ਅੰਤਰਰਾਸ਼ਟਰੀ ਮਜ਼ਦੂਰ ਸੰਘ

ਕੌਮਾਂਤਰੀ ਮਜ਼ਦੂਰ ਜੱਥੇਬੰਦੀ (ਈਲੋ/ILO) ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈ ਜੋ ਮਜ਼ਦੂਰ ਵਰਗ ਦੇ ਮੁੱਦਿਆਂ, ਖ਼ਾਸ ਕਰ ਕੇ ਕੌਮਾਂਤਰੀ ਮਜ਼ਦੂਰ ਮਿਆਰਾਂ ਅਤੇ ਸਾਰੀਆਂ ਵਾਸਤੇ ਸੁਘੜ ਕੰਮ, ਨਾਲ਼ ਨਜਿੱਠਦੀ ਹੈ।[1] ਸੰਯੁਕਤ ਰਾਸ਼ਟਰ ਦੇ 193 ਮੈਂਬਰਾਂ ਵਿੱਚੋਂ 185 ਈਲੋ ਦੇ ਮੈਂਬਰ ਹਨ।

ਕੌਮਾਂਤਰੀ ਮਜ਼ਦੂਰ ਜੱਥੇਬੰਦੀ
ਸੰਖੇਪ।LO/ਈਲੋ
ਨਿਰਮਾਣ1919
ਕਿਸਮਸੰਯੁਕਤ ਰਾਸ਼ਟਰ ਏਜੰਸੀ
ਕਾਨੂੰਨੀ ਸਥਿਤੀਸਰਗਰਮ
ਮੁੱਖ ਦਫ਼ਤਰਜਨੇਵਾ, ਸਵਿਟਜ਼ਰਲੈਂਡ
ਮੁਖੀ
ਗਾਏ ਰਾਈਡਰ
ਵੈੱਬਸਾਈਟwww.ilo.org

1969 ਵਿੱਚ ਇਸ ਜੱਥੇਬੰਦੀ ਨੂੰ ਵਰਗਾਂ ਵਿਚਕਾਰ ਅਮਨ ਵਧਾਉਣ, ਮਜ਼ਦੂਰਾਂ ਲਈ ਇਨਸਾਫ਼ ਲਿਆਉਣ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਤਕਨੀਕੀ ਸਹਾਇਤਾ ਮੁਹੱਈਆ ਕਰਾਉਣ ਕਰ ਕੇ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ।[2]

ਈਲੋ ਉਹਨਾਂ ਇਕਾਈਆਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਦਾ ਹੈ ਜੋ ਕੌਮੀ ਕਨੂੰਨਾਂ ਦੀ ਉਲੰਘਣਾ ਕਰਦੇ ਹਨ; ਪਰ ਇਹ ਸਰਕਾਰਾਂ ਉੱਤੇ ਸਜ਼ਾਵਾਂ ਨਹੀਂ ਲਾਗੂ ਕਰਦਾ।[3]

ਹਵਾਲੇ

ਸੋਧੋ
  1. Decent Work Agenda[permanent dead link].।lo.org. Retrieved on 2 June 2012.
  2. "The Nobel Peace Prize 1969". Nobelprize.org. Retrieved 5 July 2006.
  3. Government's recent labour interventions highly unusual, experts say. Cbc.ca (13 October 2011). Retrieved on 2 June 2012.