ਕ੍ਰਿਸਟੋਫਰ ਕਾਡਵੈੱਲ

ਕ੍ਰਿਸਟੋਫਰ ਕਾਡਵੈੱਲ (20 ਅਕਤੂਬਰ 1907 – 12 ਫ਼ਰਵਰੀ 1937) ਇੱਕ ਬਰਤਾਨਵੀ ਮਾਰਕਸਵਾਦੀ ਲੇਖਕ, ਚਿੰਤਕ ਅਤੇ ਕਵੀ ਸੀ।

ਮੁਢਲਾ ਜੀਵਨ

ਸੋਧੋ

ਕ੍ਰਿਸਟੋਫਰ ਕਾਡਵੈੱਲ ਦਾ ਅਸਲੀ ਨਾਮ ਕ੍ਰਿਸਟੋਫਰ ਸੇਂਟ ਜਾਨ ਸਪ੍ਰਿਗ ਸੀ। ਉਸ ਦਾ ਜਨਮ 20 ਅਕਤੂਬਰ 1907 ਨੂੰ ਲੰਡਨ ਦੇ ਦੱਖਣ–ਪੱਛਮੀ ਇਲਾਕੇ ਵਿੱਚ 53 ਮੋਂਟਸਰੇਟ ਰੋਡ ਤੇ ਸਥਿਤ ਰਿਹਾਇਸ਼ ਵਿੱਚ ਹੋਇਆ ਸੀ। ਕਾਡਵੈੱਲ ਦੀ ਰਸਮੀ ਸਿੱਖਿਆ ਤਾਂ 15 ਸਾਲ ਦੀ ਉਮਰ ਵਿੱਚ ਹੀ ਖਤਮ ਹੋ ਗਈ ਜਦੋਂ ਉਨ੍ਹਾਂ ਦੇ ਪਿਤਾ ਜੋ ਕਿ ਡੇਲੀ ਐਕਸਪ੍ਰੈੱਸ ਨਾਮਕ ਅਖਬਾਰ ਦੇ ਸਾਹਿਤ ਸੰਪਾਦਕ ਹੋਇਆ ਕਰਦੇ ਸਨ ਆਪਣੀ ਨੌਕਰੀ ਖੋਹ ਬੈਠੇ ਅਤੇ ਪੂਰੇ ਪਰਵਾਰ ਨੂੰ ਬਰੈਡਫੋਰਡ ਜਾ ਕੇ ਰਹਿਣਾ ਪਿਆ ਜਿੱਥੇ ਕਾਡਵੈੱਲ ਨੇ ਯੋਰਕਸ਼ਾਇਰ ਆਬਜਰਵਰ ਨਾਮਕ ਅਖਬਾਰ ਵਿੱਚ ਇੱਕ ਸੰਪਾਦਕ ਦੇ ਰੂਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇੰਨੀ ਘੱਟ ਉਮਰ ਵਿੱਚ ਵੀ ਸਾਰੀ ਦੁਨੀਆ ਦਾ ਗਿਆਨ ਹਾਸਲ ਕਰ ਲੈਣ ਦੀ ਡੂੰਘੀ ਚਾਹ ਕਾਡਵੈੱਲ ਵਿੱਚ ਸੀ। ਕਵਿਤਾ, ਨਾਵਲ, ਕਹਾਣੀ ਤੋਂ ਲੈ ਕੇ ਦਰਸ਼ਨ ਸ਼ਾਸਤਰ ਅਤੇ ਫਿਜਿਕਸ ਜਾਂ ਹਿਸਾਬ, ਸਾਰਿਆਂ ਨੂੰ ਅੰਦਰ ਤੱਕ ਜਾਣ ਲੈਣ ਅਤੇ ਆਲੋਚਨਾਤਮਕ ਨਜ਼ਰ ਨਾਲ ਸਾਰੇ ਦੇ ਸਾਰਤੱਤ ਨੂੰ ਸਮਝ ਲੈਣ ਦੀ ਅਣਥੱਕ ਕੋਸ਼ਿਸ਼ ਉਸ ਦੀ ਸ਼ਖਸੀਅਤ ਵਿੱਚ ਵਿਖਾਈ ਦਿੰਦੀ ਹੈ। ਕਾਡਵੈੱਲ ਲੈਨਿਨ ਦੇ ਕਥਨ ਨੂੰ ਅਕਸਰ ਦੁਹਰਾਉਂਦਾ ਹੁੰਦਾ ਸੀ ਕਿ ‘ਕਮਿਊਨਿਜਮ ਸਿਰਫ ਇੱਕ ਖੋਖਲਾ ਸ਼ਬਦ ਭਰ ਰਹਿ ਜਾਵੇਗਾ, ਅਤੇ ਇੱਕ ਕਮਿਊਨਿਸਟ ਸਿਰਫ ਇੱਕ ਧੋਖੇਬਾਜ਼, ਜੇਕਰ ਉਹ ਆਪਣੀ ਚੇਤਨਾ ਵਿੱਚ ਸਮੁੱਚੇ ਮਨੁਖੀ ਗਿਆਨ ਦੀ ਵਿਰਾਸਤ ਨੂੰ ਨਹੀਂ ਸਮਾਉਂਦਾ।’

ਪ੍ਰਪੱਕ ਮਾਰਕਸਵਾਦੀ

ਸੋਧੋ

ਕਾਡਵੈੱਲ ਇੱਕ ਕਿਤਾਬੀ ਮਾਰਕਸਵਾਦੀ ਨਹੀਂ ਬਨਣਾ ਚਾਹੁੰਦਾ ਸੀ। ਜੇਕਰ ਮਾਰਕਸ ਦੇ ਸਿੱਧਾਂਤ ਨੂੰ ਕੋਈ ਅਪਣਾਉਂਦਾ ਹੈ, ਤਾਂ ਉਸਨੂੰ ਅਮਲ ਵਿੱਚ ਵੀ ਇੱਕ ਮਾਰਕਸਵਾਦੀ ਬਨਣਾ ਚਾਹੀਦਾ ਹੈ। ਇਸ ਲਈ ਉਹ ਲੰਦਨ ਦੇ ਮਜ਼ਦੂਰ ਇਲਾਕੇ ਦੀ ਇੱਕ ਬ੍ਰਾਂਚ ਵਿੱਚ ਗਰੇਟ ਬ੍ਰਿਟੇਨ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਗਿਆ। ਸਪੇਨ ਵਿੱਚ ਫਾਸਿਸਟਾਂ ਦੇ ਖਿਲਾਫ ਜੋ ਅੰਤਰਰਾਸ਼ਟਰੀ ਬ੍ਰਿਗੇਡ ਉੱਥੇ ਲੜ ਰਹੀ ਸੀ, ਉਸ ਵਿੱਚ ਸ਼ਰੀਕ ਹੋਣ ਲਈ ਦਸੰਬਰ 1936 ਵਿੱਚ ਇੱਕ ਐਂਬੂਲੇਂਸ ਖੁਦ ਆਪ ਚਲਾ ਕੇ ਲੈ ਗਿਆ। ਉੱਥੇ ਮਸ਼ੀਨ ਗੰਨ ਚਲਾਣ ਦੀ ਟ੍ਰੇਨਿੰਗ ਹਾਸਲ ਕੀਤੀ। ਉਸ ਨੂੰ ਫਿਰ ਇੰਸਟਰਕਟਰ ਬਣਾ ਦਿੱਤਾ ਗਿਆ, ਉੱਥੇ ਇੱਕ ਕੰਧ ਅਖਬਾਰ ਵੀ ਸੰਪਾਦਤ ਕੀਤਾ। ਉਥੇ ਹੀ 12 ਫਰਵਰੀ 1937 ਨੂੰ ਲੜਾਈ ਵਿੱਚ ਕਾਡਵੈੱਲ ਮਾਰਿਆ ਗਿਆ। ਦੱਸਿਆ ਜਾਂਦਾ ਹੈ ਕਿ ਕਾਡਵੈੱਲ ਦੇ ਭਰਾ ਥਿਉਡੋਰ ਨੇ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਨੂੰ ਉਸ ਵਕਤ ਛਪ ਰਹੀ ਕਾਡਵੈੱਲ ਦੀ ਮਸ਼ਹੂਰ ਕਿਤਾਬ ‘ਇਲਿਊਜਨ ਐਂਡ ਰੀਆਲਿਟੀ’ ਦੇ ਪਰੂਫ਼ ਵਿਖਾ ਕੇ ਬੇਨਤੀ ਕੀਤੀ ਕਿ ਕਾਡਵੈੱਲ ਨੂੰ ਮੋਰਚੇ ਤੋਂ ਵਾਪਸ ਸੱਦ ਲਿਆ ਜਾਵੇ। ਸ਼ਾਇਦ ਪਾਰਟੀ ਵਲੋਂ ਇੱਕ ਤਾਰ ਵੀ ਭੇਜੀ ਗਈ, ਮਗਰ ਤਦ ਤੱਕ ਦੇਰ ਹੋ ਚੁੱਕੀ ਸੀ, ਅਤੇ ਕਾਡਵੇਲ ਦੇ ਦੇਹਾਂਤ ਦੇ ਬਾਅਦ ਹੀ ਉਹ ਤਾਰ ਸਪੇਨ ਪਹੁੰਚ ਸਕੀ, ਜਿਸਦੀ ਵਜ੍ਹਾ ਥਿਉਡੋਰ ਪਾਰਟੀ ਨਾਲ ਸਖ਼ਤ ਨਰਾਜ ਰਿਹਾ। ਕਾਡਵੈੱਲ ਦੀਆਂ ਕਿਤਾਬਾਂ ਉਨ੍ਹਾਂ ਦੇ ਮਰਣ ਉਪਰੰਤ ਹੀ ਪ੍ਰਕਾਸ਼ਿਤ ਹੋਈਆਂ। ‘ਇਲਿਊਜਨ ਐਂਡ ਰਿਏਲਿਟੀ’ ਮੈਕਮਿਲਨ ਤੋਂ 1937 ਵਿੱਚ ਹੀ ਛਪ ਗਈ, ਜੋ ਖੁਦ ਕਾਡਵੈੱਲ ਨੇ ਛਪਣੀ ਦਿੱਤੀ ਹੋਈ ਸੀ।

ਮਾਰਕਸਲਵਾਦ ਦੀ ਪੜ੍ਹਾਈ ਤੋਂ ਪਹਿਲਾਂ ਕਾਡਵੈੱਲ ਵਿੱਚ ਇੱਕ ਵਿਸ਼ਵ ਦ੍ਰਿਸ਼ਟੀ ਹਾਸਲ ਕਰਨ ਦੀ ਬੇਚੈਨੀ ਸੀ। ਆਪਣੇ ਇੱਕ ਮਿੱਤਰ ਨੂੰ ਪੱਤਰ ਲਿਖ ਕੇ ਉਨ੍ਹਾਂ ਨੇ ਇਹ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦੇ ਕੋਲ ਅਜੇ ਸਭ ਕੁੱਝ ਬਿਖਰਿਆ ਬਿਖਰਿਆ ਜਿਹਾ ਹੈ ਅਤੇ ਉਸਨੂੰ ਇੱਕ ਵਿਵਸਥਿਤ ਰੂਪ ਦੇਣ ਲਈ ਸਰਵਸਮਾਵੇਸ਼ੀ ਵਿਸ਼ਵ ਦ੍ਰਿਸ਼ਟੀ ਦੀ ਉਨ੍ਹਾਂ ਨੂੰ ਜ਼ਰੂਰਤ ਹੈ। ਅਤੇ ਜਦੋਂ ਕਾਡਵੈੱਲ ਨੂੰ ਮਾਰਕਸਵਾਦ ਦੇ ਰੂਪ ਵਿੱਚ ਉਹ ਵਿਸ਼ਵ ਦ੍ਰਿਸ਼ਟੀ ਹਾਸਲ ਹੋਈ ਤਾਂ ਉਨ੍ਹਾਂ ਨੇ ਹਰ ਵਸਤੂ ਸਥਿਤੀ, ਹਰੇਕ ਗਿਆਨ ਦੇ ਸਾਰਤੱਤ ਦੀ ਪੂਰੀ ਗਹਿਰਾਈ ਨਾਲ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਮੌਤ ਦੇ ਬਾਅਦ ਉਸ ਦੀਆਂ ਜੋ ਜੋ ਕਿਤਾਬਾਂ ਪ੍ਰਕਾਸ਼ਿਤ ਹੋਈਆਂ, ਬ੍ਰਿਟੇਨ ਦੇ ਪਾਠਕਾਂ ਨੇ ਉਨ੍ਹਾਂ ਨੂੰ ਅਚਰਜ ਭਰੇ ਲੰਮੇ ਹੌਕੇ ਨਾਲ ਪੜ੍ਹਿਆ ਅਤੇ ਉਹ ਇੰਨੀ ਘੱਟ ਉਮਰ ਦੇ ਲੇਖਕ ਦੀ ਚੋਟੀ ਦੀ ਪੰਡਤਾਈ ਨੂੰ ਸਰਾਹੇ ਵਗੈਰ ਨਹੀਂ ਰਹਿ ਸਕੇ। ਸਾਰਿਆਂ ਨੂੰ ਇਹ ਅਫਸੋਸ ਵੀ ਹੋਇਆ ਕਿ ਕਿਉਂ ਅਜਿਹਾ ਵਿਦਵਾਨ ਇੰਗਲੈਂਡ ਨੇ ਇਸ ਤਰ੍ਹਾਂ ਖੋ ਦਿੱਤਾ ਜਿਸਨੇ ਗਿਆਨ ਦੀ ਦੁਨੀਆ ਵਿੱਚ ਬੇਮਿਸਾਲ ਵਾਧਾ ਕਰਨਾ ਸੀ। ‘ਦ ਕਰਾਇਸਿਸ ਆਫ ਫਿਜਿਕਸ’ ਜਦੋਂ 1939 ਵਿੱਚ ਛੱਪੀ ਤਾਂ ਉਸਦੇ ਸੰਪਾਦਕ ਅਤੇ ਭੂਮਿਕਾ ਲੇਖਕ ਨੇ ਠੀਕ ਹੀ ਲਿਖਿਆ ਕਿ ‘ਕਾਡਵੈੱਲ ਨੇ ਸਮਾਜਕ ਅਤੇ ਵਿਗਿਆਨਕ ਗਿਆਨ ਨੂੰ ਇੱਕਮਿੱਕ ਕਰ ਦਿੱਤਾ, ਅਜਿਹੀ ਸਮਝ ਕਿਸੇ ਨਿਪੁੰਨ ਵਿਗਿਆਨੀ ਵਿੱਚ ਵੀ ਵਿਖਾਈ ਨਹੀਂ ਪੈਂਦੀ। ਇੰਨੀ ਘੱਟ ਉਮਰ ਦੇ ਲੇਖਕ ਵਿੱਚ ਇਸ ਸਮਝ ਨੂੰ ਵੇਖ ਕੇ ਬੇਹੱਦ ਅਚਰਜ ਹੁੰਦਾ ਹੈ’। ਉਸ ਕਿਤਾਬ ਦਾ ਰਿਵਿਊ ਲਿਖਦੇ ਹੋਏ ਇੱਕ ਲੇਖਕ ਨੇ ਕਿਹਾ ਕਿ ਕਾਡਵੈੱਲ ਨੇ ਇਹ ਸਥਾਪਤ ਕੀਤਾ ਕਿ ਕਿਸ ਤਰ੍ਹਾਂ ਫਿਜਿਕਸ ਦੇ ਸਿਧਾਂਤ ਸਮਾਜ ਵਿੱਚ ਵਿਕਸਿਤ ਹੋ ਰਹੇ ਆਰਥਕ ਆਧਾਰ ਦੁਆਰਾ ਸੰਚਾਲਿਤ ਹੁੰਦੇ ਹਨ। ਅਤੇ ਕਾਡਵੈੱਲ ਨੇ ਆਪਣੇ ਇਸ ਸਿੱਧਾਂਤ ਨੂੰ ਪੂਰੀ ਪੰਡਤਾਈ ਨਾਲ ਸਥਾਪਤ ਕੀਤਾ ਹੈ। ਹਾਲਾਂਕਿ ਕਿਤਾਬ ਨੂੰ ਸੰਸ਼ੋਧਿਤ ਕਰਨ ਦਾ ਵਕਤ ਲੇਖਕ ਨੂੰ ਨਹੀਂ ਮਿਲਿਆ ਫਿਰ ਵੀ ਉਹ ਕਿਤਾਬ ‘ਵਿਚਾਰਾਂ ਦੀ ਇੱਕ ਖਾਨ’ ਹੈ ਜਿਸਦੇ ਨਾਲ ਅਗਲੀਆਂ ਪੀੜੀਆਂ ਬਹੁਤ ਕੁੱਝ ਹਾਸਲ ਕਰ ਸਕਦੀਆਂ ਹਨ।

ਰਚਨਾਵਾਂ

ਸੋਧੋ

ਆਲੋਚਨਾ

ਸੋਧੋ
  • ਭੁਲੇਖਾ ਅਤੇ ਅਸਲੀਅਤ Illusion and Reality (1937)
  • ਇੱਕ ਮਰ ਰਹੀ ਸੰਸਕ੍ਰਿਤੀ ਦਾ ਅਧਿਐਨ Studies in a Dying Culture (1938)
  • ਸੰਕਟ ਵਿੱਚ ਭੌਤਿਕੀ The Crisis in Physics (1939)
  • ਇੱਕ ਮਰ ਰਹੀ ਸੰਸਕ੍ਰਿਤੀ ਦਾ ਹੋਰ ਅਧਿਐਨ Further Studies in a Dying Culture (1949)
  • ਰੁਮਾਂਸ ਅਤੇ ਯਥਾਰਥਵਾਦ Romance and Realism (1970)

ਕਾਵਿ ਸੰਗ੍ਰਹਿ

ਸੋਧੋ
  • ਕਵਿਤਾਵਾਂ Poems (1939)
  • ਸਮੁੱਚੀਆਂ ਕਵਿਤਾਵਾਂ Collected Poems (1986)

ਕਹਾਣੀ ਸੰਗ੍ਰਿਹ

ਸੋਧੋ
  • ਦ੍ਰਿਸ਼ ਅਤੇ ਪਰਿਕਿਰਿਆ Scenes and Actions (1986)

ਨਾਵਲ

ਸੋਧੋ
  • ਸਵਰਗ ਦੇ ਰਾਜ (1929)
  • 8:30 ਤੇ ਮੌਤ Death at 8:30
  • ਹਵਾਈ ਜਹਾਜ਼: ਇਸਦਾ ਡਿਜਾਇਨ, ਇਤਹਾਸ, ਪ੍ਰਚਾਲਨ ਅਤੇ ਭਵਿੱਖ The Airship: Its Design, History, Operation and Future (1931)
  • ਬ੍ਰਿਟਿਸ਼ ਏਅਰਵੇਜ British Airways (1934)