ਨਕਸ਼ਬੰਦੀ ਸਿਲਸਿਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਨਕਸ਼ਬੰਦੀ ਸੰਪਰਦਾਇ''' ਸੂਫ਼ੀਵਾਦ ਦੇ ਪ੍ਰਚਾਰ ਵਿਚ ਵਿਸ਼ੇਸ਼ ਭੂਮਿਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਨਕਸ਼ਬੰਦੀ ਸੰਪਰਦਾਇ''' ਸੂਫ਼ੀਵਾਦ ਦੇ ਪ੍ਰਚਾਰ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੀ ਮਹੱਤਵਪੂਰਨ ਸੰਪਰਦਾਇ ਹੈ। ਇਸ ਸੰਪਰਦਾਇ ਨੇ ਚਿਸ਼ਤੀ ਤੇ ਸਹੁਰਦਾਵਰਦੀ ਸੰਪ੍ਰਦਾਇ ਦੀ ਤਰ੍ਹਾਂ ਅਨੇਕਾਂ ਦੇਸ਼ਾਂ ਵਿਚ ਆਪਣੀਆਂ ਪੀਰੀਆਂ - ਮੁਰਦੀਆਂ ਸਥਾਪਿਤ ਕੀਤੀਆਂ। ਇਸ ਸੰਪ੍ਰਦਾਇ ਨੂੰ “ਸਿਲਸਿਲਾ - ਏ - ਖਾਜਗਾਨ” ਵੀ ਕਿਹਾ ਜਾਂਦਾ ਹੈ। ਇਹ ਟੁਰਕਸਤਾਨ ਵਿਚ ਕਾਮਿ ਹੋਈ ਸੀ। ਜਿਸ ਦਾ ਸੰਚਾਲਕ ਅਬੂ ਯਕਿੂਬ - ਅਲ - ਹਮਦਾਨੀ (ਮੌਤ 1140 ਈ. ) ਸੀ । ਉਸ ਤੋਂ ਬਾਅਦ ੳੋਸਦਾ ਖਲੀਫ਼ਾ ਅਬਦੁਲ ਖਲੀਕ ਅਲ ਗੁਜਦਵਾਨੀ (ਮੌਤ 1220 ਈਂ ) ਸੀ । ਖੁਆਜਾ ਬਹਾ - ਉਦ - ਦੀਨ ਨਕਸ਼ਬੰਦ (1318 - 1389 ਈ. ) ਇਸ ਸੰਪ੍ਰਦਾਇ ਦੇ ਸੰਸਥਾਪਕ ਸਨ ।ਨਕਸ਼ਬੰਦੀ ਸੰਪਰਦਾਇ ਉਨ੍ਹਾਂ ਦੇ ਨਾਂ ਨਾਲ ਹੀ ਸਬੰਧਿਤ ਹੈ । ਭਾਰਤ ਵਿਚ ਇਸ ਦੀ ਸਥਾਪਨਾ ਹਜ਼ਰਤ ਬਾਕੀ ਬਿਲਾੱਹ (1564 - 1603 ਈ. ) ਨੇ ਕੀਤੀ ਅਤੇ ਇਨ੍ਹਾਂ ਦੇ ਪ੍ਰਮੁੱਖ ਮੁਰੀਦ ਹਜ਼ਰਤ ਸ਼ੇਖ਼ ਅਹਿਮਦ ਸਰਹਿੰਦੀ ਮੁਜੱਦਿਦ ਅਲਿਫਸਾਨੀ (1564 - 1624 ਈ. ) ਦੁਆਰਾ ਇਸ ਸੰਪ੍ਰਦਾਇ ਦਾ ਵਿਸ਼ੇਸ਼ ਪ੍ਰਚਾਰ ਅਤੇ ਪ੍ਰਸਾਰ ਹੋਇਆ । ਉਸਦੇ ਕਾਰਣ ਹੀ ਇਹ ਸਿਲਸਿਲਾ ਮੁਜੱਦੀ ਦੀਆਂ ਸਿਲਸਿਲਾ ਦੇ ਨਾਮ ਨਾਲ ਮਸ਼ਹੂਰ ਹੈ । ਸ਼ਰੀਅਤ ਦੇ ਨਿਯਮਾਂ ਦੀ ਸੰਪੂਰਨ ਪਾਲਣਾ ਤੇ ਅਤਿ ਅਧਿਕ ਬਲ ਦੇਣਾ ਇਸ ਸੰਪਰਦਾਇ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ । ਹਜ਼ਰਤ ਮੁਹੰਮਦ ਅਲਿਫ਼ਸਾਨੀ ਲਿਖਦੇ ਹਨ ਕਿ ਜੋ ਕੁਝ ਅਸਾਨੂੰ ਬਖ਼ਸ਼ਿਸ਼ ਹੋਈ ਹੈ, ਉਹ ਮਹਿਜ਼ ਅੱਲਾਹ ਦਾ ਫ਼ਜ਼ਲ ਅਤੇ ਕਰਮ ਹੈ । ਜੇਕਰ ਇਸ ਮਿਹਰਬਾਨੀ ਦੇ ਲਈ ਕੋਈ ਸਾਧਨ ਬਣਿਆ ਹੈ ਤਾਂ ਉਹ ਹਜ਼ਰਤ ਮੁਹੰਮਦ ( ਸ.) ਦੀ ਪੈਰਵੀ ਅਤੇ ਗ਼ੁਲਾਮੀ ਹੈ ਅਤੇ ਜੋ ਕੁਝ ਅਸਾਨੂੰ ਨਹੀਂ ਦਿੱਤਾ ਗਿਆ ਉਸ ਦੀ ਵਜ੍ਹਾ ਇਹ ਹੈ ਕਿ ਸ਼ਰੀਅਤ ਦੇ ਹੁਕਮਾਂ ਦੀ ਪਾਲਣਾ ਵਿੱਚ ਕੋਈ ਕਮੀਂ ਰਹਿ ਗਈ ਹੋਵੇਗੀ ।
ਇਸ ਸੰਪਰਦਾਇ ਦੇ ਅਨੁਯਾਈਆਂ ਵਾਸਤੇ ਇਨ੍ਹਾਂ 11 ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੈ :
(ੳ) #ਹੋਸ਼ - ਦਰ- ਦਮ (ਹਰ ਸਾਂਹ ਨਾਲ ਰੱਬ ਨੂੰ ਯਾਦ ਕੀਤਾ ਜਾਵੇ) ,
(ਅ)#ਨਜ਼ਰ- ਬਰ- ਕਦਮ (ਸਾਲਿਕ ਆਪਣੇ ਕਦਮਾਂ ਤੇ ਹੀ ਨਜ਼ਰ ਰੱਖੇ ਅਤੇ ਹਰ ਬੁਰਾਈ ਵਾਲੀ ਥਾਂ ਤੋਂ ਨਜ਼ਰ ਬਚਾਵੇ)
(ੲ)#ਸਫ਼ਰ- ਦਰ- ਬਤਨ(ਮਾਨਵੀ ਸਿਫ਼ਤਾਂ ਤੋਂ ਫ਼ਰਿਸ਼ਤਿਆਂ ਦੀ ਸਿਫ਼ਤ ਵੱਲ ਯਾਤਰਾ ਕਰਦਿਆਂ ਸਾਲਿਕ ਦਿਲ ਦੀ ਪਵਿੱਤਰਤਾ ਤੇ ਨਜ਼ਰ ਰੱਖੇ )
(ਸ)#ਖ਼ਿਲਵਤ - ਦਰ - ਅੰਜੁਮਨ ( ਹਰ ਸਾਲ ਵਿੱਚ ਦਿਲੋਂ ਰੱਬ ਨਾਲ ਜੁੜਿਆ ਰਹੇ )
(ਹ) #ਯਾਦ - ਕਰਦ (ਮੁਰਸ਼ਿਦ ਦੁਆਰਾ ਦੱਸੇ ਜ਼ਿਕਰ ਦਾ ਹਰ ਦਮ ਜਾਪ ਕਰਦਾ ਰਹੇ)
(ਕ)#ਬਾਜ਼ਗਸ਼ਤ ( ਜ਼ਿਕਰ ਤੋਂ ਬਾਅਦ ਸਾਲਿਕ ਆਪਣੇ ਮੰਤਵ ਦੀ ਪ੍ਰਾਪਤੀ ਲਈ ਰੱਬ ਅੱਗੇ ਦੁਆਵਾਂ ਕਰੇ)
(ਖ) #ਨਿਗਾਹਦਾਸ਼ਤ (ਹਰ ਪਲ ਗੁਨਾਹਾਂ ਅਤੇ ਦਿਲ ਦੇ ਵਸਵਸਿਆਂ ਪ੍ਰਤੀ ਸਾਵਧਾਨ ਰਹੇ)
(ਗ) #ਯਾਦਦਾਸ਼ਤ (ਹਰ ਸਮੇਂ ਰੱਬੀ ਧੁਨ ਵਿੱਚ ਲੀਨ ਰਹੇ )
(ਘ) #ਵੁਕੂਫ਼ - ਏ ਜ਼ਮਾਨੀ ( ਨਿਰੰਤਰ ਆਤਮ - ਵਿਸ਼ਲੇਸ਼ਣ ਕਰੇ ਕਿ ਦਿਲ ਵਿੱਚ ਕਿਤੇ ਗਫ਼ਲਤ ਤਾਂ ਨਹੀਂ ਆਈ)
(ਙ) #ਵੁਕੂਫ਼ - ਏ - ਕਲਬੀ ( ਦਿਲ ਦੀ ਭਟਕਣ ਦੀ ਪੂਰਨ ਰੂਪ ਵਿੱਚ ਰੋਕਥਾਮ ਕਰੇ)
(ਚ) #ਵੁਕੂਫ਼ - ਏ - ਅਦੀਦ (ਜ਼ਿਕਰ ਤਾਕ ਅਰਥਾਤ ਤਿੰਨ , ਪੰਜ, ਸੱਤ ਆਦਿ ਦੀ ਸੰਖਿਆ ਅਨੁਸਾਰ ਕਰੇ)
ਨਕਸ਼ਬੰਦੀ ਸੰਪਰਦਾਇ ਦੇ ਹੋਰ ਪ੍ਰਮੁੱਖ ਦਰਵੇਸ਼ਾਂ ਵਿੱਚ ਖਵਾਜਾ ਯਾਕੂਬ ਚਰਖੀ , ਖਵਾਜਾ ਨਸੀਰ - ਉਦ - ਦੀਨ ਅਹਿਰਾਰ , ਫੈਯਾਜ਼ੀ ਬਖ਼ਾਰੀ, ਖਵਾਜਾ ਹੁਸਾਮ - ਉਦ - ਦੀਨ, ਸ਼ੇਖ਼ ਬਦਰ - ਉਦ - ਦੀਨ , ਅਲਵੀ ਹੁਸੈਨੀ ਆਦਿ ਦਾ ਉਲੇਖ ਕੀਤਾ ਜਾ ਸਕਦਾ ਹੈ । ਅਰਬ ਦੇਸ਼ਾਂ ਤੋਂ ਬਿਨਾਂ ਭਾਰਤ , ਅਫ਼ਗਾਨਿਸਤਾਨ, ਪਾਕਿਸਤਾਨ,ਤਾਸ਼ਕੰਦ, ਤੁਰਕੀ ਆਦਿ ਦੇਸ਼ਾਂ ਵਿੱਚ ਇਸ ਸੰਪ੍ਰਦਾਇ ਦੇ ਕੇਂਦਰ ਸਥਾਪਿਤ ਹੋਏ । ਹਜ਼ਰਤ ਮੁਜੱਦਿਦ ਦਾ ਮਜ਼ਾਰ ਪੰਜਾਬ ਵਿੱਚ ਸਰਹਿੰਦ ਵਿਖੇ ਸਥਿਤ ਹੈ ।