ਕੋਹਕਾਫ਼ ਪਰਬਤ
ਕੋਹ ਕਾਫ਼ ਜਾਂ ਕਫ਼ਕਾਜ਼ (ਤੁਰਕੀ: Kafkas; ਅਜਰਬਾਈਜਾਨੀ: Qafqaz; ਆਰਮੇਨੀਨ: Կովկասյան լեռներ; ਜਾਰਜੀਅਨ: კავკასიონი; ਚੇਚਨ: Kavkazan lämnaš; ਰੂਸੀ: Кавказские горы) ਕਾਲਾ ਸਾਗਰ ਅਤੇ ਕੈਸਪੀਅਨ ਸਾਗਰ ਦੇ ਵਿੱਚਕਾਰ ਇੱਕ ਪਹਾੜੀ ਸਿਲਸਿਲਾ ਹੈ, ਜਿਹੜਾ ਏਸ਼ੀਆ ਨੂੰ ਯੂਰਪ ਤੋਂ ਵੱਖਰਾ ਕਰਦਾ ਹੈ।
ਕੋਹ ਕਾਫ਼ ਦੇ ਪਹਾੜੀ ਸਿਲਸਿਲੇ ਦੀ ਸਭ ਤੋਂ ਉੱਚੀ ਚੋਟੀ ਕੋਹ ਅਲਬਰਜ਼ (Mt. Elbrus) ਹੈ, ਜਿਹੜੀ 5642 ਮੀਟਰ ਉੱਚੀ ਹੈ। ਇਹ ਹਾਲੇ ਤੀਕਰ ਪੱਕੀ ਗੱਲ ਨਹੀਂ ਕਿ ਕੀ ਕੋਹ ਕਾਫ਼ ਏਸ਼ੀਆ ਵਿੱਚ ਹੈ ਜਾਂ ਯੂਰਪ ਵਿੱਚ। ਇਸ ਲਈ ਇਹ ਵੀ ਪੱਕੀ ਗੱਲ ਨਹੀਂ ਕਿ ਯੂਰਪ ਦਾ ਸਭ ਤੋਂ ਉੱਚਾ ਕੋਹ ਅਲਬਰਜ਼ ਹੈ ਜਾਂ ਐਲਪਸ ਦੇ ਸਿਲਸਿਲੇ ਦਾ ਮਾਊਂਟ ਬਲਾਂਕ ਜਿਸਦੀ ਉੱਚਾਈ 4806 ਮੀਟਰ ਹੈ। ਭਾਵੇਂ ਕੋਈ ਪੱਕੀ ਵਿਗਿਆਨਕ ਬੁਨਿਆਦ ਤਾਂ ਨਹੀਂ ਫਿਰ ਵੀ ਬਹੁਤੇ ਪਰਬਤ-ਆਰੋਹੀ ਕੋਹ ਅਲਬਰਜ਼ ਨੂੰ ਯੂਰਪ ਦੀ ਸਭ ਤੋਂ ਉੱਚੀ ਪਰਬਤ ਚੋਟੀ ਮੰਨਦੇ ਹਨ।[1]
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2006-12-12. Retrieved 2013-01-21.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |