ਕੰਵਰ ਸੁਖਦੇਵ ਪੰਜਾਬੀ ਕਵੀ ਹੈ।

ਕੰਵਰ ਸੁਖਦੇਵ ਪਿੰਡ ਚੂਹੜਵਾਲੀ, ਡਾਕ ਆਦਮਪੁਰ ਜ਼ਿਲ੍ਹਾ ਜਲੰਧਰ ਤੋਂ ਹੈ।

ਰਚਨਾਵਾਂ

ਸੋਧੋ
  • ਮੋਈਆਂ ਮੱਛੀਆਂ ਤੇ ਮਾਹੀਗੀਰ

ਕਾਵਿ-ਨਮੂਨਾ

ਸੋਧੋ

ਪੁਲਾਂ ਜਿਹੀ ਸਾਡੀ ਤਕਦੀਰ

ਉੱਤੋਂ ਦੀ ਤਾਂ ਲੰਘ ਗਏ ਮੁਹੱਬਤਾਂ ਦੇ ਕਾਫ਼ਲੇ
ਤੇ ਥੱਲਿਓਂ ਦੀ ਉਮਰਾਂ ਦੀ ਨੀਰ।
ਅਸੀਂ ਰਹੇ ਹਾਣੀਆਂ ਨਾ ਪਾਣੀਆਂ ਦੇ ਅੰਮੀਏ ਨੀ
ਪੁਲਾਂ ਜਿਹੀ ਸਾਡੀ ਤਕਦੀਰ...
ਸ਼ੀਸ਼ੇ ਜਿਹਾ ਬੁੱਤ ਸਾਡਾ ਪੱਥਰਾਂ ਦੀ ਨਗਰੀ 'ਚ
ਟੁੱਟ ਫੁੱਟ ਹੋਇਆ ਚੂਰੋ ਚੂਰ।
ਕੰਮੀਆਂ ਦੇ ਫੁੱਲਾਂ ਜਿਹੀ ਜੂਨ ਅਸੀਂ ਆਏ ਮਾਏ
ਹੋਏ ਪਏ ਹਾਂ ਛੱਪੜਾਂ ਦਾ ਬੂਰ।
ਟੁੱਟੇ ਹੋਏ ਬੁੱਤ ਦਾ ਜੋ ਅੰਗ-ਅੰਗ ਜੋੜ ਦੇਵੇ
ਲੱਭ ਕੇ ਲਿਆ ਦੇ ਕੋਈ ਪੀਰ...
ਕਦੀ ਜਿਹਨੂੰ ਲੋਰੀਆਂ ਦੀ ਚਾਨਣੀ 'ਚ ਅੰਮੀਏ ਤੂੰ
ਪਾਲਿਆ ਸੀ ਜਿਵੇਂ ਖ਼ੁਸ਼ਬੋ।
ਆਪਣੀਆਂ 'ਸੀਸਾਂ ਦੀਆਂ ਲੜੀਆਂ 'ਚ ਅੰਮੀਏ ਤੂੰ
ਜਿਹਨੂੰ ਕਦੇ ਲਿਆ ਸੀ ਪਰੋ।
ਅੱਜ ਉਹੀ ਮਹਿਕ ਤੇਰੀ ਸ਼ਹਿਰਾਂ ਤੇ ਵਿਰਾਨਿਆਂ 'ਚ
ਹੋਈ ਫਿਰੇ ਮਾਏ ਲੀਰੋ ਲੀਰ...
ਵੇਖ ਤਕਦੀਰ ਸਾਡੀ ਸਾਰਿਆਂ ਦੀ ਰੁੱਤ ਮਾਏ
ਕੰਡਿਆਂ ਦੀ ਜੂਨ ਪਈ ਹੰਢਾਵੇ।
ਸਾਡਿਆਂ ਤਾਂ ਹੱਥਾਂ 'ਤੇ ਮੁਕੱਦਰਾਂ ਦੀ ਲੀਕ ਮਾਏ
ਸਾਨੂੰ ਕਿਤੇ ਨਜ਼ਰੀਂ ਨਾ ਆਵੇ।
ਸਾਹਿਬਾਂ, ਬੱਕੀ, ਤੀਰ, ਤਕਦੀਰ ਸਾਰੇ ਲੁੱਟ ਗਏ ਨੇ
ਸਾਨੂੰ ਮਿਲੇ ਜੰਡ ਦੇ ਕਰੀਰ...
ਉੱਤੋਂ ਦੀ ਤਾਂ ਲੰਘ ਗਏ ਮੁਹੱਬਤਾਂ ਦੇ ਕਾਫ਼ਲੇ
ਤੇ ਥੱਲਿਓਂ ਦੀ ਉਮਰਾਂ ਦੀ ਨੀਰ।
ਅਸੀਂ ਰਹੇ ਹਾਣੀਆਂ ਨਾ ਪਾਣੀਆਂ ਦੇ ਅੰਮੀਏ ਨੀ
ਪੁਲਾਂ ਜਿਹੀ ਸਾਡੀ ਤਕਦੀਰ...

[1]

ਹਵਾਲੇ

ਸੋਧੋ
  1. ਨਾਗਮਣੀ, ਸਤੰਬਰ 1984, ਅੰਕ - 221