ਸਾਮਵੇਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਸਫਾ ਬਣਾਇਆ
 
ਛੋNo edit summary
ਲਾਈਨ 1:
==ਜਾਣ-ਪਛਾਣ==
'''ਸਾਮਵੇਦ''' ਦਾਚਾਰ ਵੇਦਾਂ ਵਿਚੋਂ ਇਕ ਹੈ ਇਸਨੂੰ ਉਪਾਸਨਾ ਕਾਂਡ ਵੀ ਕਿਹਾ ਜਾਂਦਾ ਹੈ । ਇਸਦਾ ਸਬੰਧ ਗਾਇਨ ਨਾਲ ਹੈ । ਇਸ ਵਿੱਚ ਸ਼ਾਮਿਲ ਸਾਰੇ ਮੰਤਰ ਹੀ ਗਾਇਨ ਨਾਲ ਸਬੰਧਿਤ ਹਨ । ਕਿਸੇ ਮੰਤਰ ਦਾ ਕਿਸ ਸੁਰ ਅਨੁਸਾਰ ਕਿਵੇਂ ਉਚਾਰਨ ਕਰਨਾ ਹੈ ਇਹ ਸਾਮਵੇਦ ਤੋਂ ਹੀ ਪਤਾ ਚਲਦਾ ਹੈ । ਸਾਮਵੇਦ ਮੰਤਰਾਂ ਦਾ ਕਾਰਜ ਦੇਵਤਿਆਂ ਨੂੰ ਪ੍ਰਸੰਨ ਕਰਨਾ ਹੈ ।
[[ਮਾਨਕ ਹਿੰਦੀ ਸ਼ਬਦਕੋਸ਼]] ਅਨੁਸਾਰ ਸਾਮ ਦੀ ਉਤਪਤੀ [[ਸੰਸਕ੍ਰਿਤ]] ਦੇ 'ਸਾਮਨ੍' ਸ਼ਬਦ ਤੋਂ ਹੋਈ ਹੈ ਜਿਸਦਾ ਅਰਥ ਹੈ ਗਾਏ ਜਾਣ ਵਾਲੇ ਵੇਦ ਮੰਤਰ ।
ਸਾਮ ਦਾ ਇਕ ਅਰਥ 'ਸ਼ਾਂਤੀ ਪ੍ਰਦਾਨ ਕਰਨ ਵਾਲਾ ਗਾਇਨ' ਵੀ ਕੀਤਾ ਜਾਂਦਾ ਹੈ ।
==ਬਣਤਰ==
ਸਾਮਵੇਦ ਨੂੰ ਮੁਖ ਤੌਰ ਤੇ ਦੋ ਭਾਗਾਂ ਪੂਰਵ ਅਰਚਿਕ ਅਤੇ ਉਤਰ ਅਰਚਿਕ ਵਿੱਚ ਵੰਡਿਆ ਗਿਆ ਹੈ । ਕੁਝ ਵਿਦਵਾਨ ਇਹਨਾਂ ਤੋਂ ਬਿਨਾਂ ਵੀ ਇਕ ਹੋਰ ਹਿੱਸਾ 'ਮਾਧਯਮਿਕ ਅਰਚਿਕ' ਮੰਨਦੇ ਹਨ । ਇਸ ਵਿੱਚ ਦਸ [[ਸਲੋਕ]] ਦਰਜ ਕੀਤੇ ਮੰਨੇ ਜਾਂਦੇ ਹਨ । ਪਰ ਜਿਆਦਾ ਵਿਦਵਾਨ ਇਸ ਹਿੱਸੇ ਨੂੰ ਉਤਰ ਅਰਚਿਕ ਹਿੱਸੇ ਵਿੱਚ ਸ਼ਾਮਿਲ ਕਰਕੇ ਵੇਖਦੇ ਹਨ ।
===ਪੂਰਵ ਅਰਚਿਕ===
ਇਸ ਵਿੱਚ ਛੇ ਅਧਿਆਇ ਹਨ । ਹਰੇਕ ਨੂੰ ਦੋ-ਦੋ ਖੰਡਾਂ ਵਿੱਚ ਵੰਡਿਆ ਗਿਆ ਹੈ । ਹਰ ਖੰਡ ਵਿੱਚ 'ਦਸਤੀ' ਸਿਰਲੇਖ ਹੇਠ ਰਿਚਾਵਾਂ ਦਿੱਤੀਆਂ ਹੋਈਆਂ ਹਨ । ਦਸਤੀ ਦਾ ਅਰਥ ਦਸ ਹੈ । ਪਹਿਲਾ ਕਾਂਡ ਅਗਨੀ ਨਾਲ ਸਬੰਧਿਤ ਹੋਣ ਕਾਰਨ ਇਸਨੂੰ 'ਅਗਨੇਯ ਕਾਂਡ' ਵੀ ਕਿਹਾ ਜਾਂਦਾ ਹੈ । ਇਸੇ ਤਰਾਂ ਦੂਜੇ, ਤੀਜੇ ਅਤੇ ਚੌਥੇ ਅਧਿਆਇਆਂ ਨੂੰ 'ਇੰਦਰ ਕਾਂਡ' ਪੰਜਵੇਂ ਨੂੰ 'ਪਵਮਾਨ ਕਾਂਡ' ਅਤੇ ਛੇਵੇਂ ਨੂੰ 'ਆਰਣਯਕ ਕਾਂਡ' ਕਿਹਾ ਜਾਂਦਾ ਹੈ ।