ਅਨੁਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਅਨੁਵਾਦ''' ਸੰਚਾਰ ਦਾ ਇੱਕ ਸਾਧਨ ਹੈ ਜਿਸ ਨਾਲ ਇੱਕ ਭਾਸ਼ਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਨੂੰ ਉਸ ਦੇ ਆਪਣੇ ਸਭਿਆਚਾਰਕ ਪਰਿਪੇਖ ਵਿੱਚ ਹੀ ਸਮਝਿਆ ਜਾ ਸਕਦਾ ਹੈ ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰਨਾ ਕਠਿਨ ਹੀ ਨਹੀਂ ਸਗੋਂ ਅਸੰਭਵ ਹੈ।<ref>[http://punjabitribuneonline.com/2013/10/%E0%A8%AD%E0%A8%BE%E0%A8%B6%E0%A8%BE-%E0%A8%A6%E0%A8%BE-%E0%A9%9A%E0%A8%B2%E0%A8%AC%E0%A8%BE-%E0%A8%A4%E0%A9%87-%E0%A8%85%E0%A8%A8%E0%A9%81%E0%A8%B5%E0%A8%BE%E0%A8%A6/ Tribune Punjabi » News » ਭਾਸ਼ਾ ਦਾ ਗ਼ਲਬਾ ਤੇ ਅਨੁਵਾਦ]</ref>
==ਸ਼ਬਦ ਦੀ ਉਤਪਤੀ==
ਅੰਗਰੇਜੀ [[ਸ਼ਬਦ]] translation ਲਈ ਪੰਜਾਬੀ ਵਿੱਚ ਉਲਥਾ,ਉਲਟਾ,ਤਰਜਮਾ ਤੇ ਅਨੁਵਾਦ ਸ਼ਬਦ ਵਰਤੇ ਜਾਂਦੇ ਹਨ। ਅਨੁਵਾਦ ਸੰਸਕ੍ਰਿਤ ਦੇ ਧਾਤੂ "ਵਦ" ਤੋਂ ਆਇਆ ਜਿਸਦਾ ਭਾਵ ਹੈ ਕਹਿਣਾ ਜਾਂ ਬੋਲਣਾ,ਇਸਦੇ ਅਗੋਂ ਅਗੇਤਰ "ਅਨੁ" ੱਲਗਿਆ ਜਿਸਦਾ ਭਾਵ ਦੁਬਾਰਾ ਜਾਂ ਪੁਨਰ ਹੈ।
translation ਸ਼ਬਦ latin ਭਾਸ਼ਾ ਦੇ ਦੋ ਸ਼ਬਦ trans+lation ਤੋਂ ਬਣਿਆ,trans ਦਾ ਅਰਥ ਹੈ ਦੂਸਰੇ ਪਾਸੇ ਪਾਰ lation ਦਾ ਅਰਥ ਹੈ ਲੈ ਕੇ ਜਾਣਾ, ਸੋ ਅਨੁਵਾਦ ਓਹ ਕਾਰਜ ਹੈ,ਜਿਸ ਰਾਹੀ ਵਿਚਾਰਾਂ ਜਾਂ ਅਰਥਾਂ ਨੂੰ ਦੂਜੀ ਭਾਸ਼ਾ ਵਿੱਚ ਲਿਜਾਇਆ ਜਾਂਦਾ ਹੈ।ਅਰਥ ਵੀ ਨਿਹਿਤ ਹੋ ਜਾਂਦੇ ਹਨ।<ref>ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ:26</ref>
ਮਹਾਨ ਕੋਸ਼ ਵਿੱਚ ਅਨੁਵਾਦ ਨੂੰ ਉਲਥਾ,ਤਰਜਮਾ,ਦੁਹਰਾਓਣ ਦੀ ਕਿਰਿਆ ਜਾਂ ਕਿਸੇ ਵਾਕ ਨੂੰ ਫੇਰ ਆਖਣਾ।
==ਅਨੁਵਾਦ ਦੇ ਪ੍ਰਕਾਰ==
ਵੱਖ-ਵੱਖ ਵਿਦਵਾਨਾ ਅਨੁਸਾਰ ਅਨੁਵਾਦ ਨੂੰ ਬਹੁਤ ਭਾਗਾਂ ਵਿੱਚ ਵੰਡਿਆ ਹੈ।
*[[ਬਿਜਯ ਕੁਮਾਰ ਦਾਸ]] ਨੇ ਅਨੁਵਾਦ ਦੇ ਦੋ ਪ੍ਰਕਾਰ ਦਸੇ ਇੱਕ ਸਾਹਿਤਕ(literary),ਗੈਰ-ਸਾਹਿਤਕ (non-litreary) ਸਾਹਿਤਕ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ phonological translation ,graphological translation,grammatical translation.<ref>a handbook of translation studies,bijay kumar das,p.g 27</ref>
*[[ਸੁਰੇਸ਼ ਸੇਹਲ]] ਨੇ ਅਨੁਵਾਦ ਦੀ ਵੰਡ ਦੋ ਭਾਗਾਂ ਵਿੱਚ ਕੀਤੀ, ਪ੍ਕ੍ਰਿਤੀ ਅਤੇ ਵਿਸ਼ੇ ਅਗੋਂ ਪ੍ਕ੍ਰਿਤੀ ਦੇ ਵਿੱਚ ਸ਼ਬਦ ਅਨੁਵਾਦ,ਭਾਵ ਅਨੁਵਾਦ,ਅਰਥ ਅਨੁਵਾਦ,ਛਾਇਆ ਅਨੁਵਾਦ,ਵਿਆਖਿਆ ਅਨੁਵਾਦ,ਸਾਰ ਅਨੁਵਾਦ,ਰੂਪਾਂਤਰਣ ਆਉਂਦੇ ਹਨ,ਵਿਸ਼ੇ ਨੂੰ ਫੇਰ ਦੋ ਹਿਸਿਆ ਵਿੱਚ ਰਖਿਆ,ਸਾਹਿਤਕ ਅਤੇ ਗੈਰ-ਸਾਹਿਤਕ,ਸਾਹਿਤਕ ਵਿੱਚ [[ਨਾਟਕ]],[[ਕਵਿਤਾ]],[[ਗਲਪ]],[[ਵਾਰਤਕ]],[[ਸਵੈ ਜੀਵਨੀ]],[[ਆਲੋਚਨਾ]] ਸ਼ਾਮਿਲ ਹਨ।ਗੈਰ-ਸਾਹਿਤਕ ਵਿੱਚ [[ਵਿਗਿਆਨ]] ਅਤੇ [[ਤਕਨੀਕ]] ,[[ਮਾਨਵੀ]] ਅਤੇ [[ਸਮਾਜ]] ਸਾਸ਼ਤਰੀ,[[ਸੰਚਾਰ]] ਆਦਿ ਸ਼ਾਮਿਲ ਹਨ।<ref>ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ.111</ref>
==ਸ਼ਬਦ ਅਨੁਵਾਦ==
ਸ਼ਬਦ ਅਨੁਵਾਦ ਨੂੰ ਅੰਗ੍ਰੇਜੀ ਭਾਸ਼ਾ ਵਿੱਚ ਲਿਟਰਲ ਟਰਾਂਸਲੇਸ਼ਨ,ਵੇਰਬਲ ਟਰਾਂਸਲੇਸ਼ਨ,ਵਰਡ ਫ਼ਾਰ ਵਰਡ ਟਰਾਂਸਲੇਸ਼ਨ ਵੀ ਕਹਿੰਦੇ ਹਨ।ਸ਼ਬਦ ਅਨੁਵਾਦ ਦੇ ਵਿੱਚ ਅਨੁਵਾਦਕ ਦਾ ਮੂਲ ਭਾਸ਼ਾ ਦੇ ਹਰ ਸ਼ਬਦ ਉੱਪਰ ਧਿਆਨ ਜਾਂਦਾ ਹੈ।ਇਸ ਅਨੁਵਾਦ ਵਿੱਚ ਭਾਸ਼ਾ,ਸ਼ੈਲੀ,ਵਿਆਕਰਨ,ਕਾਵਿ-ਸਾਸ਼ਤਰ ਅਤੇ ਇਤਿਹਾਸਕ ਸੰਦਰਭਾੰ ਉੱਤੇ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਅਨੁਵਾਦਕ ਨੂੰ ਨਹੀ ਹੁੰਦੀ। [[ਸਰੋਤ ਭਾਸ਼ਾ]] ਦਾ ਇੰਨ-ਬਿੰਨ ਉਤਾਰਾ ਕਰਨਾ ਹੀ [[ਸ਼ਬਦ]] ਅਨੁਵਾਦ ਹੈ।ਇਹ ਉਪਰੋਂ ਜਿੰਨੀ ਸਰਲ ਲੱਗਦੀ ਹੈ,ਪਰ ਇਸਦਾ ਸੁਭਾਅ ਬਹੁਤ ਕਠਿਨ ਹੈ।ਇਸਦਾ ਜਿਆਦਾਤਰ ਪ੍ਰਯੋਗ ਧਾਰਮਿਕ ਗ੍ਰੰਥਾਂ ਲਈ ਕੀਤਾ ਜਾਂਦਾ ਹੈ।ਸਾਹਿਤਹੈ।[[ਸਾਹਿਤ]] ਦੇ ਖੇਤਰ ਵਿੱਚ ਇਹ ਬਹੁਤਾ ਵਧੀਆ ਨਹੀਂ ਮੰਨਿਆ ਗਿਆ ਕਿਉਕਿ ਇੱਕ ਸ਼ਬਦ ਦੇ ਕਈ ਅਰਥ ਹੁੰਦੇ ਹਨ/ਹੋ ਸਕਦੇ ਹਨ।ਸਾਹਿਤਕ ਰਚਨਾ ਕਈ ਵਾਰ [[ਅਭਿਧਾ]] ਵਿੱਚ ਪੂਰੀ ਨਹੀਂ ਹੁੰਦੀ ਸਗੋਂ [[ਵਿਅੰਜਨਾ]] ੱਲਛਣ ਤੇ ਵਿਅੰਗ ਵਾਲੇ ੱਲਛਣ ਵੀ ਇਸਦੇ ਵਿੱਚ ਮੋਜੂਦ ਹੁੰਦੇ ਹਨ।
ਮਿਸਾਲ ਦੇ ਤੋਰ ਤੇ-
*He did not lose his head.
ਲਾਈਨ 25:
*The sun rises in the east.
*ਸ਼ਬਦ ਅਨੁਵਾਦ- ਸੂਰਜ ਪੂਰਬ ਤੋਂ ਨਿਕਲਦਾ ਹੈ।
ਇਸ ਤਰ੍ਹਾਂ ਕਈ ਥਾਵਾਂ ਉੱਪਰ ਇਹ ਅਨੁਵਾਦ ਸਫ਼ਲ ਹੁੰਦਾ ਹੈ,ਤੇ ਕਈ ਵਾਰ ਇਹ ਆਪਣਾ ਸੰਤੁਲਨ ਖੋ ਕੇ ਹਾਸੋ-ਹੀਣਾ ਹੋ ਨਿਬੜਦਾ ਹੈ।ਇਹ ਅਨੁਵਾਦ [[ਵਪਾਰ]],[[ਤਕਨੀਕ]],[[ਸੰਗੀਤ]],ਵਿਗਿਆਨ ਦੇ ਪੱਧਰ ਤੇ ਸਹੀ ਮੰਨਿਆ ਜਾਂਦਾ ਹੈ।ਸੰਗੀਤ ਦੇ ਸੁਰ ਜਿਵੇਂ ਸਾ,ਰੇ,ਗਾ,ਮਾ ਵਿੱਚ ਅਸੀਂ ਸ਼ਬਦ ਅਨੁਵਾਦ ਦਾ ਹੀ ਪ੍ਰਯੋਗ ਕਰਾਂਗੇ।<ref>ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ 112-115</ref>
==ਭਾਵ ਅਨੁਵਾਦ==
ਜਿਵੇਂ ਕਿ ਨਾਮ ਤੋਂ ਹਿ ਸਪਸ਼ਟ ਹੈ ਕਿ ਭਾਵਾਂ ਦੀ ਅਭਿਵਿਅਕਤੀ ਕਰਨੀ,ਇਸ ਪ੍ਰਕਾਰ ਦੇ ਅਨੁਵਾਦ ਵਿੱਚ ਮੂਲ ਭਾਸ਼ਾ ਦੇ [[ਸ਼ਬਦ]],[[ਵਾਕੰਸ਼]],[[ਵਾਕ]] ਆਦਿ ਤੇ ਧਿਆਨ ਨਾ ਦੇ ਕੇ ਭਾਵ,ਅਰਥ,ਵਿਚਾਰ ਉੱਪਰ ਧਿਆਨ ਕੇਂਦਰਿਤ ਹੁੰਦਾ ਹੈ ਅਤੇ ਉਸਨੂੰ [[ਲਕਸ਼ ਭਾਸ਼ਾ]] ਵਿੱਚ ਪੇਸ਼ ਕਰਨਾ ਜਿਵੇਂ ਸ਼ਬਦ ਅਨੁਵਾਦ ਵਿੱਚ ਅਨੁਵਾਦ ਦਾ ਧਿਆਨ ਮੂਲ ਸਮਗਰੀ ਦੇ ਸਰੀਰ ਉੱਤੇ ਹੁੰਦਾ ਹੈ,ਉਥੇ ਭਾਵ ਅਨੁਵਾਦ ਦਾ ਧਿਆਨ ਆਤਮਾ ਦੇ ਉੱਪਰ ਕੇਂਦਰਿਤ ਹੁੰਦਾ ਹੈ।ਅੰਗਰੇਜੀ ਵਿੱਚ ਇਸਨੂੰ sense of sense ਅਤੇ free translation ਵੀ ਕਹੰਦੇ ਹਨ।ਅਜਿਹਾ ਅਨੁਵਾਦ ਕੋਸ਼ਗਤ ਨਹੀ ਹੁੰਦਾ ਕਿਉਕਿ ਇਸ ਵਿੱਚ ਸਿਰਫ ਸ਼ਬਦਾਂ ਦੇ ਸਥਾਪਨ ਤੋਂ ਹੀ ਕਾਰਜ ਨਹੀਂ ਚਲਦਾ ਸ਼ਬਦਾਂ ਦੇ ਨਾਲ-ਨਾਲ ਭਾਵਨਾ ਵੀ ਜੁੜੀ ਰਹਿੰਦੀ ਹੈ ਅਤੇ ਉਸਨੂੰ ਵੀ ਲਕਸ਼ ਭਾਸ਼ਾ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ।ਭਾਵ ਅਨੁਵਾਦ ਵਿੱਚ ਅਨੁਵਾਦਕ ਨੂੰ ਰਚਨਾ ਘਟਾਉਣ ਵਧਾਉਣ ਦੀ ਖੁੱਲ ਹੁੰਦੀ ਹੈ।<ref>ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ:117,</ref>
ਮੋਟੇ ਤੋਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਆਦਰਸ਼ ਅਨੁਵਾਦ ਓਹ ਹੁੰਦਾ ਹੈ ਜੋ ਸ਼ਬਦ ਅਨੁਵਾਦ ਅਤੇ ਭਾਵ ਅਨੁਵਾਦ ਦੋਨਾਂ ਪਰਿਸਥਿਤੀਆਂ ਨੂੰ ਆਪਣਾ ਕੇ ਮੂਲ ਭਾਵ ਦੇ ਨਾਲ-ਨਾਲ ਮੂਲ ਸ਼ੈਲੀ ਨੂੰ ਵੀ ਆਪਣੇ ਵਿੱਚ ਉਤਾਰ ਲੈਂਦਾ ਹੈ ਅਤੇ ਨਾਲ ਹੀ ਲਕਸ਼ ਭਾਸ਼ਾ ਦੀ ਸਹਿਜ ਪ੍ਰਕ੍ਰਿਤੀ ਦਾ ਵੀ ਸੰਤੁਲਨ ਬਣਾਈ ਰੱਖਦਾ ਹੈ।<ref>ਅਨੁਵਾਦ ਕਾ ਵਿਆਕਰਨ,ਭੋਲਾ ਨਾਥ ਤਿਵਾੜੀ ਅਤੇ ਗਾਗਰੀ ਗੁਪਤ,ਪੰਨਾ ਨੰ:21</ref>
ਉਦਾਹਰਣ ਦੇ ਤੋਰ ਤੇ-
ਲਾਈਨ 38:
*ਭਾਵ ਅਨੁਵਾਦ-ਉਸ ਲਈ ਇਹ ਡੁੱਬ ਕੇ ਮਰਨ ਵਾਲੀ ਗੱਲ ਸੀ।<ref>ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ:117 </ref>
==ਛਾਇਆ ਅਨੁਵਾਦ==
ਕੁੱਝ ਵਿਦਵਾਨਾ ਨੇ ਛਾਇਆ ਅਨੁਵਾਦ ਨੂੰ 'ਮੂਲ ਮੁਕਤ' ਤੇ 'ਭਾਵ ਅਨੁਵਾਦ'ਦਾ ਵੀ ਨਾਮ ਦਿੱਤਾ ਹੈ। ਅਨੁਵਾਦਕ ਨੇ ਮੂਲ ਕ੍ਰਿਤ ਨੂੰ ਪੜ੍ਹ ਕੇ ਜੋ ਸਮਝਿਆ,ਅਨੁਭਵ ਕੀਤਾ ਅਤੇ ਜਿਹੜਾ ਪ੍ਰਭਾਵ ਗ੍ਰਹਿਣ ਕੀਤਾ ਓਹੀ ਛਾਇਆ ਅਨੁਵਾਦ ਹੈ। ਇਸ ਵਿੱਚ ਵੀ ਅਨੁਵਾਦਕ ਨੂੰ ਪੁਰਨ ਤੋਰ ਤੇ ਛੁੱਟ ਮਿਲਦੀ ਹੈ ਕਿ ਓਹ ਮੁੱਖ ਭਾਵ ਨੂੰ ਲੈ ਕੇ ਸੁੰਤਤਰ ਪਾਠ ਰਚਨਾ ਵੀ ਕਰ ਸਕੇ। ਇਸ ਅਨੁਵਾਦ ਵਿੱਚ ਮੂਲ ਪਾਠ ਦਾ ਪਰਛਾਵਾਂ ਨਾਂ ਮਾਤਰ ਹੀ ਹੁੰਦਾ ਹੈ ਮੂਲ ਭਾਸ਼ਾ ਦਾ ਕਥਨ,ਲਕਸ਼ ਭਾਸ਼ਾ ਦੀ ਸਮਾਜਿਕ ਸੰਸਕ੍ਰਿਤਕ ਪਰਿਸਥਿਤੀਆਂ ਦੇ ਅਨੁਰੂਪ ਵਿੱਚ ਕਰ ਲਿਆ ਜਾਂਦਾ ਹੈ। ਇਹ ਇੱਕ ਪ੍ਰਕਾਰ ਦਾ ਰੂਪਾਂਤਰਣ ਹੀ ਹੈ। ਜਿਸ ਵਿੱਚ ਨਾਮ,ਸਥਾਨ,ਵਾਤਾਵਰਣ ਆਦਿ ਨੂੰ ਬਦਲਿਆ ਜਾਂਦਾ ਹੈ,ਇਸ ਨਾਲ ਮੂਲ ਰਚਨਾ ਦਾ ਵਿਸ਼ਾ ਲੈ ਕੇ ਪਾਠਕਾਂ ਤੱਕ ਓਹਨਾਂ ਦੀ ਸਮਝ ਅਨੁਸਾਰ ਢਾਲ ਲਿਆ ਜਾਂਦਾ ਹੈ ਇਸ ਨਾਲ ਓਹ ਰਚਨਾ ਆਪਣੀ ਹੀ ਜਾਪਦੀ ਹੈ ਓਦਾਹਰਣ ਦੇ ਤੋਰ ਤੇ-jackson- ਜੈ ਕਿਸ਼ਨ,harry- ਹਰੀ ਬਣ ਜਾਵੇਗਾ,ਪੰਜਾਬੀ ਨਾਟਕ ਵਿੱਚ [[ਸੁਰਜੀਤ ਪਾਤਰ]] ਦੁਆਰਾ ੱਪਛਮੀ ਨਾਟਕ 'ਬਲੱਡ ਵੈਡਿੰਗ' ਨੂੰ 'ਅੱਗ ਦੇ ਕਲੀਰੇ' ਨਾਮ ਦੇ ਸਿਰਲੇਖ ਹੇਠ ਅਨੁਵਾਦ ਕੀਤਾ [[ਬਰਤੋਲ ਬਰੇਖਤ]] ਦਾ ਨਾਟਕ ਦਾ 'ਕਾਕੇਸ਼ੀਅਨ ਚਾਕ ਸਰਕਲ' ਨੂੰ [[ਸਤੀਸ਼ ਕੁਮਾਰ ਵਰਮਾ]] ਨੇ 'ਇੰਝ ਹੋਇਆ ਇਨਸਾਫ਼'ਦੇ ਸਿਰਲੇਖ ਹੇਠ ਅਨੁਵਾਦ ਕੀਤਾ।<ref>ਅਨੁਵਾਦ ਕਿਯਾ ਹੈ?,ਮੰਜੁਲਾ ਦਾਸ,ਪੰਨਾ ਨੰ:29,</ref>
==ਮਸ਼ੀਨੀ ਅਨੁਵਾਦ==
ਜਦੋਂ ਕਿਸੇ ਦੋ ਭਾਸ਼ਾਵਾਂ ਦੀ ਸਾਮੱਗਰੀ ਨੂੰ ਕੰਪਿਊਟਰ ਵਿੱਚ ਪਾਇਆ ਜਾਂਦਾ ਹੈ ਜਿਸ ਦੀ ਮਦਦ ਨਾਲ [[ਕੰਪਿਊਟਰ]] ਸਹੀ ਸ਼ਬਦ ਚੁਣ ਕੇ ਅਨੁਵਾਦ ਕਰਦਾ ਹੈ। ਜਿਹਨਾਂ ਦੋ ਭਾਸ਼ਾਵਾਂ ਨੂੰ ਆਪੋ ਵਿੱਚ ਅਨੁਵਾਦ ਕਰਨਾ ਹੋਵੇ ਉਨ੍ਹਾਂ ਦੀਆਂ ਕੁਝ ਪਹਿਲਾਂ ਅਨੁਵਾਦ ਕਿਤਾਬਾਂ ਜੋ ਦੋਵੇਂ ਭਾਸ਼ਾਵਾਂ ਵਿੱਚ ਮਿਲਦੀਆਂ ਹੋਣ ਉਨ੍ਹਾਂ ਨੂੰ ਕੰਪਿਊਟਰ ਵਿੱਚ ਪਾ ਦਿਓ। ਕੰਪਿਊਟਰ ਦੋਵੇਂ ਭਾਸ਼ਾਵਾਂ ਦੀ ਸਾਮਗਰੀ ਦੀ ਤੁਲਨਾ ਦੇ ਅਧਾਰ ਤੇ ਸ਼ਬਦਾਵਲੀ ਬਣਾ ਲਵੇਗਾ ਅਤੇ ਫਿਰ ਕੁਝ ਨਵਾਂ ਅਨੁਵਾਦ ਕਰਨ ਲਈ ਇਸ ਨੂੰ ਵਰਤੇਗਾ। ਭਾਵੇਂ ਇਸ ਅਨੁਵਾਦ ਵਿੱਚ ਵਿਆਕਰਨ ਠੀਕ ਨਹੀਂ ਹੁੰਦੀ, ਪਰ ਇਹ ਅਨੁਵਾਦ ਕੁਝ ਨਾ ਕੁਝ ਸਮਝ ਬਣਾਉਣ ਵਿੱਚ ਕੰਮ ਆਉਂਦਾ ਹੈ।
ਲਾਈਨ 46:
 
==ਸਾਰ ਅਨੁਵਾਦ==
ਇਹ ਵਿਆਖਿਆ ਅਨੁਵਾਦ ਦੀ ਵਿਰੋਧੀ ਪ੍ਰਵਿਰਤੀ ਦਾ ਅਨੁਵਾਦ ਹੈ। ਇਸ ਦਾ ਮੰਤਵ ਸਰਲ ਅਤੇ ਸੰਜਮ ਦੀ ਪ੍ਰਵਿਰਤੀ ਵਿੱਚ ਪੇਸ਼ ਕਰਨਾ ਹੈ,ਸਰੋਤ ਭਾਸ਼ਾ ਰਚਨਾ ਦੇ ਵਿਸ਼ਾ ਤੱਤ ਕੇਂਦਰੀ ਭਾਵ ਵਿੱਚ ਪ੍ਰਸਤੁਤ ਕਰਨਾ ਹੈ ।ਸਾਰ ਰਚਨਾ ਦਾ ਮੂਲ ਰਚਨਾ ਦੇ ਪ੍ਰਸੰਗ ਨੂੰ ਸਖੇਪਿਤ ਰੂਪ ਵਿੱਚ ਪ੍ਰਸਤੁਤ ਕਰਨਾ,ਮੂਲ ਮਕਸਦ ਹੁੰਦਾ ਹੈ।ਚੰਗੀਆਂ ਰਚਨਾਵਾ ਚਾਹੇ ਗਦ ਹੋਣ ਚਾਹੇ ਪਦ ਰਚਨਾਵਾ ਹੋਣ ਓਹਨਾ ਦਾ ਜੋ ਸਾਰ ਪ੍ਰਸਤੁਤ ਕੀਤਾ ਜਾਂਦਾ ਹੈ,ਓਹ ਇਸ ਅਨੁਵਾਦ ਦੇ ਘੇਰੇ ਵਿੱਚ ਆਉਂਦਾ ਹੈ।ਪ੍ਰਾਚੀਨ ਰਚਨਾਵਾ ਦਾ [[ਆਧੁਨਿਕ]] ਭਾਸ਼ਾਵਾ ਵਿੱਚ ਪੁਨਰ ਵਿਆਖਿਆਨ ਵੀ ਸਾਰ ਅਨੁਵਾਦ ਦੇ ਵਿੱਚ ਮਿਲਦਾ ਜੁਲਦਾ ਇੱਕ ਵਿਸ਼ਿਸ਼ਿਟ ਪ੍ਰਕਾਰ ਹੈ।ਫਿਰ ਇਹ ਅਨੁਵਾਦ ਜਿਆਦਤਰ ਗੈਰ ਸਾਹਿਤਕ ਵਿਸ਼ਿਆ ਦਾ ਹੁੰਦਾ ਹੈ।ਜਿਵੇਂ ਲੋਕ ਸਭਾ ਦੇ ਵਾਦ ਵਿਵਾਦ ਦੀ ਸਮਗਰੀ ਦਾ ਅਨੁਵਾਦ, ਚੰਗੇ ਭਾਸ਼ਣਾ ਦਾ ਅਨੁਵਾਦ,ਵਿਚਾਰਾਂ,ਕਾਨਫਰੰਸਾ,ਪ੍ਰਸ਼ਾਸਨਿਕ ਕੰਮਾਂ ਤੇ ਪੱਤਰਕਾਰੀ ਆਦਿ ਦਾ ਅਨੁਵਾਦ ਕਰਨਾ ਇਸਦੇ ਘੇਰੇ ਵਿੱਚ ਸ਼ਾਮਿਲ ਹਨ।
 
==ਰੂਪਾਂਤਰਣ ਅਨੁਵਾਦ==