ਕੰਕਨ ਨੂੰ ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਕਵੀ ਮੰਨਿਆ ਜਾਂਦਾ ਹੈ। ਕੁਝ ਇੱਕ ਕਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਜਾਂ ਦਰਬਾਰੀ ਕਵੀ ਸਨ। ਜਿਹਨਾਂ ਨੇ ਸੂਫ਼ੀ ਭਾਵਾਂ ਨੂੰ ਕਾਫੀ ਝੂਲਨੇ ਸਾਝਾਂ ਤੇ ਬੈਂਤਾਂ ਰਾਹੀ ਵਿਦਮਾਨ ਕੀਤਾ ਗਿਆ ਹੈ। ਇਹਨਾਂ ਵਿਚੋਂ ਹੀ ਕੰਕਨ ਵੀ ਇੱਕ ਹੈ ਜਿਸਨੇ ਕਵਿਤਾ ਵਿੱਚ ਦਸ ਗੁਰੂ ਕਥਾ ਸੰਖੇਪ ਲਿਖੀ ਹੈ। ਡਾ.ਮੋਹਨ ਸਿੰਘ ਕੰਕਨ ਨੂੰ ਪਹਿਲਾ ਸਿੱਖ ਕਵੀ ਮੰਨਦੇ ਹਨ, ਜਿਸਨੇ ਬੈਂਤਾਂ ਵਰਤੀਆਂ ਬੈਂਤ ਝੁਲਨਾ ਛੰਦ ਦੀ ਵਿਕਸਿਤ ਸ਼ਕਲ ਹੈ। ਇਸ ਦੇ ਇਸੇ ਝੂਲਕੇ ਵਿੱਚ ਹੀ ਗੁਰੂ ਗੋਬਿੰਦ ਸਾਹਿਬ ਤੇ ਮੁਗ਼ਲ ਸੈਨਾ ਦੀ ਜੰਗ ਦਾ ਜ਼ਿਕਰ ਕੀਤਾ ਹੈ। ਜਹਾਂਗੀਰ ਦਾ ਬਾਜ਼ ਉਡ ਕੇ ਆ ਗਿਆ ਹੈ ਜਿਹੜਾ ਗੁਰੂ ਹਰਿ ਗੋਬਿੰਦ ਨੇ ਦੇਣੋ ਇਨਕਾਰ ਕਰ ਦਿੱਤਾ।

ਕਹਿਆ ਗੁਰੂ ਸੁਣਾਇ ਕੇ ਸੱਭਨਾ ਨੂੰ,
ਅਸੀ ਜੰਗ ਥੋ ਮੂਲ ਨਾ ਸੰਗਦੇ ਹਾਂ।

ਕੰਕਨ ਨੇ ਕਾਫ਼ੀਆਂ ਵੀ ਰਚੀਆਂ ਹਨ। ਉਸ ਨੇ ਕਈ ਸੁੰਦਰ ਅਲੰਕਾਰ ਵੀ ਵਰਤੇ ਹਨ। ਕੰਕਨ ਦੀ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੈ।

ਹਵਾਲਾ

ਸੋਧੋ

ਡਾ.ਜੀਤ ਸਿੰਘ ਸੀਤਲ ਤੇ ਡਾ. ਮੇਵਾ ਸਿੰਘ ਸਿੱਧੂ, ਪੰਜਾਬੀ ਸਾਹਿੱਤ ਦਾ ਇਤਿਹਾਸ ਆਲੋਚਨਾਤਮਕ ਇਤਿਹਾਸ, ਪੈਪਸੂ ਬੁੱਕ ਡਿਪੂ, ਪਟਿਆਲਾ ਪੰਨਾ ਨੰ.194