ਬਾਇਓ ਬਾਲਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ robot Adding: hr:Biogoriva
No edit summary
ਲਾਈਨ 1:
[[ਪਰਾਲੀ]] ਆਦਿ ਖੇਤੀ ਤੌਂ ਪ੍ਰਾਪਤ ਘਾਸਫੂਸ ਤੌਂ ਤਿਆਰ ਕੀਤੇ ਬਾਲਣ ਨੂੰ ਬਾਇਓ ਬਾਲਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।ਸੰਯੁਕਤ ਰਾਜ ਅਮਰੀਕਾ ਵਿਚ ਮਕੀ ਦੀ ਵਰਤੌਂ ਈਥਾਨੋਲ ਯਾ ਡੀਜ਼ਲ ਆਦਿ ਬਾਲਣ ਬਨਾਉਣ ਵਿਚ ਬਹੁਤ ਵਧ ਗਈ ਹੈ । ਤਾਂਹੀ ਤਾਂ ਮਕੀ ਦੀ ਖਪਤ ਬਹੁਤ ਵਧ ਗਈ ਹੈ ।
 
====ਬਾਇਓ ਡੀਜ਼ਲ====
 
ਬਾਇਓਡੀਜ਼ਲ ਪੈਦਾ ਕਰਨ ਵਾਲਾ ਪੌਦਾ ਜੈਟ੍ਰੋਫ਼ਾ
ਲੱਖਾਂ ਸਾਲ ਪਹਿਲਾਂ ਧਰਤੀ ਦੇ ਗਰਭ ਵਿਚ ਸਮਾਏ ਹੋਏ ਜੰਗਲ, ਜੀਤ-ਜੰਤੂ, ਜੋ ਹੁਣ ਪਥਰਾਟ ਦਾ ਰੂਪ ਧਾਰਨ ਕਰ ਚੁੱਕੇ ਹਨ-ਉਨ੍ਹਾਂ ਵਿਚੋਂ ਪ੍ਰਮੁੱਖ ਹੈ ਡੀਜ਼ਲ ਅਤੇ ਪੈਟਰੋਲ। ਆਦਿ-ਮਾਨਵ ਤੋਂ ਲੈ ਕੇ ਆਧੁਨਿਕ ਮਨੁੱਖ ਤੱਕ ਮਨੁੱਖ ਨੇ ਬਹੁਤ ਤਰੱਕੀ ਕੀਤੀ ਹੈ। ਜੰਗਲਾਂ ਵਿਚ ਪੱਥਰ ਨਾਲ ਪੱਥਰ ਰਗੜ ਕੇ ਅੱਗ ਬਾਲਣ ਤੋਂ ਲੈ ਕੇ ਅੱਜ ਦੇ ਇਲੈਕਟ੍ਰੋਨਿਕ ਯੁੱਗ ਤੱਕ ਮਨੁੱਖ ਨੇ ਬਹੁਤ ਸਾਰੀਆਂ ਨਵੀਆਂ ਤਕਨੀਕਾਂ, ਨਵੇਂ ਉਪਕਰਣਾਂ ਦੀ ਖੋਜ ਕੀਤੀ ਹੈ, ਜਿਸ ਕਾਰਨ ਮਨੁੱਖ ਅੱਜ ਧਰਤੀ ਦਾ ਬਾਦਸ਼ਾਹ ਬਣ ਬੈਠਾ ਹੈ। ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਗੱਡਿਆਂ ਤੋਂ ਲੈ ਕੇ ਹੁਣ ਅਤਿ-ਆਧੁਨਿਕ ਅਰਾਮਦਾਇਕ ਇਕ ਤੋਂ ਇਕ ਵਧੀਆ ਕਿਸਮਾਂ ਦੇ ਵਾਹਨ ਤਿਆਰ ਹਨ, ਬਸ ਲੋੜ ਹੈ ਉਨ੍ਹਾਂ ਦੇ ਇੰਜਣ ਦੀ ਟੈਂਕੀ ਪੈਟਰੋਲ ਜਾਂ ਡੀਜ਼ਲ ਨਾਲ ਭਰਨ ਦੀ। ਇਸ ਤਰੱਕੀ ਦੀ ਦੌੜ ਵਿਚ ਵਿਗਿਆਨੀਆਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਕਦੇ ਨਾ ਕਦੇ ਤਾਂ ਇਹ ਪਥਰਾਟ ਰੂਪੀ ਊਰਜਾ, ਜੋ ਅੱਜ ਅਸੀਂ ਡੀਜ਼ਲ ਤੇ ਪੈਟਰੋਲ ਦੇ ਰੂਪ ਵਿਚ ਵਰਤ ਰਹੇ ਹਾਂ, ਖ਼ਤਮ ਹੋ ਜਾਵੇਗੀ ਤਾਂ ਇਸਦਾ ਬਦਲ ਕੀ ਹੋਵੇਗਾ? ਆਪਣੀ ਮਿਹਨਤ ਦੇ ਸਦਕੇ ਸਾਇੰਸਦਾਨਾਂ ਨੇ ਕੁਝ ਅਜਿਹੀਆਂ ਨਵੀਆਂ ਵਿਧੀਆਂ ਵਿਕਸਤ ਕੀਤੀਆਂ ਹਨ, ਜਿਨ੍ਹਾਂ ਵਿਚ ਕੁਝ ਖਾਸ ਪੌਦਿਆਂ ਨੂੰ ਵਰਤ ਕੇ ਬਾਇਓਡੀਜ਼ਲ ਭਾਵ ਪੌਦਿਆਂ ਤੋਂ ਡੀਜ਼ਲ ਤਿਆਰ ਕੀਤਾ ਜਾ ਸਕੇਗਾ।
ਬਾਇਓਡੀਜ਼ਲ ਦੀ ਗੱਲ ਅਸਲ ਵਿਚ ਐਨੀ ਨਵੀਂ ਵੀ ਨਹੀਂ ਹੈ, ਸਗੋਂ 1885 ਵਿਚ ਡਾਕਟਰ ਰੁਡੋਲਫ਼ ਡੀਜ਼ਲ ਨੇ ਜੋ ਪਹਿਲਾਂ ਡੀਜ਼ਲ ਇੰਜਣ ਬਣਾਇਆ ਸੀ, ਵਿਚ ਊਰਜਾ ਦਾ ਮੁੱਖ ਸ੍ਰੋਤ ਬਨਸਪਤੀ ਤੇਲ ਹੀ ਸੀ।
ਭਾਰਤੀ ਸਾਇੰਸਦਾਨਾਂ ਨੇ ਇਕ ਨਵੀਂ ਹੀ ਖੋਜ ਕੀਤੀ ਹੈ-ਭਾਰਤ ਵਿਚ ਪਾਏ ਜਾਂਦੇ 'ਜੈਟ੍ਰੋਫ਼ਾ‘ ਨਾਂ ਦੇ ਪੌਦੇ ਤੋਂ ਬਾਇਓਡੀਜ਼ਲ ਬਣਾ ਕੇ। ਜੈਟ੍ਰੋਫ਼ਾ ਇਕ ਬਹੁਤ ਹੀ ਮੁੱਲਵਾਨ ਪੌਦਾ ਹੈ। ਇਸਨੂੰ ਉਗਾਉਣਾ ਸੌਖਾ ਹੀ ਨਹੀਂ, ਸਗੋਂ ਵਾਧੂ ਪਈ ਬੰਜਰ ਜ਼ਮੀਨ ‘ਤੇ ਵੀ ਇਸਨੂੰ ਅਸਾਨੀ ਨਾਲ ਉਗਾਇਆ ਜਾ ਸਕਦਾ ਹੈ। ਇਸਦਾ ਬੀਜ ਵੀ ਕੋਈ ਮਹਿੰਗਾ ਨਹੀਂ ਮਿਲਦਾ। ਇਸ ਤੋਂ ਤਿਆਰ ਕੀਤਾ ਬਾਇਓਡੀਜ਼ਲ ਵਾਤਾਵਰਣ ਅਨੁਕੂਲ ਹੈ। ਇਹ ਕਾਰਬਨਡਾਈਆਕਸਾਈਡ ਨਾ ਮਾਤਰ ਹੀ ਪੈਦਾ ਕਰਦਾ ਹੈ। ਬਾਇਓਡੀਜ਼ਲ ਪ੍ਰਦੂਸ਼ਣ ਕਣਾਂ ਨੂੰ 40-60 ਫੀਸਦੀ, ਅਣ-ਜਲੇ ਹਾਈਡ੍ਰੋਕਾਰਬਨਾਂ ਨੂੰ 68 ਫੀਸਦੀ, ਕਾਰਬਨ ਮੋਨੋਆਕਸਾਈਡ ਨੂੰ 44-50 ਫੀਸਦੀ, ਸਲਫੇਟ ਨੂੰ 100 ਫੀਸਦੀ ਅਤੇ ਕੈਂਸਰ ਪੈਦਾ ਕਰਨ ਵਾਲੇ ਨਾਈਟ੍ਰੇਟਾਂ ਨੂੰ 90 ਫੀਸਦੀ ਤੱਕ ਘਟਾ ਦਿੰਦਾ ਹੈ। ਇਸ ਤਰ੍ਹਾਂ ਇਹ ਬਾਇਓਡੀਜ਼ਲ ਪ੍ਰਦੂਸ਼ਣ ਨੂੰ ਘੱਟ ਕਰਨ ‘ਚ ਸਹਾਇਤਾ ਕਰੇਗਾ।
ਜੈਟ੍ਰੋਫ਼ਾ ਪੌਦੇ ਦੇ ਦੂਜੇ ਭਾਗ ਵੀ ਵਿਅਰਥ ਨਹੀਂ ਜਾਂਦੇ, ਸਗੋਂ ਇਸ ਪੌਦੇ ਦੀ ਬਾਹਰਲੀ ਪਰਤ ਤੋਂ ਗੂੜ੍ਹੇ ਨੀਲੇ ਰੰਗ ਦੀ ਡਾਈ ਅਤੇ ਵੈਕਸ ਬਣਾਏ ਜਾ ਸਕਦੇ ਹਨ। ਇਸਦੇ ਤਣੇ ਤੋਂ ਲੱਕੜ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਜੜ੍ਹਾਂ ਤੋਂ ਪੀਲੇ ਰੰਗ ਦੀ ਡਾਈ ਬਣਾਈ ਜਾ ਸਕਦੀ ਹੈ। ਇਸ ਪੌਦੇ ਦੇ ਫੁੱਲ ਕਈ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਇਸਦੇ ਪੱਤਿਆਂ ਨੂੰ ਜ਼ਖ਼ਮਾਂ ‘ਤੇ ਬੰਨ੍ਹਿਆ ਜਾ ਸਕਦਾ ਹੈ।
ਆਪਣੇ ਦੇਸ਼ ਦਾ ਵਾਤਾਵਰਣ ਅਤੇ ਮਿੱਟੀ ਜੈਟ੍ਰੋਫ਼ਾ ਨੂੰ ਉਗਾਉਣ ਲਈ ਬਿਲਕੁਲ ਸਹੀ ਹਨ। ਬਸ ਲੋੜ ਹੈ ਬਾਇਓਡੀਜ਼ਲ ਪੈਦਾ ਕਰਨ ਵਾਲੀਆਂ ਤਕਨੀਕਾਂ ਨੂੰ ਹੋਰ ਵਿਕਸਤ ਕਰਨ ਦੀ ਅਤੇ ਕਿਸਾਨ ਭਰਾਵਾਂ ਨੂੰ ਇਸ ਤਰ੍ਹਾਂ ਦੀਆਂ ਫ਼ਸਲਾਂ ਉਗਾਉਣ ਦੀ ਹੱਲਾਸ਼ੇਰੀ ਦੇਣ ਦੀ ਤਾਂ ਕਿ ਦੇਸ਼ ਦੇ ਕਿਸਾਨ ਵੀ ਖੁਸ਼ਹਾਲ ਹੋਣ ਅਤੇ ਊਰਜਾ ਦੇ ਪੱਖ ਤੋਂ ਦੇਸ਼ ਵੀ ਖੁਸ਼ਹਾਲ ਹੋਵੇ।
{{Science-stub}}
[[ਸ਼੍ਰੇਣੀ:ਖੇਤੀਬਾੜੀ]]