ਪੰਜਾਬ ਦਾ ਲੋਕ ਵਿਰਸਾ (ਕਿਤਾਬ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 24:
5.ਸੁਤੰਤਰਤਾ ਯੁੱਗ -1947 ਤੋਂ ਪਿੱਛੋਂ
==ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ==
==ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ==
ਕਰਨੈਲ ਸਿੰਘ ਥਿੰਦ ਇਸ ਲੇਖ ਵਿੱਚ ਇਹ ਬਿਆਨ ਕਰਦਾ ਹੈ ਕਿ ਪੰਜਾਬੀਅਤ ਇੱਕ ਅਜਿਹਾ ਸੱਭਿਆਚਾਰਕ ਸੰਕਲਪ ਹੈ, ਜਿਸ ਦਾ ਸੰਬੰਧ ਪੰਜਾਬ ਨਾਂ ਦੇ ਭੂਗੋਲਿਕ ਖਿੱਤੇ, ਇਸ ਖੇਤਰ ਦੀ ਸਥਾਨਕ ਭਾਸ਼ਾ(ਪੰਜਾਬੀ),ਇਥੋਂ ਦੇ ਲੋਕਾਂ ਦੀ ਰਹਿਤਲ/ਜੀਵਨ ਜਾਂਚ ਅਤੇ ਉਨ੍ਹਾਂ ਦੇ ਵਿਸ਼ੇਸ ਗੁਣਾਂ ਨਾਲ ਹੈ,ਜਿਹੜੇ ਇਸ ਨੂੰ ਭਾਰਤ ਦੀਆਂ ਦੂਜੀਆਂ ਕੌਮੀਅਤਾਂ ਤੋਂ ਨਿਖੇੜਦੇ ਹਨ। ਪੰਜਾਬੀਅਤ ਪੰਜਾਬੀ ਪਛਾਣ ਦਾ ਹੀ ਦੂਜਾ ਨਾਂ ਹੈ। ਪਛਾਣ, ਜਿਹੜੀ ਭਾਸ਼ਾ, ਸਾਹਿਤ, ਭੂਗੋਲ ਅਤੇ ਲੋਕਯਾਨ /ਲੋਕਧਾਰਾ ਆਦਿ ਰਾਹੀਂ ਉਜਾਗਰ ਹੁੰਦੀ ਹੈ। ਜਿਵੇਂ ਕਿ ਉਪਰ ਸੰਕੇਤ ਕੀਤਾ ਜਾ ਚੁੱਕਾ ਹੈ ਕਿ ਪੰਜਾਬੀਅਤ ਦੀ ਨੀਂਹ ਪੰਜਾਬੀ ਭਾਸ਼ਾ ਹੈ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਕਰੋੜਾਂ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਪੰਜਾਬੀ ਨੂੰ ਪੁੱਤਰਾਂ ਪਾਸੋਂ ਉਹ ਮਾਣ ਤੇ ਸਤਿਕਾਰ ਨਹੀਂ ਮਿਲਿਆ ਜਿਸ ਦੀ ਉਹ ਹੱਕਦਾਰ ਸੀ। ਹਰ ਭਾਸ਼ਾ ਦਾ ਆਪਣਾ ਸਭਿਆਚਾਰ ਹੁੰਦਾ ਹੈ। ਪਰ ਅਸੀਂ ਪੰਜਾਬੀ ਲੋਕ ਆਪਣੀ ਮਾਂ ਬੋਲੀ ਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਾਂ। ਅੰਗ੍ਰੇਜ਼ੀ ਰਾਜ ਸਮੇਂ ਨਿਰੋਲ ਪੰਜਾਬੀ ਜਾਨਣ ਵਾਲੇ ਨੂੰ ਅਨਪੜ੍ਹ ਦੱਸਿਆ ਜਾਂਦਾ ਸੀ। ਹੁਣ ਵੀ ਵੱਡੇ ਸਰਦੇ ਪੁਜਦੇ ਘਰਾਂ ਵਿੱਚੋਂ ਪੰਜਾਬੀ ਬਾਰੇ ਹੀਣਤਾ ਭਾਵ ਖ਼ਤਮ ਹੋਣਾ ਚਾਹੀਦਾ ਹੈ। ਬੰਗਾਲ ਅਤੇ ਦੱਖਣੀ ਭਾਰਤ ਦੇ ਲੋਕ ਨ੍ਰਿਤ,ਸੰਗੀਤ,ਨਾਟ ਅਤੇ ਸਾਹਿਤ ਆਦਿ ਕੋਮਲ ਕਲਾਵਾਂ ਦੇ ਖੇਤਰ ਵਿੱਚ ਪੰਜਾਬੀਆਂ ਤੋਂ ਬਹੁਤ ਅੱਗੇ ਹਨ। ਇੰਨਾਂ ਹੁਨਰਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਲੋਕ ਜੀਵਨ ਦੇ ਨੇੜੇ ਰਹਿਣ ਕਾਰਨ ਪੰਜਾਬੀਆਂ ਦਾ ਸਭਿਆਚਾਰਕ ਵਿਰਸਾ ਲੋਕਯਾਨ ਜਾਂ ਲੋਕਧਾਰਾ ਹੈ। ਪੰਜਾਬੀਅਤ ਨੂੰ ਇੱਕ ਮਿਸਰਿਤ ਸਭਿਆਚਾਰ ਵਜੋਂ ਵੀ ਗ੍ਰਹਿਣ ਕੀਤਾ ਜਾਂਦਾ ਹੈ। ਅਜੋਕੇ ਭਾਰਤੀ ਪੰਜਾਬ ਵਿੱਚ ਇਸ ਵੇਲੇ ਪੰਜਾਬੀ ਸੱਭਿਆਚਾਰ ਦੇ ਜਿਹੜੇ ਰੰਗ ਉਘੜ ਕੇ ਸਾਹਮਣੇ ਆ ਰਹੇ ਹਨ, ਉਨ੍ਹਾਂ ਵਿੱਚੋਂ ਪੰਜਾਬ ਦੇ ਸਮਾਜਕ ਤੇ ਆਰਥਕ ਢਾਂਚੇ ਵਿੱਚ ਜੋਰਦਾਰ ਤਬਦੀਲੀ, ਸਾਕਾਦਾਰੀ ਵਿਧਾਨ ਵਿੱਚ ਪਰਿਵਰਤਨ, ਉਪ ਸੱਭਿਆਚਾਰਾਂ ਦਾ ਕੇਂਦਰੀਕਰਨ ਵੱਲ ਰੁਝਾਨ ਆਦਿ ਖਾਸ ਵਰਨਣਯੋਗ ਹਨ।