ਕੌਰ ਚੰਦ ਰਾਹੀ
ਕੌਰ ਚੰਦ ਰਾਹੀ ਪੰਜਾਬ ਦੇ ਮਾਲਵੇ ਦਾ ਕਿੱਸਾ ਕਵੀ ਤੇ ਗਲਪਕਾਰ ਹੋਇਆ ਹੈ। ਉਸ ਦਾ ਜਨਮ 4 ਅਗਸਤ 1920 ਨੂੰ ਉਸਦੇ ਨਾਨਕਾ ਪਿੰਡ ਚੰਦ ਭਾਨ ਵਿਖੇ ਹੋਇਆ। ਲੇਖਕ ਦਾ ਆਪਣਾ ਪਿੰਡ ਧੌਲਾ ਹੈ। ਧੌਲਾ ਪਿੰਡ ਨਾਭਾ ਰਿਆਸਤ , ਜਿਲ੍ਹਾ ਸੰਗਰੂਰ ਵਿੱਚ ਪੈਂਦਾ ਹੈ। ਕੌਰ ਚੰਦ ਰਾਹੀ ਨੂੰ ਮਾਲਵੇ ਵਿੱਚ 'ਕਬਿੱਤਾਂ ਵਾਲੇ ਕਵੀ ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਲੇਖਕ ਨੇ ਆਪਣੀਆਂ ਰਚਨਾਵਾਂ ਵਿੱਚ ਬਹੁਤ ਸਾਰੇ ਛੰਦਾਂ ਦੋਹਿਰਾ , ਬੈਂਤ ,ਕਬਿੱਤ, ਕੋਰੜਾ,ਕੁੰਡਲੀਆਂ ਆਦਿ ਦੀ ਵਰਤੋਂ ਕੀਤੀ ਹੈ। ਕੌਰ ਚੰਦ ਰਾਹੀ ਦੀ ਰਚਨਾ 'ਮਾਲਕੋਂਸ ' ਨੂੰ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਰਵੋਤਮ ਰਚਨਾ ਦਾ ਐਵਾਰਡ 1985 ਵਿੱਚ ਮਿਲਿਆ । ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਨੇ 1991 ਵਿੱਚ ਕੌਰ ਚੰਦ ਰਾਹੀ ਨੂੰ ਸਨਮਾਨਿਆ।
ਰਚਨਾਵਾਂ
ਸੋਧੋ1.ਮੋਤੀਆਂ ਦਾ ਮੀਂਹ (ਕਾਵਿ ਸੰਗ੍ਰਹਿ) 2.ਬਿਰਹਨ 3.ਸੁਨੇਹਾ
ਕਿੱਸਾ ਕਾਵਿ
ਸੋਧੋ4.ਕਿੱਸਾ ਪੂਰਨ ਭਗਤ 5.ਕਿੱਸਾ ਸੋਹਣੀ ਮਹੀਂਵਾਲ 6.ਕਿੱਸਾ ਹੀਰ ਰਾਂਝਾ
ਗਲਪ ਰਚਨਾਵਾਂ
ਸੋਧੋ7.ਕਾਲੇ ਘੋੜੇ ਦੇ ਸਵਾਰ (ਨਾਵਲ) 8.ਕਾਲੇ ਕਾਵਾਂ ਦੀ ਦਾਸਤਾਨ (ਨਾਵਲ) 9. ਕੋਲਿਆਂ ਦੇ ਦਲਾਲ (ਨਾਵਲ) 10. ਸੱਤ ਇਕਵੰਜਾ (ਕਹਾਣੀ ਸੰਗ੍ਰਹਿ) [1]
ਹਵਾਲੇ
ਸੋਧੋ- ↑ ਪੁਸਤਕ -ਕੌਰ ਚੰਦ ਰਾਹੀ ਜੀਵਨ ਤੇ ਰਚਨਾ,ਲੇਖਕ- ਡਾ.ਅਮਰ ਕੋਮਲ,ਪ੍ਰਕਾਸ਼ਕ -ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰਬਰ 1,4,17-24,35,99-105,109,ਸੰਨ-2013