ਖਨਾਨ ਚੁਗ਼ਤਾਈ ਇੱਕ ਮੰਗੋਲ ਤੇ ਬਾਅਦ ਚ ਲਿਸਾਨੀ ਤੌਰ 'ਤੇ ਤਰਕ ਅਸਰ ਵਾਲੀ ਰਿਆਸਤ ਸੀ, ਜਿਹੜੀ ਚੰਗੇਜ਼ ਖ਼ਾਨ ਦੇ ਦੂਜੇ ਪੁੱਤਰ ਚੁਗ਼ਤਾਈ ਖ਼ਾਨ ਦੇ ਇਲਾਕਿਆਂ ਤੇ ਕਾਇਮ ਹੋਈ ਸੀ। ਉਸਦੇ ਜਾਨਸ਼ੀਨਾਂ ਦੀ ਉਸ ਤੇ ਹਕੂਮਤ ਸੀ। ਖਾਨਾਨ ਚੁਗ਼ਤਾਈ 13ਵੀਂ ਸਦੀ ਚ ਸ਼ੁਰੂ ਹੋਈ। ਇਹ ਮੰਗੋਲ ਸਲਤਨਤ ਦਾ ਹਿੱਸਾ ਸੀ ਤੇ ਬਾਅਦ ਚ ਆਜ਼ਾਦ ਬਣ ਗਈ। 13ਵੀਂ ਸਦੀ ਈਸਵੀ ਚ ਆਪਣੇ ਉਰੂਜ ਤੇ ਇਹ ਬਹਿਰਾ ਅਰਾਲ ਦੇ ਦੱਖਣ ਚ ਆਮੋ ਦਰਿਆ ਤੋਂ, ਅੱਜ ਦੇ ਮੰਗੋਲੀਆ ਤੇ ਚੀਨ ਦੀ ਸਰਹੱਦ ਤੇ ਕੋਹ ਅਲਤਾਈ ਤੱਕ ਫੈਲੀ ਹੋਈ ਸੀ। ਇਹ ਖਾਨਾਨ ਕਿਸੇ ਨਾ ਕਿਸੇ ਸ਼ਕਲ ਚ 1220 ਈ. ਤੋਂ 17 ਵੀਂ ਸਦੀ ਈਸਵੀ ਦੇ ਅਖ਼ੀਰ ਤੱਕ ਕਾਇਮ ਰਹੀ। ਹਾਲਾਂਕਿ ਇਸ ਦਾ ਲਹਿੰਦਾ ਅੱਧਾ ਹਿੱਸਾ 1360 ਈ. ਦੀ ਦੁਹਾਈ ਚ ਅਮੀਰ ਤੈਮੂਰ ਦੇ ਕਬਜ਼ੇ ਚ ਚਲਾ ਗਿਆ ਸੀ। ਖਨਾਨ ਦਾ ਚੜ੍ਹਦਾ ਅੱਧਾ ਹਿੱਸਾ ਚੁਗ਼ਤਾਈ ਖ਼ਾਣਾਂ ਦੇ ਇਕਤਦਾਰ ਚ ਰਿਹਾ। ਜਿਹੜੇ ਤੈਮੂਰ ਦੀ ਸਲਤਨਤ ਉਸਦੇ ਤੀਜੇ ਪੁੱਤਰ ਔਗਦਾਈ ਖ਼ਾਨ ਜਿਸ ਨੂੰ "ਵੱਡਾ ਖ਼ਾਨ" ਕਿਹਾ ਜਾਂਦਾ ਸੀ, ਨੂੰ ਮਿਲੀ। ਜਿਸਦੇ ਆਪਣੇ ਇਲਾਕੇ ਝੀਲ ਬਾਲਕਸ਼ ਤੋਂ ਮੰਗੋਲੀਆ ਤੱਕ ਸਨ। ਸਭ ਤੋਂ ਨਿੱਕੇ ਪੁਤਰ ਤੂਲੀ ਖ਼ਾਨ ਨੂੰ ਉਤਲੇ ਮੰਗੋਲੀਆ ਦੇ ਇਲਾਕੇ ਮਿਲੇ। ਦੂਜੇ ਪੁੱਤਰ ਚੁਗ਼ਤਾਈ ਖ਼ਾਨ ਨੂੰ ਅੱਜ ਦੇ ਅਜ਼ਬੇਕਿਸਤਾਨ ਚ ਆਮੋ ਦਰਿਆ ਤੇ ਸੈਰ ਦਰਿਆ ਦੇ ਵਿਚਕਾਰ ਮਾਵਰਾ-ਏ-ਅਲਨਹਰ ਦੇ ਇਲਾਕੇ ਤੇ ਕਾਸ਼ਗ਼ਰ ਦੇ ਦੁਆਲੇ ਦੇ ਇਲਾਕੇ ਮਿਲੇ। ਉਸਨੇ ਅਲੰਮਾ ਲੱਕ ਨੂੰ ਆਪਣਾ ਰਾਜਘਰ ਬਣਾਇਆ ਜਿਹੜਾ ਅੱਜ ਦੇ ਉਤਲੇ ਲਹਿੰਦੇ ਚੀਨ ਚ ਕੁ ਲਿਜਾ ਸ਼ਹਿਰ ਹੈ। ਵਿਰਾਸਤੀ ਮਸਲਿਆਂ ਤੋਂ ਇਲਾਵਾ ਮੰਗੋਲ ਸਲਤਨਤ ਨੂੰ ਆਪਣੇ ਤੇ ਆਪਣੀ ਰਿਆਇਆ ਜਿਹੜਾ ਜ਼ਿਆਦਾ ਤਰ ਤਰਕ ਮੁਸਲਮਾਨ ਸਨ ਦੇ ਵਿਚਕਾਰ ਨਸਲੀ ਵਿਕਤਰੇ ਤੋਂ ਖ਼ਤਰਾ ਸੀ।

ਜਦੋਂ ਔਗਦਾਈ ਖ਼ਾਨ ਪੂਰੇ ਚੀਨ ਨੂੰ ਫ਼ਤਿਹ ਕਰਨ ਦੇ ਆਪਣੇ ਖ਼ਾਬ ਨੂੰ ਪੂਰਾ ਕੀਤੇ ਬਗ਼ੈਰ ਮਰ ਗਿਆ ਤੇ ਉਸਦੇ ਪੁੱਤਰ ਗਵੀਵਕ ਨੂੰ ਮੁਕੰਮਲ ਜਾਨਸ਼ੀਨੀ ਨਾ ਲੱਭੀ ਤੇ ਔਗਦਾਈ ਦੇ ਮਰਨ ਦੇ ਬਾਅਦ ਪੰਜ ਸਾਲ ਤੱਕ ਹਕੂਮਤ ਉਸਦੀ ਬੀਵੀ ਤੋ ਰੀਜਨ ਦੇ ਹੱਥ ਚ ਗਈ। ਇਸ ਜਾਨਸ਼ੀਨੀ ਦੀ ਮਨਜ਼ੂਰੀ ਕਰੋਲਤਾਈ ਚ ਹੋਈ ਤੇ ਉਸਦਾ ਜਸ਼ਨ ਵੀ ਮਨਾਇਆ ਗਿਆ। ਇਸ ਸਲਤਨਤ ਵਿੱਚ ਤੁਲਾਈ ਉਰਦੂ ਦੇ ਆਜ਼ਾਦ ਖ਼ਿਆਲ ਖ਼ਾਨ ਬਾਤ੍ਵ ਖ਼ਾਨ ਨੇ ਸ਼ਿਰਕਤ ਨਹੀਂ ਕੀਤੀ। ਗਵੀਵਕ ਦੇ ਮਰਨ ਦੇ ਬਾਅਦ ਬਾਤ੍ਵ ਨੇ ਬੈਰਕ ਨੂੰ ਘਲਿਆ ਜਿਸਨੇ ਤੂਲੀ ਖ਼ਾਨ ਦੀ ਬੇਵਾਹ ਨਾਲ਼ ਮਿਲ ਕੇ ਅਗਲੀ ਕਰੋਲਤਾਈ (1253ਈ. ਚ) ਔਗਦਾਈ ਦੀ ਨਸਲ ਦੀ ਬਜਾਏ ਤੂਲੀ ਦੇ ਪੁੱਤਰ ਮੋਨਗੀਕ, ਜਿਹੜਾ ਨਸਤੋਰੀ ਈਸਾਈਅਤ ਨੂੰ ਪਸੰਦ ਕਰਦਾ ਸੀ, ਨੂੰ ਇਕਤਦਾਰ ਦਵਾ ਦਿੱਤਾ। ਔਗਦਾਈ ਅਲਸ ਖ਼ਤਮ ਹੋ ਗਿਆ।

ਚੁਗ਼ਤਾਈ ਖ਼ਾਨ 1242 ਚ ਆਪਣੇ ਭਾਈ ਔਗਦਾਈ ਦੇ ਬਾਅਦ ਛੇਤੀ ਮਰ ਗਿਆ। ਤਕਰੀਬਨ ਉਸ ਦੇ 20 ਸਾਲ ਬਾਅਦ ਤੱਕ ਚੁਗ਼ਤਾਈ ਰਿਆਸਤ, ਮਰਕਜ਼ੀ ਮੰਗੋਲ ਹਕੂਮਤ ਦੇ ਕਬਜ਼ੇ ਹੇਠ ਰਹੀ। ਜਿਹੜੀ ਉਸਦੇ ਤਖ਼ਤ ਤੇ ਆਪਣੀ ਮਰਜ਼ੀ ਦਾ ਖ਼ਾਨ ਬਿਠਾਂਦੀ ਤੇ ਲਾਹੁੰਦੀ ਸੀ। ਮਾਵਰਾ-ਏ-ਅਲਨਹਰ ਦੇ ਸ਼ਹਿਰ ਜਿਹੜੇ ਅਗਰਚੇ ਖਨਾਨ ਦੇ ਇਲਾਕਿਆਂ ਚ ਸਨ ਉਹਨਾਂ ਦਾ ਇੰਤਜ਼ਾਮ ਵੱਡੇ ਖ਼ਾਨ ਦੇ ਲਾਏ ਹੋਏ ਅਹਿਲਕਾਰਾਂ ਕੋਲ਼ ਸੀ।

ਨਸ਼ੀਨਾਂ ਨਾਲ਼ ਕਦੀ ਇਤਿਹਾਦੀ ਤੇ ਕਦੀ ਜੰਗ ਚ ਹੁੰਦੇ। ਅਖ਼ੀਰ 17 ਵੀਂ ਸਦੀ ਚ ਖਾਨਾਨ ਚੁਗ਼ਤਾਈ ਦਾ ਬਾਕੀ ਹਿੱਸਾ ਵੀ ਅਪਾਕ ਖ਼ੋਜਾ ਹਕੂਮਤ ਦੇ ਕੋਲ਼ ਚਲਾ ਗਿਆ। ਖਨਾਨ ਚੁਗ਼ਤਾਈ ਦਾ ਮਤਲਬ ਮੰਗੋਲੀ ਬੋਲੀ ਚ ਕੌਮ ਜਾਂ ਮੁਲਕ ਹੈ।

ਹਵਾਲੇ

ਸੋਧੋ