ਕੋੜਮਾ ਪੰਜਾਬੀ ਸ਼ਬਦਾਵਲੀ ਦਾ ਸ਼ੁੱਧ ਅਤੇ ਠੇਠ ਸ਼ਬਦ ਹੈ। ਇਸ ਸ਼ਬਦ ਦੀ ਵਰਤੋਂ ਵਧੇਰੇ ਕਰਕੇ ਪੇਂਡੂ ਸ਼ਬਦਾਵਲੀ ਅਧੀਨ ਕੀਤੀ ਜਾਂਦੀ ਹੈ। ਕੋੜਮਾ ਸ਼ਬਦ ਪਰਿਵਾਰ ਜਾਂ ਲਾਣੇ ਦੇ ਅਰਥਾਂ ਵਿੱਚ ਹੀ ਵਰਤਿਆਂ ਜਾਂਦਾ ਹੈ। ਕੋੜਮਾ ਸ਼ਬਦ ਦੀ ਵਰਤੋਂ ਕਿਸੇ ਪਰਿਵਾਰ ਦੀ ਕੋਈ ਖਾਸੀਅਤ ਜਾ ਬੁਰਾਈ ਦੱਸਣੀ ਹੋਵੇ ਉਦੋਂ ਇਸਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤੀ ਸਮਾਜ ਵਿੱਚ ਜਦੋਂ ਲੜਕੀ ਵਿਆਹ ਕੇ ਆਪਣੇ ਸਹੁਰੇ ਚਲੀ ਜਾਂਦੀ ਹੈ ਤਾਂ ਉਸਦਾ ਕੋੜਮਾ ਨਹੀਂ ਬਦਲਦਾ ਸਗੋਂ ਪੇਕੇ ਪਰਿਵਾਰ ਵਾਲਾ ਹੀ ਰਹਿੰਦਾ ਹੈ। ਵਿਅਕਤੀ ਦਾ ਕੋੜਮਾ ਉਸਦੇ ਦਾਦਾ, ਪੜਦਾਦਾ, ਚਾਚਾ, ਤਾਏ, ਭੂਆਂ, ਭਰਾ ਨਾਲ ਮਿਲਦਾ ਹੁੰਦਾ ਹੈ। ਪੰਜਾਬੀ ਸੱਭਿਆਚਾਰ ਵਿੱਚਅਜਿਹੀਆਂ ਬਹੁਤ ਸਾਰੀਆਂਅਖਾਣਾਂ ਮਿਲਦੀਆਂ ਹਨ ਜਿੰਨ੍ਹਾਂ ਵਿੱਚ ਕੋੜਮਾ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਅੱਛਰ ਸਿੰਆਂ ਨੂੰ ਕੁਰਸੀ ਕੀ ਮਿਲੀ ਸਾਰਾ ਕੋੜਮਾ ਹੀ ਪਣ ਪੱਤਣ ਲਾ ਦਿੱਤਾ।

ਹਾਵਲੇ

ਸੋਧੋ