ਵਿਧੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"== ਵਿਧੀ ਵਿਗਿਆਨ (Forensic Science)== ਵਿਧੀ ਵਿਗਿਆਨ ਵਿਗਿਆਨ ਦੀ ਓਹ ਸ਼ਾਖਾ ਹੈ ਜਿ..." ਨਾਲ਼ ਸਫ਼ਾ ਬਣਾਇਆ
 
ਲਾਈਨ 13:
ਇਸੇ ਤਰੁਾਂ ਹੌਲੀ ਹੌਲੀ ਵਿਧੀ ਵਿਗਿਆਨ ਦੀਆਂ ਹੋਰ ਸ਼ਾਖਾਵਾਂ ਦਾ ਵਿਕਾਸ ਹੋਇਆ ਜਿਨ੍ਹਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਨਿਯਮਾਂ ਨੂੰ ਕਿਸੇ ਵੀ ਮਾਮਲੇ ਦੀ ਤਫਤੀਸ਼ ਲਈ ਵਰਤਿਆ ਜਾਂਦਾ ਹੈ।
== ਵਿਧੀ ਵਿਗਿਆਨ ਦੇ ਵੱਖ ਵੱਖ ਖੇਤਰ==
* ਕਲਾ ਵਿਧੀ ਵਿਗਿਆਨ (Art forensics): ਇਹ ਕਲਾ ਦੀ ਪ੍ਰਮਾਣਿਕਤਾ ਦੇ ਮਾਮਲੇ ਨਾਲ ਸਬੰਧਤ ਹੈ। ਇਸ ਵਿੱਚ ਕਲਾ ਨਾਲ ਸੰਭੰਦਿਤ ਜਾਲਸਾਜ਼ੀ ਅਤੇ ਨਕਲ ਦੀ ਪਛਾਣ ਲਈ ਕੁਝ ਵਿਗਿਆਨਕ ਤਰੀਕੇ ਵਰਤੇ ਜਾਂਦੇ ਹਨ। ਜਿਵੇਂ: ਅਸਲੀ ਤੇ ਨਕਲੀ ਚਿੱਤਰ ਦੀ ਪਛਾਣ।
* ਸੰਗਣਾਤਮਕ ਵਿਧੀ ਵਿਗਿਆਨ (Computational forensics): ਇਹ ਸ਼ਾਖਾ ਜਾਂਚ ਲਈ ਐਲਗੋਰਿਥਮ ਅਤੇ ਸਾਫਟਵੇਅਰ ਦਾ ਵਿਕਾਸ ਕਰਨ ਸੰਬੰਧਿਤ ਹੈ।
* ਕ੍ਰਿਮਿਨ੍ਲਿਸ੍ਟਟਿਕ੍ਸ (Criminalistics): ਇਸ ਖੇਤਰ ਵਿੱਚ ਭਿੰਨ ਭਿੰਨ ਤਰ੍ਹਾਂ ਦੇ ਸਬੂਤਾਂ ਦੇ ਵਿਸ਼ਲੇਸ਼ਣ ਬਾਰੇ ਦੱਸਿਆ ਗਿਆ ਹੈ ਹਿਵੇਂ ਕਿ ਨਿਅੰਤ੍ਰਿਤ ਕੀਤੇ ਪਦਾਰਥ, ਹਥਿਆਰ ਅਤੇ ਸੰਦਾਂ ਦੇ ਚਿੰਨ੍ਹਾਂ ਦੀ ਪ੍ਰੀਖਿਆ, ਛਾਪ ਚਿੰਨ੍ਹਾਂ ਦੀ ਜਾਂਚ (ਜਿਵੇਂ ਫਿੰਗਰਪਰਿੰਟ, ਜੁੱਤੀ ਦੇ ਹੌਲੇ, ਅਤੇ ਟਾਇਰ ਟਰੈਕ), ਟਰੇਸ ਸਬੂਤਾਂ ਦੀ ਪ੍ਰੀਖਿਆ ਅਤੇ ਜੀਵ ਸਬੂਤ ਦੀ ਤੁਲਨਾ ਕਰਨ ਲਈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੀਖਿਆ ਅਤੇ ਤੁਲਨਾ ਨਾਲ ਸੰਬੰਧਤ ਸਵਾਲਾਂ ਦਾ ਜਵਾਬ ਦੇਣਾ ਵੀ ਸ਼ਾਮਿਲ ਹੈ। ਆਮ ਹਲਾਤਾਂ ਵਿੱਚ ਸਬੂਤਾਂ ਦੀ ਜਾਂਚ ਪ੍ਰਯੋਗਸ਼ਾਲਾ ਵਿੱਚ ਕੀਤੀ ਜਾਂਦੀ ਹੈ।
* ਡਿਜਿਟਲ ਫੋਰੇੰਸਿਕ: ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਡਿਜਿਟਲ ਜਾਂ ਇਲੈਕਟ੍ਰੋਨਿਕ ਪਦਾਰਥਾਂ ਦੀ ਜਾਂਚ ਕੀਤੀ ਜਾਂਦੀ ਹੈ।
* ਲੇਖਾ ਜੋਖਾ ਵਿਧੀ ਵਿਗਿਆਨ: ਇਸ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਲੇਖਾ ਜੋਖਾ ਨਾਲ ਸੰਭੰਦਿਤ ਗੜਬੜੀ ਜਾਂ ਛੇੜਛਾੜ ਦੇ ਮਾਮਲਿਆਂ ਦੀ ਤਫਤੀਸ਼ ਕੀਤੀ ਜਾਂਦੀ ਹੈ।
* ਫੋਰੇਂਸਿਕ ਫੋਟੋਗ੍ਰਾਫੀ: ਇਹ ਘਟਣਾ ਸਥਲ ਦੀ ਜਾਂ ਉੱਥੇ ਮਿਲੇ ਸਬੂਤਾਂ ਦੇ ਰਿਕਾਰਡ ਰੱਖਣ ਲਈ ਅਕਸਰ ਇਸਤਿਮਾਲ ਕੀਤੀ ਜਾਂਦੀ ਹੈ। ਕਈ ਵਾਰ ਕੁਝ ਖਾਸ ਤਰ੍ਹਾਂ ਦੇ ਸਬੂਤਾਂ ਦੀ ਜਾਂਚ ਅਤੇ ਉਨ੍ਹਾਂ ਤੋਂ ਆਏ ਨਤੀਜਿਆਂ ਨੂੰ ਆਪਣੇ ਰਿਕਾਰਡ ਵਿੱਚ ਸੰਭਾਲ ਕੇ ਰੱਖਣ ਲਈ ਵੀ ਇਸਤਿਮਾਲ ਕੀਤਾ ਜਾਂਦਾ ਹੈ।ਜਿਵੇਂ: ਅਸਲੀ ਅਤੇ ਨਕਲੀ ਨੋਟਾਂ ਦੇ ਫ਼ਰਕ ਵੇਖਣ ਅਤੇ ਉਸਦਾ ਰਿਕਾਰਡ ਰੱਖਣ ਲਈ।
* ਫੋਰੇਂਸਿਕ ਮਾਨਵ ਵਿਗਿਆਨ: ਇਹ ਵਿਗਿਆਨ ਇਨਸਾਨ ਦੀ ਪਛਾਣ ਲਈ ਕਰੇ ਜਾਣ ਵਾਲੇ ਪ੍ਰਯੋਗਾਂ ਨਾਲ ਸੰਭੰਦਿਤ ਹੈ।
* ਫੋਰੇਂਸਿਕ ਜੀਵ ਵਿਗਿਆਨ: ਇਹ ਜੀਵਾਂ ਅਤੇ ਵਨਸਪਤੀ ਵਿੱਚ ਮੌਜੂਦ ਪੌਦੇਆਂ ਦੇ ਨਿਰੀਖਣ ਨਾਲ ਸੰਭੰਦ ਰੱਖਦਾ ਹੈ। ਇਸ ਵਿੱਚ ਆਮ ਤੌਰ ਤੇ ਕਿਸੇ ਵੀ ਕੇਸ ਵਿੱਚ ਮਿਲੇ ਜੈਵਿਕ ਸਬੂਤਾਂ ਦਾ ਨਿਰੀਖਣ ਕੀਤਾ ਜਾਂਦਾ ਉਸ ਦੇ ਮੂਲ ਅਤੇ ਸਰੋਤ ਦਾ ਪਤਾ ਲਗਾਉਣ ਲਈ।
* ਫੋਰੇਂਸਿਕ ਸੀਰਮ ਵਿਗਿਆਨ: ਇਹ ਸਰੀਰ ਦੇ ਤਰਲ ਪਦਾਰਥਾਂ ਦਾ ਅਧਿਐਨ ਹੈ।
* ਫੋਰੇਂਸਿਕ ਰਸਾਇਣ ਅਤੇ ਜ਼ਹਿਰ ਗਿਆਨ ਵਿਗਿਆਨ: ਇਹ੍ਹ ਮਨੁੱਖੀ ਸਰੀਰ ਵਿੱਚ ਨਸ਼ੇ ਅਤੇ ਜ਼ਹਿਰ ਦੇ ਪ੍ਰਭਾਵ ਦਾ ਅਧਿਐਨ ਹੈ।
* ਫੋਰੇਂਸਿਕ ਵਨ ਜੀਵ ਵਿਗਿਆਨ: ਇਸ ਵਿੱਚ ਸਰਕਾਰ ਦੁਆਰਾ ਸੰਕਟਮਈ ਅਤੇ ਸੁਰੱਖਿਅਤ ਘੋਸ਼ਿਤ ਕੀਤੇ ਜਾਨਵਰਾਂ ਦੇ ਬਚਾਅ ਅਤੇ ਉਨ੍ਹਾਂ ਦੇ ਚੱਲ ਰਹੇ ਵਪਾਰ ਤੇ ਰੋਕ ਲਗਾਉਣ ਦਾ ਕੰਮ ਕੀਤਾ ਜਾਂਦਾ ਹੈ।
* ਦਸਤਾਵੇਜ਼ ਪ੍ਰੀਖਿਆ ਵਿਗਿਆਨ: ਇਹ ਸ਼ਾਖਾ ਵਿੱਚ ਪ੍ਰੀਖਿਆ ਕਰਨ ਵਾਲਾ ਵਿਗਿਆਨਕ ਕਾਰਜ ਅਤੇ ਢੰਗ ਇਸਤਿਮਲ ਕਰਕੇ ਇੱਕ ਵਿਵਾਦਿਤ ਦਸਤਾਵੇਜ਼ ਬਾਰੇ ਸਵਾਲਾਂ ਦੇ ਜਵਾਬ ਦਿੰਦਾ ਹੈ।
* ਫੋਰੇਂਸਿਕ ਫਿੰਗਰਪ੍ਰਿੰਟਿੰਗ: ਇਸ ਸ਼ਾਖਾ ਵਿੱਚ ਕਿਸੇ ਵੀ ਇਨਸਾਨ ਦੀ ਪਛਾਣ ਉਸ ਦੇ ਉਂਗਲਿਆਂ ਦੇ ਨਿਸ਼ਾਨਾਂ ਤੋਂ ਕੀਤੀ ਜਾਂਦੀ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਦੋ ਜੌੜਿਆਂ (Monozygotic twins) ਦੇ ਜਿਨ੍ਹਾਂ ਦੀ ਸ਼ਕਲ ਵੀ ਇੱਕ ਦੂਜੇ ਨਾਲ ਮਿਲਦੀ ਹੈ, ਉਨ੍ਹਾਂ ਵਿੱਚ ਵੀ ਉਂਗਲੀਆਂ ਦੇ ਚਿਨ੍ਹ ਵੱਖਰੇ ਹੁੰਦੇ ਹਨ।
* ਫੋਰੇਂਸਿਕ ਕੀਟ ਵਿਗਿਆਨ: ਇਸ ਸ਼ਾਖਾ ਵਿੱਚ ਕੀਟਾਂ ਦਾ ਅਧਿਐਨ ਕਰਕੇ ਉਨ੍ਹਾਂ ਤੋਂ ਮੌਤ ਦਾ ਸਮਾਂ, ਕਾਰਨ ਅਤੇ ਜਗ੍ਹਾ ਦਾ ਪਤਾ ਲਗਾਉਣ ਦਾ ਅਭਿਆਸ ਕੀਤਾ ਜਾਂਦਾ ਹੈ।
* ਫੋਰੇਂਸਿਕ ਦੰਤ ਵਿਗਿਆਨ: ਇਸ ਵਿਗਿਆਨ ਵਿੱਚ ਕਿਸੇ ਵੀ ਜੀਵ ਦੀ ਜਾਤੀ, ਉਮਰ, ਲਿੰਗ ਜਾਂ ਵਿਅਕਤੀ ਵਿਸ਼ੇਸ਼ ਪਛਾਣ ਦੰਦਾਂ ਤੋਂ ਕੀਤੀ ਜਾਂਦੀ ਹੈ। ਜਿਨਸੀ ਹਮਲਿਆਂ ਦੇ ਮਾਮਲਿਆਂ ਵਿੱਚ ਦੰਦਾਂ ਦੇ ਨਿਸ਼ਾਨਾਂ ਤੋਂ ਦੋਸ਼ੀ ਦਾ ਪਤਾ ਲਗਾਇਆ ਜਾ ਸਕਦਾ ਹੈ।
* ਸਾਇਬਰ ਫੋਰੇਂਸਿਕ: ਇਸ ਵਿੱਚ ਨੇੱਟਵਰਕ ਨਾਲ ਜੁੜੇ ਹੋਏ ਸਿਸਟਮ ਅਤੇ ਉਨ੍ਹਾਂ ਦੇ ਨਾਲ ਜੁੜੇ ਅਪਰਾਧਾਂ ਦੀ ਜਾਂਚ ਕੀਤੀ ਜਾਂਦੀ ਹੈ।