ਅਦਾਰਾ ਗੁਰਸ਼ਾਹੀ ਪੰਜਾਬੀ ਸਾਹਿਤ ਨੂੰ ਸਮਰਪਿਤ ਇੱਕ ਗੈਰ ਲਾਭਕਾਰੀ ਸੰਸਥਾ ਹੈ। ਜਿਸਦਾ ਮੁੱਖ ਉਦੇਸ਼ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਨੂੰ ਇੰਟਰਨੈੱਟ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਹੈ।

Gurshaahi Logo

ਇਤਿਹਾਸ

ਅਦਾਰਾ ਗੁਰਸ਼ਾਹੀ 25 ਫਰਵਰੀ 2019 ਨੂੰ ਹੋਂਦ ਵਿੱਚ ਆਇਆ। ਇਸਦਾ ਨਾਮ ਗੁਰਮੁਖੀ(ਚੜ੍ਹਦੇ ਪੰਜਾਬ ਦੀ ਪੰਜਾਬੀ ਲਿਪੀ) ਅਤੇ ਸ਼ਾਹਮੁਖੀ (ਲਹਿੰਦੇ ਪੰਜਾਬ ਦੀ ਪੰਜਾਬੀ ਲਿਪੀ) ਨੂੰ ਮਿਲਾ ਕੇ ਬਣਾਇਆ ਗਿਆ। 29 ਸਤੰਬਰ 2021 ਨੂੰ ਇਸ ਸੰਸਥਾ ਨੂੰ ਭਾਰਤ ਸਰਕਾਰ ਵੱਲੋਂ ਫਾਊਂਡੇਸ਼ਨ ਦਾ ਦਰਜਾ ਦਿੱਤਾ ਗਿਆ।

ਗਤੀਵਿਧੀਆਂ

ਗੁਰਸ਼ਾਹੀ ਵੱਲੋਂ ਸਮੇਂ ਸਮੇਂ ਤੇ ਸਾਹਿਤ ਪ੍ਰੇਮੀਆਂ ਲਈ ਲਾਈਵ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਜਿੰਨ੍ਹਾਂ ਵਿੱਚੋਂ ਹੇਠ ਲਿਖੇ ਪ੍ਰਮੁੱਖ ਹਨ

ਪੁੰਗਰਦੇ ਬੀਜ

ਪੁੰਗਰਦੇ ਬੀਜ ਰਾਹੀਂ ਅਦਾਰਾ ਗੁਰਸ਼ਾਹੀ ਵੱਲੋਂ ਉੱਭਰਦੇ ਲਿਖਾਰੀਆਂ ਨੂੰ ਮੰਚ ਪ੍ਰਦਾਨ ਕੀਤਾ ਜਾਂਦਾ ਹੈ। ਹੁਣ ਤੱਕ ਇਸ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਲਿਖਾਰੀਆਂ ਦਾ ਵੇਰਵਾ ਇਸ ਪ੍ਰਕਾਰ ਹੈ

  • ਮਨਪ੍ਰੀਤ ਚਹਿਲ
  • ਗੁੱਲੂ ਅੱਛਣਪੁਰੀਆ
  • ਸੰਦੀਪ ਔਲਖ
  • ਇਸ਼ਪੁਨੀਤ ਸਿੰਘ
  • ਗੁਰਮੁਖ ਫਿਰਦੌਸੀ
  • ਅਕਰਮ ਧੂਰਕੋਟ
  • ਗੁਰਪ੍ਰੀਤ ਕੌਰ
  • ਵਰਿੰਦਰ ਸੰਧੂ
  • ਸ਼ਿਵਰਾਜ ਸਿੰਘ
  • ਗੁਰਮੀਤ ਰਾਮਗੜ੍ਹੀਆ
  • ਸੁਕੀਰਤ ਸਿੰਘ ਢਿੱਲੋਂ
  • ਹਰਪ੍ਰੀਤ ਗਾਂਧੀ

ਸ਼ਬਦ ਸਾਂਝ

ਸ਼ਬਦ ਸਾਂਝ ਤਹਿਤ ਗੁਰਸ਼ਾਹੀ ਵੱਲੋਂ ਪੰਜਾਬੀ ਨੂੰ ਵਿਸ਼ਵ ਪੱਧਰ ਤੱਕ ਲਿਜਾਣ ਵਾਲੇ ਲੋਕਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ। ਹੁਣ ਤੱਕ ਇਸ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਲਿਖਾਰੀਆਂ ਦਾ ਵੇਰਵਾ ਇਸ ਪ੍ਰਕਾਰ ਹੈ

  • ਅਹਿਨ
  • ਸਾਬਿਰ ਅਲੀ ਸਾਬਿਰ[1]
  • ਅਕਰਮ ਰਿਹਾਨ
  • ਰਚਨੀਤ ਕੌਰ
  • ਯਾਦਵਿੰਦਰ ਸੰਧੂ
  • ਐਮੀ ਸਿੰਘ
  • ਨਵਾਬ ਖਾਨ
  • ਜੱਸੀ ਸੰਘਾ

ਪਰਵਾਜ਼

ਪਰਵਾਜ਼ ਲੜੀ ਤਹਿਤ ਗੁਰਸ਼ਾਹੀ ਵੱਲੋਂ ਵੱਖ ਵੱਖ ਖੇਤਰ ਦੀਆਂ ਸ਼ਖ਼ਸ਼ੀਅਤਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ। ਹੁਣ ਤੱਕ ਇਸ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਲਿਖਾਰੀਆਂ ਦਾ ਵੇਰਵਾ ਇਸ ਪ੍ਰਕਾਰ ਹੈ

  • ਰੁਬਾਬ ਕਰੁਣ ਸਿੰਘ (Treefie)
  • ਕੁਮਾਰ ਸੌਰਭ (Jeevey Punjab)
  • ਗੁਰਦੀਪ ਗਰੇਵਾਲ (Journalist)
  • ਕਨਿਕਾ ਸ਼ਰਮਾ (100 days of Gurmukhi)
  • ਮਨਪ੍ਰੀਤ ਕੌਰ ਪੱਟੀ (Parveen Phulkari House)

ਇਸ ਤੋਂ ਇਲਾਵਾ ਸਾਹਿਤਕਾਰਾਂ ਦੇ ਜਨਮ ਦਿਹਾੜੇ ਜਾਂ ਬਰਸੀ ਉੱਤੇ ਵੀ ਲਾਈਵ ਪ੍ਰੋਗਰਾਮ ਰਾਹੀਂ ਦਰਸ਼ਕਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ।

ਅਦਾਰਾ ਗੁਰਸ਼ਾਹੀ ਵੱਲੋਂ ਪੰਜਾਬੀ ਸਿੱਖਣ ਦੇ ਚਾਹਵਾਨਾਂ ਲਈ ਬਿਨਾਂ ਕਿਸੇ ਕੀਮਤ ਤੋਂ ਪੰਜਾਬੀ ਕੋਰਸ ਵੀ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸਦਾ ਹੁਣ ਤੱਕ ਸੈਂਕੜੇ ਲੋਕ ਲਾਭ ਲੈ ਚੁੱਕੇ ਹਨ। ਨਵੇਂ ਸਾਲ ਦੇ ਮੌਕੇ ਤੇ ਅਦਾਰਾ ਗੁਰਸ਼ਾਹੀ ਵੱਲੋਂ ਸਾਹਿਤਕ ਕੈਲੰਡਰ ਛਾਪਣ ਦੀ ਨਵੀਂ ਪਿਰਤ ਪਾਈ ਗਈ।[2]

  1. Sabir Ali Sabir | Live Interview | Shabad Saanjh | GurShaahi | 2021, retrieved 2023-05-04
  2. "ਗੁਰਸ਼ਾਹੀ ਕੈਲੰਡਰ 2023".{{cite web}}: CS1 maint: url-status (link)