ਖਨਾਲ ਕਲਾਂ

ਸੰਗਰੂਰ ਜ਼ਿਲ੍ਹੇ ਦਾ ਪਿੰਡ

ਖਨਾਲ ਕਲਾਂ ਜ਼ਿਲ੍ਹਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਦਿੜ੍ਹਬਾ-ਭਵਾਨੀਗੜ੍ਹ ਰੋਡ ’ਤੇ ਵਸਿਆ ਹੋਇਆ ਹੈ। ਇਹ ਪਿੰਡ ਦਿੜ੍ਹਬਾ ਤੋਂ ਅੱਠ ਕਿਲੋਮੀਟਰ, ਸੂਲਰ ਘਰਾਟ-ਸਮਾਣਾ ਰੋਡ ਤੋਂ ਵੀ ਅੱਠ ਕਿਲੋਮੀਟਰ ਦੂਰੀ ਤੇ ਸਥਿਤ ਹੈ। ਪਿੰਡ ਦੀ ਅਬਾਦੀ 4200 ਦੇ ਕਰੀਬ ਹੈ। ਇਸ ਪਿੰਡ ਦੇ ਗੁਆਢੀ ਪਿੰਡ ਕਮਾਲਪੁਰ, ਖਨਾਲ ਖੁਰਦ, ਦਿਆਲਗੜ੍ਹ ਜੇਜੀਆ, ਗੁਜਰਾਂ ਹਨ। ਇਸ ਪਿੰਡ ਦੀ ਮੋੜ੍ਹੀ ਰਾਜਸਥਾਨ ਤੋਂ ਆਏ ਸੇਠ ਖੰਨਾ ਲਾਲ ਨੇ ਗੱਡੀ ਗਈ। ਪਿੰਡ ਦੇ ਚਾਰ ਖਿੱਚ ਦਾ ਕੇਂਦਰ ਮੁੱਖ ਦਰਵਾਜ਼ੇ ਹਨ।

ਖਨਾਲ ਕਲਾਂ
ਪਿੰਡ
ਖਨਾਲ ਕਲਾਂ is located in Punjab
ਖਨਾਲ ਕਲਾਂ
ਖਨਾਲ ਕਲਾਂ
ਪੰਜਾਬ, ਭਾਰਤ ਚ ਸਥਿਤੀ
30°7′19.956″N 76°0′38.736″E / 30.12221000°N 76.01076000°E / 30.12221000; 76.01076000
ਦੇਸ਼ India
ਰਾਜਪੰਜਾਬ
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)
ਨੇੜੇ ਦਾ ਸ਼ਹਿਰਦਿੜ੍ਹਬਾ

ਸਹੂਲਤਾਂਸੋਧੋ

ਸਰਕਾਰੀ ਹਾਈ ਸਕੂਲ, ਅਨਾਜ ਮੰਡੀ, ਪਸ਼ੂ ਹਸਪਤਾਲ, ਮਾਲਵਾ ਗ੍ਰਾਮੀਣ ਬੈਂਕ, ਆਯੂਰਵੈਦਿਕ ਡਿਸਪੈਂਸਰੀ, ਗਊਸ਼ਾਲਾ ਦੀ ਸਹੂਲਤਾ ਹੈ।

ਧਾਰਮਿਕ ਸਥਾਨਸੋਧੋ

ਲੋਕਾਂ ਦੀ ਧਾਰਮਿਕ ਦਾ ਪ੍ਰਦਰਸ਼ਨ ਕਰਦੇ ਪਿੰਡ ਵਿੱਚ ਤਿੰਨ ਗੁਰਦੁਆਰੇ, ਸ਼ਿਵਜੀ ਦਾ ਮੰਦਿਰ, ਗਊਸ਼ਾਲਾ, ਬਾਬਾ ਕੁਬਾਡਾ ਦੀ ਸਮਾਧ ਤੇ ਦੁੱਖ ਭੰਜਨ ਆਸ਼ਰਮ ਹਨ।

ਹਵਾਲੇਸੋਧੋ