ਖਜੁਰਾਹੋ ਭਾਰਤ ਦੇ ਮੱਧ ਪ੍ਰਦੇਸ਼ ਰਾਜ 'ਚ ਹਿੰਦੂ ਅਤੇ ਜੈਨ ਮੰਦਰਾਂ ਦਾ ਇੱਕ ਸਮੂਹ ਹੈ। ਨਵੀਂ ਦਿੱਲੀ ਤੋਂ ਲਗਭਗ 620 ਕਿਲੋਮੀਟਰ ਦਖਣ ਪੂਰਬ ਵਿੱਚ ਹੈ। ਖਜੁਰਾਹੋ ਦੇ ਮੰਦਿਰਾਂ ਦਾ ਸਮੂਹ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।[1][2] ਇਹ ਮੰਦਰ ਆਪਣੇ ਨਗਾੜਾ ਸ਼ੈਲੀ ਦੇ ਆਰਕੀਟੈਕਚਰ ਅਤੇ ਕਾਮੁਕ ਚਿੱਤਰਾਂ ਲਈ ਮਸ਼ਹੂਰ ਹਨ।[3]

ਯੁਨੈਸਕੋ ਵਿਸ਼ਵ ਵਿਰਾਸਤ ਟਿਕਾਣਾ
ਖਜੁਰਾਹੋ
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ
ਦੇਸ਼ਭਾਰਤ
ਸਥਿਤੀਮਧ ਪ੍ਰਦੇਸ਼, ਭਾਰਤ
ਕਿਸਮਸੱਭਿਆਚਾਰਕ
ਮਾਪ-ਦੰਡi, iii
ਯੁਨੈਸਕੋ ਖੇਤਰਵਿਸ਼ਵ ਵਿਰਾਸਤ, ਦੱਖਣੀ ਏਸ਼ੀਆ
ਸ਼ਿਲਾਲੇਖ ਇਤਿਹਾਸ
ਸ਼ਿਲਾਲੇਖ1986 (10ਵਾਂ ਅਜਲਾਸ)
Lua error in ਮੌਡਿਊਲ:Location_map at line 522: Unable to find the specified location map definition: "Module:Location map/data/ਭਾਰਤ" does not exist.

ਭੂਗੋਲ ਸੋਧੋ

ਓਰਛਾ ਤੋਂ ਖਜੂਰਾਹੋ ਦਾ ਤਕਰੀਬਨ 180 ਕਿਲੋਮੀਟਰ ਸਫ਼ਰ ਕਾਰ ਰਾਹੀਂ ਚਾਰ ਘੰਟੇ ਵਿੱਚ ਤੈਅ ਹੁੰਦਾ ਹੈ। ਇਹ ਨਿਵੇਕਲੀ ਜਿਹੀ ਖੁੱਲ੍ਹੀ-ਡੁੱਲੀ ਥਾਂ ਪ੍ਰਤੀਤ ਹੁੰਦੀ ਹੈ। ਖਜੂਰਾਹੋ ਦੇ ਮੰਦਿਰ ਗਾਈਡ ਬਿਨਾਂ ਨਹੀਂ ਦੇਖੇ ਜਾ ਸਕਦੇ। ਇੱਕ ਤੋਂ ਪੰਜ ਬੰਦਿਆਂ ਲਈ ਸਰਕਾਰੀ ਰੇਟ 1090 ਰੁਪਏ ਲਿਖਿਆ ਹੋਇਆ ਹੈ ਜਿਸ ਨਾਲ ਘਟਾਉਣ ਵਧਾਉਣ ਦੇ ਝੰਜਟ ਤੋਂ ਨਿਜਾਤ ਮਿਲਦੀ ਹੈ। ਇੱਥੇ ਵਿਦੇਸ਼ੀ ਸੈਲਾਨੀ ਵੀ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਇਸ ਥਾਂ ਦਾ ਨਾਂ ਖਜੂਰਾਹੋ ਇਸ ਇਲਾਕੇ ਵਿੱਚ ਮਿਲਦੇ ਖਜੂਰਾਂ ਦੇ ਰੁੱਖਾਂ ਤੋਂ ਪਿਆ ਹੈ। ਇਸ ਨੂੰ ਪਹਿਲਾਂ ਖਜੂਰ-ਵਾਟਿਕਾ ਵੀ ਕਹਿੰਦੇ ਸਨ। ਕਿਸੇ ਸਮੇਂ ਇੱਥੇ 85 ਮੰਦਿਰ ਸਨ, ਪਰ ਹੁਣ ਸਿਰਫ਼ ਪੰਜ ਮੰਦਿਰ ਬਹੁਤ ਵਧੀਆ ਸਥਿਤੀ ਵਿੱਚ ਹਨ। ਉਂਜ, 20-25 ਮੰਦਿਰਾਂ ਦੇ ਖੰਡਰ ਵੀ ਮੌਜੂਦ ਹਨ ਅਤੇ ਹਰ ਮੰਦਿਰ ਦੀ ਸਥਿਤੀ ਵੱਖਰੀ ਹੈ। ਚੰਦੇਲਾ ਵੰਸ਼ ਦੇ ਰਾਜਪੂਤ ਰਾਜਿਆਂ ਵੱਲੋਂ ਇਹ 10ਵੀਂ ਅਤੇ 12ਵੀਂ ਸਦੀ ਵਿੱਚ ਬਣਵਾਏ ਗਏ। ਹਰ ਮੰਦਿਰ ਦੀਆਂ ਦੀਵਾਰਾਂ ’ਤੇ ਦੇਵੀ ਦੇਵਤਿਆਂ, ਯੋਧਿਆਂ, ਅਸਲੀ ਤੇ ਮਿਥਿਹਾਸਕ ਪਸ਼ੂਆਂ ਅਤੇ ਆਕਾਸ਼ੀ ਦੇਵਤਿਆਂ ਦੀਆਂ ਮੂਰਤਾਂ ਖੋਦੀਆਂ ਗਈਆਂ ਹਨ। ਆਮ ਕਰ ਕੇ ਇਨ੍ਹਾਂ ਨੂੰ ਕਾਮ ਦੇ ਮੰਦਿਰ ਕਹਿੰਦੇ ਹਨ। ਅੱਖੀਂ ਦੇਖ ਕੇ ਗੱਲ ਕੁਝ ਹੋਰ ਲੱਗਦੀ ਹੈ। ਅਸਲ ਵਿੱਚ ਅਜਿਹੀਆਂ ਮੂਰਤੀਆਂ ਬਹੁਤ ਥੋੜ੍ਹੀਆਂ ਹਨ ਜਿਹਨਾਂ ਵਿੱਚ ਇਹ ਪ੍ਰਵਿਰਤੀ ਦਰਸਾਈ ਗਈ ਹੈ। ਉੱਚੇ ਪਲੇਟਫਾਰਮ ’ਤੇ ਬਣੇ ਮੰਦਿਰ ਆਸਮਾਨ ਵੱਲ ਜਾਂਦੇ ਤਿੱਖੇ ਹੋ ਜਾਂਦੇ ਹਨ ਤੇ ਸ਼ਾਹੀ ਪ੍ਰਭਾਵ ਦਿੰਦੇ ਹਨ।

ਇਤਿਹਾਸ ਸੋਧੋ

ਚੰਦੇਲਾ ਵੰਸ਼ ਦਾ ਪਤਨ 13ਵੀਂ ਸਦੀ ਵਿੱਚ ਹੋ ਗਿਆ ਸੀ। ਇਸ ਦੇ ਨਾਲ ਹੀ ਇਹ ਕਸਬਾ ਅਤੇ ਇੱਥੋਂ ਦੇ ਮੰਦਿਰ ਵੀ ਲੋਕਾਂ ਦੀਆਂ ਨਿਗਾਹਾਂ ਤੋਂ ਓਹਲੇ ਹੋ ਗਏ। ਭਾਰਤ ਵਿੱਚ ਬਰਤਾਨਵੀ ਸ਼ਾਸਨ ਸਮੇਂ ਅੰਗਰੇਜ਼ ਫ਼ੌਜੀ ਅਧਿਕਾਰੀ ਟੀ.ਐੱਸ. ਬਰਟ ਨੂੰ ਉਸ ਦੇ ਪਾਲਕੀ ਵਾਲਿਆਂ ਨੇ 1838 ਵਿੱਚ ਇਨ੍ਹਾਂ ਮੰਦਿਰਾਂ ਬਾਰੇ ਦੱਸਿਆ। ਉਸ ਨੇ ਸੰਘਣੇ ਜੰਗਲਾਂ ਵਿੱਚ ਖੋਜ ਕੀਤੀ ਅਤੇ ਇਨ੍ਹਾਂ ਵੱਲ ਦੁਨੀਆ ਦਾ ਧਿਆਨ ਖਿੱਚਿਆ।

ਮੰਦਿਰ ਦੇ ਅੰਦਰਲੇ ਦ੍ਰਿਸ਼ ਸੋਧੋ

ਖਜੂਰਾਹੋ ਦੇ ਮੰਦਿਰਾਂ ਨੂੰ ਪੱਛਮੀ ਅਤੇ ਪੂਰਬੀ ਭਾਗ ਦੇ ਮੰਦਿਰਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚੋਂ ਪੱਛਮ ਵਾਲੇ ਸਭ ਤੋਂ ਵਧੇਰੇ ਪ੍ਰਸਿੱਧ ਹਨ। ਇਨ੍ਹਾਂ ਵਿੱਚੋਂ ਪੰਜ ਮੰਦਿਰ ਦਿਖਾਏ ਜਾਂਦੇ ਹਨ। ਸਭ ਤੋਂ ਪਹਿਲਾਂ ਲਕਸ਼ਮਣ ਮੰਦਿਰ ਦਿਖਾਉਂਦੇ ਹਨ। ਇਹ ਵਿਸ਼ਨੂੰ ਭਗਵਾਨ ਦਾ ਮੰਦਿਰ ਹੈ। ਇਹ ਸਭ ਤੋਂ ਪ੍ਰਾਚੀਨ ਮੰਦਿਰ ਹੈ। ਇਹ 930-950 ਈਸਵੀ ਵਿੱਚ ਬਣਿਆ। ਇਹ ਰਾਜਾ ਯਸ਼ੋਵਰਮਨ ਨੇ ਬਣਾਇਆ। ਇਹ ਜਾਣਕਾਰੀ ਮੰਦਿਰ ਦੀ ਖੁਦਾਈ ਵੇਲੇ ਮਿਲੀ ਸਿੱਲ ਉੱਤੇ ਦਰਜ ਹੈ। ਇਹ ਸਿੱਲ ਹੁਣ ਉੱਪਰ ਪੌੜੀਆਂ ਦੀ ਦੀਵਾਰ ’ਤੇ ਲਗਾਈ ਹੋਈ ਹੈ। ਇਸ ਦੇ ਅੰਦਰ ਦਾਖ਼ਲ ਹੋਣ ਲਈ ਪੋਰਚ ਹੈ ਜਿਸ ਨੂੰ ਮੰਡਪ ਕਹਿੰਦੇ ਹਨ। ਫਿਰ ਮਹਾਂਮੰਡਪ ਆਉਂਦਾ ਹੈ। ਇਹ ਦੇਵਤਿਆਂ ਅੱਗੇ ਨੱਚਣ ਦਾ ਉੱਚਾ ਫਰਸ਼ ਹੈ। ਇਸ ਦੇ ਖੱਬੇ ਅਤੇ ਸੱਜੇ ਦੀਵਾਰਾਂ ਵਿੱਚ ਸੰਗੀਤਕਾਰਾਂ ਦੇ ਬੈਠਣ ਲਈ ਥਾਂ ਹੈ। ਅਖ਼ੀਰ ਵਿੱਚ ਉਹ ਸਥਾਨ ਹੈ ਜਿੱਥੇ ਸ੍ਰੀ ਵਿਸ਼ਨੂੰ ਦੀ ਮੂਰਤੀ ਸੁਸ਼ੋਭਿਤ ਹੈ। ਇਸ ਦੇ ਤਿੰਨ ਸਿਰ ਅਤੇ ਚਾਰ ਬਾਹਾਂ ਹਨ। ਇਸ ਦੀ ਉਚਾਈ 25.9 ਮੀਟਰ ਤੇ ਇੰਨੀ ਹੀ ਲੰਬਾਈ ਹੈ। ਇਹ ਪੂਰੀ ਤਰ੍ਹਾਂ ਨੁਕਸਾਨ ਤੋਂ ਬਚਿਆ ਇੱਕੋ ਇੱਕ ਮੰਦਿਰ ਹੈ। ਇਸ ਦੀਆਂ ਦੀਵਾਰਾਂ ’ਤੇ ਸ਼ਿਕਾਰ ਕਰਨ ਦੇ ਦ੍ਰਿਸ਼, ਲੜਾਈ ਦੇ ਮੈਦਾਨ ਦੇ ਦ੍ਰਿਸ਼, ਹਾਥੀਆਂ ਦਾ ਜਲੂਸ, ਘੋੜੇ ਅਤੇ ਫ਼ੌਜੀ ਦਿਖਾਏ ਗਏ ਹਨ। ਨਾਲ ਹੀ ਘਰੇਲੂ ਜ਼ਿੰਦਗੀ ਨਾਲ ਜੁੜੇ ਪਹਿਲੂ ਜਿਵੇਂ ਸ਼ੀਸ਼ਾ ਦੇਖਦੀ ਔਰਤ, ਪੈਰ ਵਿੱਚੋਂ ਕੰਡਾ ਕੱਢਦੀ ਔਰਤ, ਮਾਂਗ ਵਿੱਚ ਸੰਧੂਰ ਪਾਉਂਦੀ ਔਰਤ, ਕੱਪੜੇ ਉਤਾਰਨੇ, ਉਬਾਸੀਆਂ ਲੈਣੀਆਂ, ਗਿੱਲੇ ਵਾਲਾਂ ਵਿੱਚੋਂ ਪਾਣੀ ਨਿਚੋੜਨਾ, ਬਾਂਦਰਾਂ ਤੇ ਤੋਤਿਆਂ ਨਾਲ ਖੇਡਣਾ, ਵੀਨਾ ਵਜਾਉਣਾ, ਬੱਚਾ ਖਿਡਾਉਂਦੀ ਮਾਂ ਅਤੇ ਸਰੀਰਕ ਸੁਖਾਂ ਸਬੰਧੀ ਦ੍ਰਿਸ਼ ਹਨ। ਮੰਦਿਰ ਦੇ ਆਧਾਰ ਨੇੜੇ ਮੂੰਹ ਬਾਹਰ ਕੱਢੇ ਹਾਥੀਆਂ ਦੀ ਕਤਾਰ ਇਸ ਤਰ੍ਹਾਂ ਹੈ ਜਿਵੇਂ ਉਹਨਾਂ ਨੇ ਸਾਰੇ ਮੰਦਿਰ ਦਾ ਭਾਰ ਚੁੱਕਿਆ ਹੋਵੇ। ਇੱਕ ਔਰਤ ਦੀ ਪ੍ਰੇਮ ਪੱਤਰ ਲਿਖਦੀ ਹੋਈ ਮੂਰਤੀ ਬਹੁਤ ਅਹਿਮ ਹੈ। ਇਹ ਮੂਰਤੀ ਦਰਸ਼ਾਉਂਦੀ ਹੈ ਕਿ ਇਹ ਉਸ ਸਮੇਂ ਔਰਤਾਂ ਦੇ ਪੜ੍ਹੀਆਂ-ਲਿਖੀਆਂ ਹੋਣ ਦਾ ਵੀ ਸਬੂਤ ਹੈ। ਦੂਜਾ ਮੰਦਿਰ ਹੈ ਕੇਂਦਰੀ ਮਹਾਂਦੇਵ ਮੰਦਿਰ। ਇਹ ਭਗਵਾਨ ਸ਼ਿਵ ਨਾਲ ਸਬੰਧਿਤ ਹੈ। ਇਸ ਦੀ ਲੰਬਾਈ 30.5 ਮੀਟਰ ਹੈ। ਪਲੇਟਫਾਰਮ ਨੂੰ ਛੱਡ ਕੇ ਇਸ ਦੀ ਚੌੜਾਈ ਤੇ ਉਚਾਈ 20 ਮੀਟਰ ਹੈ। ਇਸ ਦੇ ਪਲੇਟਫਾਰਮ ਨਾਲ ਹੀ ਜਗਦੰਬੀ ਮਾਤਾ ਦਾ ਮੰਦਿਰ ਹੈ। ਜੇ ਲਕਸ਼ਮਣ ਮੰਦਿਰ ਤਰਾਸ਼ ਕਲਾ ਦੀ ਸਿਖਰ ਹੈ ਤਾਂ ਇਮਾਰਤਸਾਜ਼ੀ ਵਿੱਚ ਮਹਾਂਦੇਵ ਮੰਦਿਰ ਦਾ ਕੋਈ ਸਾਨੀ ਨਹੀਂ ਹੈ। ਚਿਤਰ ਗੁਪਤ ਮੰਦਿਰ ਸੂਰਜ ਦੇਵਤੇ ਨੂੰ ਸਮਰਪਿਤ ਹੈ। ਸੂਰਜ ਦੇਵਤਾ ਸੱਤ ਘੋੜਿਆਂ ਦੁਆਰਾ ਖਿੱਚੇ ਜਾ ਰਹੇ ਰਥ ਵਿੱਚ ਸਵਾਰ ਦਿਖਾਇਆ ਗਿਆ ਹੈ। ਮੁੱਖ ਮੂਰਤੀ ਵਿੱਚ ਘੋਡ਼ੇ ਬਹੁਤ ਹੀ ਛੋਟੇ ਆਕਾਰ ਵਿੱਚ ਰੌਸ਼ਨੀ ਨਾਲ ਹੀ ਦਿਸਦੇ ਹਨ। ਪਹਿਲੇ ਤਿੰਨ ਮੰਦਿਰ ਦੇਖਣ ਮਗਰੋਂ ਸਾਰੀ ਸਥਿਤੀ ਸਮਝ ਆ ਜਾਂਦੀ ਹੈ। ਇਨ੍ਹਾਂ ਪ੍ਰਾਚੀਨ ਮੰਦਿਰਾਂ ਵਿੱਚ ਪੱਥਰ ਗੀਤ ਗਾ ਰਹੇ ਹਨ ਜਿਹਨਾਂ ਵਿੱਚੋਂ ਧਾਰਮਿਕ ਪ੍ਰਵਿਰਤੀ ਅਤੇ ਜ਼ਿੰਦਗੀ ਦਾ ਯਥਾਰਥ ਝਲਕਦਾ ਹੈ। ਰਾਤ ਨੂੰ ਆਵਾਜ਼ ਅਤੇ ਰੌਸ਼ਨੀ ਦਾ ਪ੍ਰੋਗਰਾਮ ਸਾਰੇ ਮੰਦਿਰਾਂ ਦੇ ਇਤਿਹਾਸ ’ਤੇ ਝਾਤ ਪੁਆਉਂਦਾ ਹੈ। ਇਸ ਲਈ 200 ਰੁਪਏ ਦੀ ਟਿਕਟ ਲੱਗਦੀ ਹੈ, ਪਰ ਇਹ ਘਾਟੇ ਦਾ ਸੌਦਾ ਨਹੀਂ। ਇੱਥੋਂ ਮਹਿਜ਼ 26 ਕਿਲੋਮੀਟਰ ਦੂਰ ਪੰਨਾ ਨੈਸ਼ਨਲ ਪਾਰਕ ਹੈ ਜਿਹੜਾ ਬਾਘਾਂ ਕਾਰਨ ਮਸ਼ਹੂਰ ਹੈ। ਬਾਘ ਨੂੰ ਦੇਖਣ ਲਈ 4,000 ਰੁਪਏ ਤਕ ਖ਼ਰਚ ਆ ਜਾਂਦਾ ਹੈ। ਸਰਕਾਰੀ ਫ਼ੀਸ 1,620 ਰੁਪਏ ਹੈ। ਤਕਰੀਬਨ 2,500 ਰੁਪਏ ਜੀਪ ਵਾਲਾ ਲੈਂਦਾ ਹੈ ਜਿਸ ਵਿੱਚ ਇੱਕ ਗਾਈਡ ਹੁੰਦਾ ਹੈ ਜੋ ਬਾਘ ਦਿਖਾਉਣ ਵਿੱਚ ਮਦਦ ਕਰਦਾ ਹੈ।

ਹਵਾਲੇ ਸੋਧੋ

  1. "World Heritage Day: Five must-visit sites in।ndia". Archived from the original on 2015-08-14. Retrieved 2015-08-15. {{cite web}}: Unknown parameter |dead-url= ignored (help)
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named unesco
  3. Philip Wilkinson (2008),।ndia: People, Place, Culture and History,।SBN 978-1405329040, pp 352-353