ਕ੍ਰਿਤੀ ਫੌਜਦਾਰ ਦਾ ਬਚਪਨ ਬਿਹਾਰ ਦੇ ਇੱਕ ਪ੍ਰਾਚੀਨ ਪਿੰਡ ਵੈਸ਼ਾਲੀ ਵਿੱਚ ਬੀਤਿਆ ਜੋ ਕਿ ਜੈਨ ਧਰਮ ਦਾ ਜਨਮ ਸਥਾਨ ਅਤੇ ਬੁੱਧ ਦੀ ਕਰਮ ਭੂਮੀ ਹੈ। ਪੰਜਵੀਂ ਜਮਾਤ ਤੱਕ ਉਹਨਾਂ ਨੇ ਸਿੱਖਿਆ ਦੋ ਸਕੂਲਾਂ ਤੋਂ ਹਾਸਿਲ ਕੀਤੀ ਜਿਸ ਵਿੱਚੋਂ ਇੱਕ ਪ੍ਰਾਇਵੇਟ ਸੀ ਕਿਉਂਕਿ ਉੱਥੇ ਸਿੱਖਿਆ ਦਰ ਵਧੀਆ ਸੀ ਅਤੇ ਦੂਜਾ ਸਰਕਾਰੀ ਸਕੂਲ ਸੀ ਕਿਉਂਕਿ ਪ੍ਰਾਇਵੇਟ ਸਕੂਲ ਨੂੰ ਕਿਤੋਂ ਵੀ ਮਾਨਤਾ ਪ੍ਰਾਪਤ ਨਹੀਂ ਸੀ। ਪੰਜਵੀਂ ਤੋਂ ਬਾਦ ਦੀ ਸਿੱਖਿਆ ਉਹਨਾਂ ਨੇ ਮੱਧ ਪ੍ਰਦੇਸ਼ ਤੋਂ ਆਪਣੀ ਮਾਸੀ ਕੋਲ ਰਹਿ ਕੇ ਹਾਸਿਲ ਕੀਤੀ।[1] ਅੱਜਕਲ ਉਹ ਕਰਨਾਟਕ ਦੇ ਸ਼ਹਿਰ ਹਸਨ ਵਿਖੇ ਮੌਜੂਦ ਇਸਰੋ ਵਿੱਚ 2013 ਤੋਂ ਬਤੌਰ ਕੰਮਪਿਊਟਰ ਵਿਗਿਆਨੀ ਕੰਮ ਕਰਦੇ ਹਨ। ਉਹ ਹਸਨ ਵਿੱਚ ਮੌਜੂਦ ਮਾਸਟਰ ਕੰਟਰੋਲ ਸਹੂਲਤ (MCF) ਵਿੱਚ ਕੰਮ ਕਰਦੇ ਹਨ ਜਿਸ ਤੇ ਭੂ-ਸਥਿਤ ਉਪਗ੍ਰਿਹਾਂ ਜਿਵੇਂ ਕਿ- ਇਨਸੈਟ (INSATs), ਜੀਸੈਟ (GSATs) ਅਤੇ ਆਈਆਰਐਨਐਸਐਸ (IRNSSs) ਦੀ ਨਿਗਰਾਨੀ ਦੀ ਜਿੰਮੇਵਾਰੀ ਹੈ। ਭੂ-ਸਥਿਤ ਉਪਗ੍ਰਿਹ ਜ਼ਮੀਨ ਤੋਂ 36000 ਕਿਲੋਮੀਟਰ ਉੱਪਰ ਧਰਤੀ ਦੀ ਪਰਿਕਰਮਾ ਕਰਦੇ ਹਨ। ਇਹ ਉਪਗ੍ਰਿਹ ਧਰਤੀ ਨਾਲ ਸਮਕਾਲੀ ਚਾਲ ਚਲਦੇ ਹਨ ਅਤੇ ਇਸੇ ਲਈ ਸਥਿਰ ਜਾਪਦੇ ਹਨ ਅਤੇ ਲੰਮੇ ਸਮੇਂ ਤੱਕ ਇਹੀ ਸਥਿਰਤਾ ਬਣਾਏ ਰੱਖਣ ਕਾਰਣ ਮੌਸਮ ਅਤੇ ਸੰਚਾਰ ਲਈ ਬੜੇ ਬਹੁਮੁੱਲੇ ਸਾਬਿਤ ਹੁੰਦੇ ਹਨ। ਮੰਗਲ ਪਰਿਯੋਜਨਾ ਵਿੱਚ ਕ੍ਰਿਤੀ ਅਤੇ ਬਾਕੀ ਮਾਸਟਰ ਕੰਟਰੋਲ ਸਹੂਲਤ ਟੀਮ ਨੇ ਇਹ ਸੁਨਿਸ਼ਚਿਤ ਕਰਨਾ ਸੀ ਕਿ ਉਪਗ੍ਰਿਹ ਤੰਦਰੁਸਤ ਰਹਿਣ ਅਤੇ ਉਹਨਾਂ ਤੇ ਸੂਰਜ ਅਤੇ ਚੰਨ ਦੇ ਗ੍ਰੁਤਵਆਕਰਸ਼ਣ ਦਾ ਕੋਈ ਮਾੜਾ ਅਸਰ ਨਾ ਹੋਵੇ।[2]

ਹਵਾਲੇ ਸੋਧੋ

  1. "ਕੰਮਪਿਊਟਰ ਵਿਗਿਆਨੀ ਜੋ ਉਪਗ੍ਰਿਹਾਂ ਤੇ ਨਜ਼ਰ ਰੱਖਦੇ ਹਨ".
  2. "ਕ੍ਰਿਤੀ ਇਸਰੋ".