ਖਵਾਜਾ ਦਿਲ ਮੁਹੰਮਦ ਇੱਕ ਕਵੀ, ਗਣਿਤ ਸ਼ਾਸਤਰੀ, ਵਿਦਿਆ ਮਾਹਰ ਅਤੇ ਪਾਕਿਸਤਾਨ ਦਾ ਲੇਖਕ ਸੀ, ਜਿਸਨੂੰ ਜਪੁਜੀ ਸਾਹਿਬ ਨੂੰ ਉਰਦੂ ਵਿੱਚ ਅਨੁਵਾਦ ਕਰਨ ਵਾਲੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਹ ਇਸਲਾਮੀਆ ਕਾਲਜ ਲਾਹੌਰ ਦਾ ਪ੍ਰਿੰਸੀਪਲ ਰਿਹਾ।

ਜ਼ਿੰਦਗੀ

ਸੋਧੋ

ਦਿਲ ਮੁਹੰਮਦ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ ਏ ਕੀਤੀ ਅਤੇ 9 ਜੁਲਾਈ 1907 ਨੂੰ, ਇਸਲਾਮੀਆ ਕਾਲਜ ਲਾਹੌਰ ਵਿੱਚ ਗਣਿਤ ਲੈਕਚਰਾਰ ਨਿਯੁਕਤ ਹੋ ਗਿਆ। ਉਹ ਇਸ ਕਾਲਜ ਨਾਲ ਜੁੜਿਆ ਰਿਹਾ ਅਤੇ ਅੰਤ ਇਸ ਕਾਲਜ ਦਾ ਪ੍ਰਿੰਸੀਪਲ ਬਣ ਗਿਆ ਅਤੇ ਸੰਨ 1944 ਵਿੱਚ ਰਿਟਾਇਰ ਹੋ ਗਿਆ। ਇੱਕ ਚੰਗਾ ਕਵੀ ਅਤੇ ਇੱਕ ਗਣਿਤਕ ਹੋਣਾ ਬਹੁਤ ਮੁਸ਼ਕਲ ਹੈ। ਪਰ ਖਵਾਜਾ ਦਿਲ ਮੁਹੰਮਦ ਦੀ ਸ਼ਖ਼ਸੀਅਤ ਨੂੰ ਕਵਿਤਾ ਅਤੇ ਗਣਿਤ ਦੇ ਏਕੀਕਰਨ ਵਜੋਂ ਪੇਸ਼ ਕੀਤਾ ਜਾ ਸਕਦਾ ਹੈ। ਉਹ ਗਣਿਤ ਦੀਆਂ 32 ਪਾਠ ਪੁਸਤਕਾਂ ਦੇ ਲੇਖਕ ਹੈ।

ਕਿਤਾਬਾਂ

ਸੋਧੋ
  • ਦਰਦ-ਏ-ਦਿਲ (1938)
  • ਆਈਨਾ-ਏ-ਇਖ਼ਲਾਕ (ਪੰਜਾਹ ਇਖ਼ਲਾਕੀ ਨਜ਼ਮਾਂ 1932, 1945)
  • ਰੂਹ ਕੁਰਆਨ (ਸੂਰਤ ਫ਼ਾਤਿਹਾ ਕੀ ਕਾਵਿਕ ਤਫ਼ਸੀਰ, 1947)
  • ਬੋਸਤਾਨ-ਏ-ਦਿਲ (1960)
  • ਸਦ ਪਾਰਾ-ਏ-ਦਿਲ (ਰੁਬਾਈਆਂ, 1946)
  • ਸਿਤਾਰੋਂ ਕਾ ਗੀਤ (1917)
  • ਗੁਲਜ਼ਾਰ ਮਾਅਨੀ (ਉਰਦੂ ਲੁਗ਼ਤ)
  • ਪ੍ਰੀਤ ਕੀ ਰੀਤ (ਦੋਹੇ)
  • ਦਿਲ ਕੀ ਗੀਤਾ (ਗੀਤਾ ਦਾ ਕਾਵਿਕ ਤਰਜਮਾ, 1944, 1945)
  • ਜਪੁ ਜੀ ਸਾਹਿਬ (ਕਾਵਿਕ ਤਰਜਮਾ, 1945)
  • ਸੁਖਮਨੀ ਸਾਹਿਬ (ਕਾਵਿਕ ਤਰਜਮਾ, 1945)
  • ਰੂਹਾਨੀ ਨਗ਼ਮੇ (1955)
  • ਦਿਲ ਕੀ ਬਹਾਰ (ਬੱਚਿਆਂ ਲਈ ਨਜ਼ਮਾਂ)
  • ਬੋਸਤਾਂ-ਏ-ਅਦਬ(1946)[1]

ਹਵਾਲੇ

ਸੋਧੋ