੁਰਘਟਨਾ ਖੋਜਬੀਨ ਬੋਰਡ

ਐਸਟੀਐਸ-107 ਨੂੰ ਲਾਂਚ ਕਰਨ ਦੇ ਸਮੇਂ, ਜਿਹੜਾ ਕਿ ਕੋਲੰਬੀਆ ਦਾ 28ਵਾਂ ਮਿਸ਼ਨ ਸੀ, ਸਪੇਸ-ਸ਼ਟਲ ਦੇ ਬਾਹਰੀ ਟੈਂਕ ਵਿੱਚੋਂ ਇੰਸੂਲੇਸ਼ਨ ਦੀ ਫ਼ੋਮ ਦਾ ਇੱਕ ਹਿੱਸਾ ਟੁੱਟ ਗਿਆ ਅਤੇ ਸਪੇਸ-ਸ਼ਟਲ ਦੇ ਖੱਬੇ ਖੰਭ ਵਿੱਚ ਫਸ ਗਿਆ। ਪਿੱਛਲੀਆਂ ਕੁਝ ਉਡਾਨਾਂ ਵਿੱਚ ਵੀ ਇਹ ਸਮੱਸਿਆ ਪਾਈ ਗਈ ਸੀ ਜਿਸ ਕਰਕੇ ਫ਼ੋਮ ਸ਼ੈਡਿੰਗ ਨੂੰ ਬਹੁਤ ਥੋੜ੍ਹੇ ਨੁਕਸਾਨ ਤੋਂ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। [3][4] ਪਰ ਕੁਝ ਇੰਜੀਨੀਅਰਾਂ ਨੂੰ ਸ਼ੱਕ ਸੀ ਕਿ ਕੋਲੰਬੀਆ ਵਿੱਚ ਇਸ ਤੋਂ ਬਹੁਤ ਵਧੇਰੇ ਨੁਕਸਾਨ ਹੋਇਆ ਸੀ। ਨਾਸਾ ਦੇ ਮੈਨੇਜਰਾਂ ਨੇ ਜ਼ਿਆਦਾ ਖੋਜਬੀਨ ਨਹੀਂ ਕੀਤੀ ਜਿਸਦਾ ਕਾਰਨ ਉਹਨਾਂ ਨੇ ਇਹ ਦੱਸਿਆ ਸੀ ਕਿ ਜੇਕਰ ਯਾਤਰੀਆਂ ਨੂੰ ਇਸ ਗੱਲ ਦਾ ਪਤਾ ਲੱਗਣ ਤੇ ਉਹ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੇ।[5] ਜਦੋਂ ਕੋਲੰਬੀਆ ਮੁੜ ਧਰਤੀ ਦੇ ਵਾਤਾਵਰਨ ਵਿੱਚ ਦਾਖ਼ਲ ਹੋਇਆ ਤਾਂ ਇਸਦੇ ਤਾਪ ਦੇ ਕਾਰਨ ਵਾਤਾਵਰਨੀ ਗੈਸਾਂ ਗਰਮੀ ਤੋਂ ਬਚਾਉਣ ਵਾਲੀ ਤਹਿ ਨਸ਼ਟ ਹੋ ਗਈ ਜਿਸ ਨਾਲ ਖੰਭ ਦੀ ਅੰਦਰੂਨੀ ਬਣਤਰ ਬਿਖਰ ਗਈ ਅਤੇ ਜਿਸਦੇ ਨਤੀਜੇ ਵੱਜੋਂ ਖਗੋਲਯਾਨ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਬੁਰੀ ਤਰ੍ਹਾਂ ਨਸ਼ਟ ਹੋ ਗਿਆ ਸੀ।[6]

ਹਵਾਲੇ

ਸੋਧੋ
  1. "कल्पना को अनूठी श्रद्धांजलि". बीबीसी हिन्दी. ८ अगस्त २००३. Retrieved ३ मार्च २०१४. {{cite web}}: Check date values in: |accessdate= and |date= (help)
  2. "नासा ने जारी की कोलंबिया की तस्वीरें". वेबदुनिया. ३१ दिसम्बर २००८. Retrieved ३ मार्च २०१४. {{cite web}}: Check date values in: |accessdate= and |date= (help)
  3. Columbia Accident।nvestigation Board (ਅਗਸਤ 2003). "6.1 A History of Foam Anomalies (page 121)" (PDF). Archived from the original (PDF) on ਜੁਲਾਈ 29, 2014. Retrieved ਜੂਨ 26, 2014. {{cite web}}: Unknown parameter |deadurl= ignored (|url-status= suggested) (help)
  4. "Spaceflight Now | STS-119 Shuttle Report | Legendary commander tells story of shuttle's close call". spaceflightnow.com. Archived from the original on ਮਾਰਚ 3, 2017. Retrieved ਮਾਰਚ 31, 2017. {{cite web}}: Unknown parameter |deadurl= ignored (|url-status= suggested) (help)
  5. Marcia Dunn (ਫ਼ਰਵਰੀ 2, 2003). "Columbia's problems began on left wing". Associated Press via staugustine.com. Archived from the original on ਨਵੰਬਰ 2, 2013. {{cite web}}: Unknown parameter |deadurl= ignored (|url-status= suggested) (help)
  6. "Molten Aluminum found on Columbia's thermal tiles". USA Today. Associated Press. ਮਾਰਚ 4, 2003. Archived from the original on ਫ਼ਰਵਰੀ 24, 2011. Retrieved ਅਗਸਤ 13, 2007. {{cite news}}: Unknown parameter |deadurl= ignored (|url-status= suggested) (help)