ਕੌਮੀ ਹੁਨਰ ਵਿਕਾਸ ਏਜੰਸੀ ਐਨ ਐਸ ਡੀ ਏ

ਕੌਮੀ ਹੁਨਰ ਵਿਕਾਸ ਏਜੰਸੀ ਭਾਰਤ ਸਰਕਾਰ ਦੀ ਹੁਨਰ ਤੇ ਉਦਯੋਗਿਕ ਉੱਦਮ ਵਜ਼ਾਰਤ ਅਧੀਨ ਖੁਦ ਮੁਖਤਾਰ ਅਦਾਰਾ ਹੈ ਜੋ    6 ਜੂਨ 2013 ਨੂੰ ਪ੍ਰਧਾਨ ਮੰਤਰੀ ਦੀ ਹੁਨਰ ਵਿਕਾਸ ਕੌਂਸਲ ਤੇ ਕੌਮੀ ਹੁਨਰ ਵਿਕਾਸ ਤਾਲਮੇਲ ਬੋਰਡ ਦੀ ਇਸ ਵਿੱਚ ਸ਼ਮੂਲੀਅਤ ਕੀਤੇ ਜਾਣ ਨਾਲ ਹੋਂਦ ਵਿੱਚ ਆਇਆ।

ਇਸ ਦਾ ਮੁੱਖ ਉਦੇਸ਼ ਬਾਰਵੀਂ ਯੋਜਨਾ ਦਸਤਾਵੇਜ਼ ਤੇ ਉਸ ਤੋਂ ਬਾਦ ਦੇ ਹੁਨਰ ਵਿਕਾਸ ਟੀਚੇ ਹਾਸਲ ਕਰਨ ਸੰਬੰਧੀ ਸਰਕਾਰੀ ਤੇ ਨਿੱਜੀ ਸੰਸਥਾਵਾਂ ਦੇ ਉਪਰਾਲਿਆਂ ਵਿੱਚ ਤਾਲਮੇਲ ਪੈਦਾ ਕਰਨਾ ਹੈ।ਐਨ ਐਸ ਡੀ ਏ ਦੇ ਰੋਲ ਵਿੱਚ ਕੌਮੀ ਹੁਨਰ ਯੋਗਤਾਵਾਂ ਦਾ ਢਾਂਚਾ ਤੇ ਇਨ੍ਹਾਂ ਦੇ ਲਈ ਪ੍ਰਮਾਣ ਪੱਤਰ ਜਾਰੀ ਕਰਣ ਵਾਲੀਆਂ ਸੰਸਥਾਵਾਂ ਨਿਰਧਾਰਤ ਕਰਨਾ ਵੀ ਸ਼ਾਮਲ ਹੈ।ਅਨੁਸੂਚਿਤ ਜਾਤੀਆਂ,ਕਬੀਲਿਆਂ ਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਹੁਨਰ ਮੁਹਾਰਤ ਹਾਸਲ ਕਰਨ ਸੰਬੰਧੀ ਲੋੜਾਂ ਪੂਰੀਆਂ ਕਰਨ ਵਿੱਚ ਇਸ ਦਾ ਇੱਕ ਧੁਰੇ ਵਰਗਾ ਰੋਲ ਹੈ।

ਮੁੱਖ ਕੰਮ

ਸੋਧੋ

ਐਨ ਐਸ ਡੀ ਏ ਦੇ ਮੁੱਖ ਕੰਮ ਇਸ ਪ੍ਰਕਾਰ ਹਨ:

#ਬਾਰਵੀ ਯੋਜਨਾ ਦਸਤਾਵੇਜ਼ ਤੇ ਇਸ ਤੋਂ ਬਾਦ ਨਿਰਧਾਰਤ ਸਭ ਟੀਚਿਆਂ ਲਈ ਸਭ ਸੰਭਵ ਕਦਮ ਉਠਾਉਣੇ।
#ਵੱਖ ਵੱਖ ਕੇਂਦਰੀ ਵਜ਼ਾਰਤਾਂ, ਵਿਭਾਗਾਂ, ਰਾਜ ਸਰਕਾਰਾਂ,ਨਿੱਜੀ ਸੰਸਥਾਵਾਂ ਤੇ ਐਨਐਸਡੀਏ ਵਿੱਚ ਤਾਲਮੇਲ ਬਿਠਾਉਣਾ।
#ਐਨ ਐਸ ਕਿਊ ਐਫ਼ ਕੌਮੀ ਹੁਨਰ ਮੁਹਾਰਤ ਕੁਆਲਿਟੀ ਢਾਂਚਾ ਖੜਾ ਕਰਨਾ ਤੇ ਚਲਾਉਣਾ।
  • Take all possible steps to meet skilling targets as envisaged in the 12th Five Year Plan and beyond;
  • Coordinate and harmonize the approach to skill development among various Central Ministries/Departments, State Governments, the NSDC and the private sector;
  • Anchor and operationalize the NSQF to ensure that quality and standards meet sector specific requirements;
  • Be the nodal agency for State Skill Development Missions;
  • Raise extra-budgetary resources for skill development from various sources such as international agencies, including multi-lateral agencies, and the private sector;
  • Evaluate existing skill development schemes with a view to assessing their efficacy and suggest corrective action to make them more effective;
  • Create and maintain a national data base related to skill development including development of a dynamic Labour Market।nformation System (LMIS);
  • Take affirmative action for advocacy;
  • Ensure that the skilling needs of the disadvantaged and the marginalized groups like SCs, STs, OBCs, minorities, women and differently abled persons are taken care of;
  • Discharge any other function as may be assigned to it by the Government of।ndia.

ਬਾਰਵੀਂ ਯੋਜਨਾ ਦਸਤਾਵੇਜ਼ ਦੇ ਟੀਚੇ[1]

ਸੋਧੋ
  1. ਨਿਰਮਾਣਕਾਰੀ ਖੇਤਰ ਵਿੱਚ 1 ਕਰੋੜ ਵਧੇਰੀਆਂ ਅਸਾਮੀਆਂ ਪੈਦਾ ਕਰਨਾ
  2. ਪ੍ਰੋਤਸਾਹਨ ਦੇਣ ਵਾਲੀਆਂ ਨੀਤੀਆਂ ਰਾਹੀਂ ਬਹੁਗਿਣਤੀ ਕਾਮਿਆਂ ਵਾਲੇ ਨਿਰਮਾਣ ਖੇਤਰਾਂ ਮਿਸਾਲ ਲਈ ਟੈਕਸਟਾਈਲ ਤੇ ਗਾਰਮੈਂਟ, ਫੂਡ ਪ੍ਰੋਸੈਸਿੰਗ, ਗਹਿਣੇ ਤੇ ਹੀਰੇ ਜਵਾਹਰਾਤ ਖੇਤਰਾਂ ਨੂੰ ਵਧੇਰੇ ਉਤਪਾਦਨ ਲਈ ਉਤਸਾਹਿਤ ਕਰਨਾ

ਟੈਕਸਟਾਈਲ ਵਜ਼ਾਰਤ ਨੇ ਆਪਣੇ ਸਟਰੈਟਜਿਕ ਪਲਾਨ ਦੇ ਮਿਸ਼ਨ ਬਿਆਨ ਵਿੱਚ 5 ਸਾਲ ਅੰਦਰ 26ਂ.75 ਲੱਖ ਗਾਰਮੈਂਟ ਤੇ ਟੈਕਸਟਾਈਲ ਕਾਮਿਆਂ ਦੀ ਸਿਖਲਾਈ ਦਾ ਟੀਚਾ ਰੱਖਿਆ[2]

ਐਨ ਐਸ ਡੀ ਸੀ ਅਧੀਨ ਐਪਰਲ ਮੇਡ ਅਪਸ ਤੇ ਹੋਮ ਫਰਨੀਸ਼ਿੰਗ ਸੈਕਟਰ ਸਕਿਲ ਕੌਂਸਲ ਨੇ ਫਾਨਸਹਾਵੇ ਕਾਲਜ ਓਨਟਾਰੀਓ ਕੈਨੇਡਾ ਨਾਲ ਟੈਕਸਟਾਈਲ ਦੇ ਇਸ ਖੇਤਰ ਦੇ ਹੁਨਰਾਂ ਦੀ ਸਿਖਲਾਈ ਲਈ ਸਮਝੌਤਾ ਅਪ੍ਰੈਲ 2015 ਵਿੱਚ ਕੀਤਾ।[3]

  1. ਸਰਵਿਸ ਖੇਤਰ ਜਿਵੇਂ ਕਿ ਆਈ ਟੀ,ਸੈਰ ਸਪਾਟਾ, ਵਿੱਤ ਤੇ ਬੈਂਕਿੰਗ,ਵਪਾਰ ਤੇ ਆਵਾਜਾਈ ਖੇਤਰਾਂ ਵਿੱਚ ਰੁਜ਼ਗਾਰ ਦਾ ਫੈਲਾਅ ਤੇ ਵਾਧਾ
  2. ਪੇਂਡੂ ਵਿਸਥਾਪਕਾਂ ਤੇ ਸ਼ਹਿਰੀ ਗਰੀਬਾਂ ਵਿੱਚ ਹੁਨਰ ਮੁਹਾਰਤ ਦੇ ਮਾਪਦੰਡ ਨਿਰਧਾਰਤ ਕਰਨਾਅਤੇ ਮੁਹਾਰਤ ਸਿਖਲਾਈ ਦੀ ਵਿਵੱਸਥਾ ਨੂੰ ਤਰਜੀਹ ਦੇਣਾ।

ਇਸ ਟੀਚੇ ਲਈ ਐਨ ਐਸ ਡੀ ਸੀ ਤੇ ਕੇਂਦਰੀ ਹੁਨਰ ਵਜ਼ਾਰਤ ਦੇ ਹੇਠ ਲਿਖੇ ਉੱਦਮ ਵਰਨਣ ਯੋਗ ਹਨ:

ਸੀਖੋ ਔਰ ਕਮਾਓ"Seekho aur Kamao(Learn & Earn)"- The Scheme for Skill Development of Minorities.[4]

ਕੈਨੇਡਾ ਦੇ ਵੱਖ ਵੱਖ ਕਾਲਜਾਂ ਨਾਲ ਅਪ੍ਰੈਲ 2015 ਵਿੱਚ ਏਵੀਏਸ਼ਨ, ਸਿਹਤ ਸੰਭਾਲ ਤੇ ਖੇਤੀਬਾੜੀ ਖੇਤਰਾਂ ਵਿੱਚ 13 ਸਮਝੌਤੇ ਜਿਸ ਵਿੱਚ ਕੈਨਾਡੋਰ ਕਾਲਜ ਓਟਾਵਾ ਦਾ ਟੈਕਨੀਕਲ ਏਵੀਏਸ਼ਨ ਐਮਓ ਯੂ ਉਦਾਹਰਣ ਲਈ ਵਿਸ਼ੇਸ਼ ਵਰਨਣ ਯੋਗ ਹੈ[5][6]

ਦੂਸਰੀ ਉਦਾਹਰਣ ਫਲੈਮਿੰਗ ਕਾਲਜ ਓਂਟਾਰੀਓ ਕੈਨੇਡਾ ਨਾਲ ਪਾਣੀ ਤੇ ਦੂਸ਼ਤ ਪਾਣੀ ਪ੍ਰਬੰਧਨ ਦੇ ਖੇਤਰ ਵਿੱਚ ਜ਼ਰੂਰੀ ਮੁਹਾਰਤਾਂ ਤੇ ਸਿਖਲਾਈ ਸ਼ਿਖਸ਼ਾ ਸੰਬੰਧੀ ਹੋਏ ਸਮਝੌਤੇ ਦੀ ਹੈ।[7]

ਕੌਮੀ ਹੁਨਰ ਵਿਕਾਸ, ਸਨਦੀਕਰਨ, ਸਿਖਲਾਈ ਤੇ ਇਨਾਮ ਯੋਜਨਾ

ਸੋਧੋ

ਇਸ ਕੌਮੀ ਯੋਜਨਾ ਅਧੀਨ ਭਾਰਤ ਸਰਕਾਰ ਵਲੋਂ ਹਰ ਸਫਲ ਹੋਏ ਸਿੱਖਿਆਰਥੀ ਨੂੰ 10000 ਰੁਪਏ ਉਸ ਦੇ ਬੈਂਕ ਖਾਤੇ ਵਿੱਚ ਸਿੱਧੇ ਪਾ ਕੇ ਦਿੱਤੇ ਜਾਣੇ ਹਨ।ਇਸ ਯੋਜਨਾ ਨੂੰ STAR Archived 2015-05-21 at the Wayback Machine. ਯੋਜਨਾ ਦਾ ਨਾਂ ਦਿੱਤਾ ਗਿਆ ਹੈ।19 ਖੇਤਰੀ ਹੁਨਰ ਕੌਂਸਲਾਂ ਬਣਾਈਆਂ ਗਈਆਂ ਹਨ।ਇਸ ਸੰਬੰਧੀ ਸੋਸ਼ਲ ਮੀਡੀਆ ਤੇ ਅਧਿਕਾਰਤ ਸਫਾ ਹੈ।

ਕੌਮੀ ਵਜ਼ੀਫ਼ਾ ਫ਼ਾਟਕ

ਸੋਧੋ

ਭਾਰਤ ਸਰਕਾਰ ਦੀ ਬਿਜਲਾਣਵੀ ਤੇ ਦੂਰ ਸੰਚਾਰ ਵਜਾਰਤ ਨੇ ਵੱਖ ਵੱਖ ਅਦਾਰਿਆਂ ਦੀਆਂ ਯੋਜਨਾਵਾਂ ਇਕੱਠੀਆਂ ਕਰਕੇ ਇੱਕ ਸਾਂਝਾ ਫਾਟਕ ਲਾਂਚ ਕੀਤਾ ਹੈ ਜਿਸ ਦਾ ਮੰਤਵ ਕੇਂਦਰ ਸਰਕਾਰ, ਰਾਜ ਸਰਕਾਰਾਂ ਤੇ ਕੇਂਦਰੀ ਹਕੂਮਤ ਅਧੀਨ ਪਰਦੇਸਾਂ ਦੁਆਰਾ ਸੰਚਾਲਤ ਵਜ਼ੀਫ਼ਾ ਯੋਜਨਾਵਾਂ ਦੀ ਦਰਖਾਸਤ ਦੇਣ ਤੇ ਦਰਖਾਸ੍ਤਾਂ ਦੇ ਨਿਪਟਾਰੇ ਲਈ ਇੱਕ ਸਾਂਝਾ ਮੁਹਾਜ ਕਾਇਮ ਕਰਨਾ ਹੈ।ਇਸ ਪੋਰਟਲ ਜਾਂ ਫਾਟਕ ਨੂੰ ਨਾਲ ਦਿੱਤੇ ਲਿੰਕ ਤੇ ਵੇਖਿਆ ਜਾ ਸਕਦਾ ਹੈ।ਨੈਸ਼ਨਲ ਸਕਾਲਰਸ਼ਿਪਸ ਪੋਰਟਲ Archived 2015-06-27 at the Wayback Machine. ਉਦਾਹਰਣ ਦੇ ਤੌਰ 'ਤੇ ਅਲਪ ਸੰਖਿਅਕ ਵਜ਼ਾਰਤ ਦੇ ਦਸਵੀਂ ਪਾਸ ਵਿਦਿਆਰਥੀਆਂ ਲਈ ਕੀ ਯੋਜਨਾਵਾਂ ਕਿਨਾਂ ਕੋਰਸਾਂ ਲਈ ਉਪਲੱਬਧ ਹਨ ਦਾ ਲਿੰਕ ਨਾਲ ਦਿੱਤਾ ਹੈ ਜਿਸ ਤੇ ਸਕਾਲਰਸ਼ਿਪ ਸਾਈਟ ਤੋਂ ਵੀ ਪੁੱਜਿਆ ਜਾ ਸਕਦਾ ਹੈ।ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮਾਂ_ਸਕਾਲਰਸ਼ਿਪ ਸਾਈਟ ਤੇ[permanent dead link] ਅਲਪ ਸੰਖਿਅਕਾਂ ਦੀ ਵਜਾਰਤ ਦੀ ਸਾਈਟ ਤੇ

ਪੰਜਾਬ ਰਾਜ ਦੀਆਂ ਹੁਨਰ ਵਿਕਾਸ ਸਕੀਮਾਂ ਤੇ ਵਿਵੱਸਥਾ

ਸੋਧੋ

ਪੰਜਾਬ ਵਿੱਚ ਹੁਨਰ ਵਿਕਾਸ ਮਿਸ਼ਨ ਜਿਸ ਦੇ ਚੇਅਰਮੈਨ ਮੁੱਖ ਮੰਤਰੀ ਹਨ ਨੋਡਲ ਏਜੰਸੀ ਹੈ ਤੇ ਡਿਪਾਰਟਮੈਂਟ ਔਫ ਟੈਕਨੀਕਲ ਐਜੂਕੇਸ਼ਨ ਤੇ ਵੋਕੇਸ਼ਨਲ ਟ੍ਰੇਨਿੰਗ[8] ਇਨ੍ਹਾਂ ਸਕੀਮਾਂ ਲਈ ਵਿਵੱਸਥਾ ਕਰਦਾ ਹੈ। ਪ੍ਰਸਤਾਵਾਂ ਵਿੱਚ 2 ਲੱਖ ਸਿੱਖਿਆਰਥੀਆਂ ਨੂੰ ਹਰ ਸਾਲ ਹੁਨਰਾਂ ਦੀ ਸਿਖਲਾਈ ਦੇਣਾ ਹੈ। ਪ੍ਰਸਤਾਵਾਂ ਵਿੱਚ ਹੀ 43 ਨਵੇਂ ਆਈ ਟੀ ਆਈ ਤੇ 250 ਨਵੇਂ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਕੇਂਦਰ ਤੋਂ ਮਨਜ਼ੂਰੀ ਤੇ ਮਦਦ ਲੈਣੀ ਹੈ।[9] ਪੰਜਾਬ ਰਾਜ ਸਰਕਾਰ ਨੇ ਭਾਰਤ ਸਰਕਾਰ ਦੀ ਕੌਮੀ ਖੇਤੀਬਾੜੀ ਹੁਨਰ ਕੌਂਸਲ ਨਾਲ ਰਾਬਤਾ ਕਾਇਮ ਕਰਨ ਲਈ ਇੱਕ ਰਾਜ ਖੇਤੀਬਾੜੀ ਹੁਨਰ ਸਲਾਹਕਾਰ ਕੌਂਸਲ ਕਾਇਮ ਕਰਨ ਦਾ ਫੈਸਲਾ ਲਿਆ ਹੈ।ਇਸ ਵਿੱਚ ਪਸ਼ੂ ਪਾਲਣ ਤੇ ਖੇਤੀਬਾੜੀ ਹੁਨਰ ਜਿਵੇਂ ਕਿ ਮਛਲੀ ਪਾਲਣ, ਸੂਰ ਪਾਲਣ, ਬਕਰੀ ਪਾਲਣ ਇਤਿਆਦ ਹੁਨਰਾਂ ਤੋਂ ਇਲਾਵਾ ਖੁੰਬਾਂ ਦੀ ਖੇਤੀਬਾੜੀ ਹੁਨਰਾਂ ਨੂੰ ਵਿਕਸਤ ਕਰਣ ਦੇ ਜ਼ਰੀਏ ਉਪਲੱਬਧ ਕਰਾਣ ਦੀ ਵਿਵਸਥਾ ਸੁਝਾਈ ਜਾਵੇਗੀ ਤੇ ਸਾਧਨ ਉਪਲੱਬਧ ਕਰਾਏ ਜਾਣਗੇ।ਇਸ ਪਰਿਪੇਖ ਵਿੱਚ ਉੱਤਮਤਾ ਦੇ ਕੇਂਦਰ ਸਥਾਪਤ ਕਰਣ ਦੇ ਮਾਧਿਅਮ ਤੇ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ।[10]

ਬਾਹਰੀ ਕੜੀਆਂ

ਸੋਧੋ

http://www.skilldevelopment.gov.in/aboutus.html Archived 2015-04-25 at the Wayback Machine. http://www.punjabitis.gov.in/ITIPortalPages/PortalHome.aspx#ITINews Archived 2015-04-22 at the Wayback Machine. http://nscsindia.org/ExploreSectorSkillCouncilDetail.aspx?SSC=MTM= Archived 2015-04-07 at the Wayback Machine.

ਹਵਾਲੇ

ਸੋਧੋ
  1. 12thplan.gov.in-action plan
  2. ਸਟਰੈਟਜਿਕ ਪਲਾਨ ਮਿਸ਼ਨ ਸਫਾ 3
  3. ਇੰਡੀਅਨ ਐਪਰਲ ਤੇ ਕੈਨੇਡਾ ਦੀ ਸੰਸਥਾ ਨਾਲ ਸਮਝੌਤੇ ਦੀ ਖਬਰ[permanent dead link]
  4. final list of empaneled sakill development agencies for seekho kamao scheme for minorities and under privileged class
  5. ਐਨ ਐਸ ਡੀ ਸੀ ਦੇ 13 ਸਮਝੌਤੇ
  6. ਕੈਨਾਡੋਰ ਕਾਲਜ ਓਟਾਵਾ ਦਾ ਸਮਝੌਤਾ[permanent dead link]
  7. ਪਾਣੀ ਤੇ ਦੂਸ਼ਤ ਪਾਣੀ ਖੇਤਰ ਵਿੱਚ ਸਿਖਲਾਈ ਮੁਹੱਈਆ ਕਰਾਉਣਾ ਫਲੈਮਿੰਗ ਕਾਲਜ ਸਮਝੌਤਾ
  8. "ਪੰਜਾਬ ਆਈ ਟੀ ਆਈਜ਼". Archived from the original on 2015-04-22. Retrieved 2015-04-18.
  9. "ਕੇਂਦਰ ਪੰਜਾਬ ਨੂੰ ਹੁਨਰ ਵਿਕਾਸ ਦੀ ਹੱਬ ਬਣਾ ਦੇਵੇਗਾ-ਬਾਦਲ". Archived from the original on 2015-08-07. Retrieved 2015-04-18.
  10. "CM Announces to set State Advisory Counicil on Agricultural Skills". Archived from the original on 2015-05-18. Retrieved 2015-05-19.