ਪੰਜਾਬ ਦਾ ਲੋਕ ਵਿਰਸਾ (ਕਿਤਾਬ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
==ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ==
ਕਰਨੈਲ ਸਿੰਘ ਥਿੰਦ ਇਸ ਲੇਖ ਵਿੱਚ ਇਹ ਬਿਆਨ ਕਰਦਾ ਹੈ ਕਿ ਪੰਜਾਬੀਅਤ ਇੱਕ ਅਜਿਹਾ ਸੱਭਿਆਚਾਰਕ ਸੰਕਲਪ ਹੈ, ਜਿਸ ਦਾ ਸੰਬੰਧ ਪੰਜਾਬ ਨਾਂ ਦੇ ਭੂਗੋਲਿਕ ਖਿੱਤੇ, ਇਸ ਖੇਤਰ ਦੀ ਸਥਾਨਕ ਭਾਸ਼ਾ(ਪੰਜਾਬੀ),ਇਥੋਂ ਦੇ ਲੋਕਾਂ ਦੀ ਰਹਿਤਲ/ਜੀਵਨ ਜਾਂਚ ਅਤੇ ਉਨ੍ਹਾਂ ਦੇ ਵਿਸ਼ੇਸ ਗੁਣਾਂ ਨਾਲ ਹੈ,ਜਿਹੜੇ ਇਸ ਨੂੰ ਭਾਰਤ ਦੀਆਂ ਦੂਜੀਆਂ ਕੌਮੀਅਤਾਂ ਤੋਂ ਨਿਖੇੜਦੇ ਹਨ। ਪੰਜਾਬੀਅਤ ਪੰਜਾਬੀ ਪਛਾਣ ਦਾ ਹੀ ਦੂਜਾ ਨਾਂ ਹੈ। ਪਛਾਣ, ਜਿਹੜੀ ਭਾਸ਼ਾ, ਸਾਹਿਤ, ਭੂਗੋਲ ਅਤੇ ਲੋਕਯਾਨ /ਲੋਕਧਾਰਾ ਆਦਿ ਰਾਹੀਂ ਉਜਾਗਰ ਹੁੰਦੀ ਹੈ। ਜਿਵੇਂ ਕਿ ਉਪਰ ਸੰਕੇਤ ਕੀਤਾ ਜਾ ਚੁੱਕਾ ਹੈ ਕਿ ਪੰਜਾਬੀਅਤ ਦੀ ਨੀਂਹ ਪੰਜਾਬੀ ਭਾਸ਼ਾ ਹੈ ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਕਰੋੜਾਂ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਪੰਜਾਬੀ ਨੂੰ ਪੁੱਤਰਾਂ ਪਾਸੋਂ ਉਹ ਮਾਣ ਤੇ ਸਤਿਕਾਰ ਨਹੀਂ ਮਿਲਿਆ ਜਿਸ ਦੀ ਉਹ ਹੱਕਦਾਰ ਸੀ। ਹਰ ਭਾਸ਼ਾ ਦਾ ਆਪਣਾ ਸਭਿਆਚਾਰ ਹੁੰਦਾ ਹੈ। ਪਰ ਅਸੀਂ ਪੰਜਾਬੀ ਲੋਕ ਆਪਣੀ ਮਾਂ ਬੋਲੀ ਦੀ ਮਹੱਤਤਾ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਾਂ। ਅੰਗ੍ਰੇਜ਼ੀ ਰਾਜ ਸਮੇਂ ਨਿਰੋਲ ਪੰਜਾਬੀ ਜਾਨਣ ਵਾਲੇ ਨੂੰ ਅਨਪੜ੍ਹ ਦੱਸਿਆ ਜਾਂਦਾ ਸੀ। ਹੁਣ ਵੀ ਵੱਡੇ ਸਰਦੇ ਪੁਜਦੇ ਘਰਾਂ ਵਿੱਚੋਂ ਪੰਜਾਬੀ ਬਾਰੇ ਹੀਣਤਾ ਭਾਵ ਖ਼ਤਮ ਹੋਣਾ ਚਾਹੀਦਾ ਹੈ। ਬੰਗਾਲ ਅਤੇ ਦੱਖਣੀ ਭਾਰਤ ਦੇ ਲੋਕ ਨ੍ਰਿਤ,ਸੰਗੀਤ,ਨਾਟ ਅਤੇ ਸਾਹਿਤ ਆਦਿ ਕੋਮਲ ਕਲਾਵਾਂ ਦੇ ਖੇਤਰ ਵਿੱਚ ਪੰਜਾਬੀਆਂ ਤੋਂ ਬਹੁਤ ਅੱਗੇ ਹਨ। ਇੰਨਾਂ ਹੁਨਰਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਲੋਕ ਜੀਵਨ ਦੇ ਨੇੜੇ ਰਹਿਣ ਕਾਰਨ ਪੰਜਾਬੀਆਂ ਦਾ ਸਭਿਆਚਾਰਕ ਵਿਰਸਾ ਲੋਕਯਾਨ ਜਾਂ ਲੋਕਧਾਰਾ ਹੈ। ਪੰਜਾਬੀਅਤ ਨੂੰ ਇੱਕ ਮਿਸਰਿਤ ਸਭਿਆਚਾਰ ਵਜੋਂ ਵੀ ਗ੍ਰਹਿਣ ਕੀਤਾ ਜਾਂਦਾ ਹੈ। ਅਜੋਕੇ ਭਾਰਤੀ ਪੰਜਾਬ ਵਿੱਚ ਇਸ ਵੇਲੇ ਪੰਜਾਬੀ ਸੱਭਿਆਚਾਰ ਦੇ ਜਿਹੜੇ ਰੰਗ ਉਘੜ ਕੇ ਸਾਹਮਣੇ ਆ ਰਹੇ ਹਨ, ਉਨ੍ਹਾਂ ਵਿੱਚੋਂ ਪੰਜਾਬ ਦੇ ਸਮਾਜਕ ਤੇ ਆਰਥਕ ਢਾਂਚੇ ਵਿੱਚ ਜੋਰਦਾਰ ਤਬਦੀਲੀ, ਸਾਕਾਦਾਰੀ ਵਿਧਾਨ ਵਿੱਚ ਪਰਿਵਰਤਨ, ਉਪ ਸੱਭਿਆਚਾਰਾਂ ਦਾ ਕੇਂਦਰੀਕਰਨ ਵੱਲ ਰੁਝਾਨ ਆਦਿ ਖਾਸ ਵਰਨਣਯੋਗ ਹਨ।
==ਪੰਜਾਬ ਦਾ ਲੋਕਯਾਨ ==
ਪੰਜਾਬ ਦੇ ਲੋਕ ਜੀਵਨ ਨਾਲ ਸੰਬੰਧਿਤ ਪਰੰਪਰਾਗਤ ਤੌਰ ਤੇ ਪ੍ਰਾਪਤ ਹੋਣ ਵਾਲੀ ਅਜਿਹੀ ਸਮੱਗਰੀ ਨੂੰ ਲੋਕਯਾਨ ਕਿਹਾ ਜਾਂਦਾ ਹੈ। ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਵੇ, ਲੋਕ ਸੰਸਕ੍ਰਿਤੀ ਦੇ ਅੰਸ਼ਾ ਨਾਲ ਭਰਪੂਰ ਹੋਵੇ ਅਤੇ ਜਿਸ ਨੂੰ ਲੋਕ ਸਮੂਹ ਨੇ ਪ੍ਰਵਾਨਗੀ ਦੇ ਕੇ ਪੀੜ੍ਹੀਓ ਪੀੜ੍ਹੀ ਅੱਗੇ ਤੋਰਿਆ ਹੋਵੇ। ਅਜੇਹੀ ਸਮੱਗਰੀ ਵਿਰਸੇ ਵਿੱਚ ਪ੍ਰਾਪਤ ਹੁੰਦੀ ਹੈ। ਅਤੇ ਇਸ ਦੇ ਵਿਸ਼ੇਸ਼ ਖੇਤਰ ਲੋਕ ਸਾਹਿਤ, ਲੋਕ ਕਲਾਵਾਂ, ਲੋਕ ਵਿਸ਼ਵਾਸ, ਲੋਕ ਧਰਮ, ਲੋਕ ਰੀਤੀ-ਰਿਵਾਜ ਅਤੇ ਲੋਕ ਧੰਦੇ ਆਦਿ ਹਨ। ਪੰਜਾਬ ਦੇ ਲੋਕਯਾਨ ਨੂੰ ਜਨਮ ਦੇਣ ਵਿੱਚ ਲੋਕ ਮਾਨਸ ਜਾਂ ਲੋਕ ਮਨ ਦੀ ਅਭਿਵਿਅਕਤੀ ਦਾ ਬਹੁਤ ਵੱਡਾ ਯੋਗਦਾਨ ਹੈ। ਲੋਕ ਮਾਨਸ ਦੀ ਪ੍ਰਵਿਰਤੀ ਪੜੇ ਤੇ ਅਨਪੜ੍ਹ, ਪੇਂਡੂ ਤੇ ਸ਼ਹਿਰੀ, ਸਭਿਆ ਤੇ ਅਸਭਿਆ ਹਰ ਪ੍ਰਕਾਰ ਦੇ ਵਿਅਕਤੀ ਵਿੱਚ ਪਾਈ ਜਾਂਦੀ ਹੈ। ਲੋਕ ਮਾਨਸ ਪ੍ਰਗਟਾ ਦੀ ਵਸਤੂ ਬਣੇ ਬਿਨਾਂ ਦਾ ਤਸੱਲੀ ਵੀ ਨਹੀਂ ਕੀਤਾ ਜਾ ਸਕਦਾ। ਲੋਕ ਜੀਵਨ ਨਾਲ ਸੰਬੰਧਿਤ ਸਮੱਗਰੀ ਨੂੰ ਲੋਕਯਾਨ ਦਾ ਰੂਪ ਦੇਣ ਵਾਲਾ ਅਹਿਮ ਤੇ ਮਹੱਤਵਪੂਰਨ ਤੱਤ ਲੋਕ ਸਮੂਹ ਦੁਆਰਾ ਪ੍ਰਵਾਨਗੀ ਹੈ। ਇਸ ਪਿਛੋਕੜ ਨੂੰ ਮੁੱਖ ਰੱਖ ਕੇ ਪੰਜਾਬ ਦੇ ਲੋਕ ਜੀਵਨ ਨਾਲ ਸੰਬੰਧਿਤ ਲੋਕਯਾਨਿਕ ਸਮੱਗਰੀ ਨੂੰ ਹੇਠ ਲਿਖੇ ਅਨੁਸਾਰ ਵਾਚਿਆ ਜਾਂਦਾ ਹੈ।
1.ਲੋਕ ਸਾਹਿਤ -ਲੋਕ ਗੀਤ, ਲੋਕ ਕਹਾਣੀਆਂ, ਲੋਕ ਅਖਾਣਾਂ,ਬੁਝਾਰਤਾਂ, ਲੋਕ ਬੋਲੀਆਂ।
2.ਲੋਕ ਕਲਾ -ਲੋਕ ਸੰਗੀਤ, ਲੋਕ ਸਾਜ, ਲੋਕ ਨਾਟ, ਲੋਕ ਨਾਚ, ਮੂਰਤੀ ਕਲਾ , ਲੋਕ ਕਲਾ ਦੇ ਵਿਵਿਧ ਰੂਪ।
3.ਲੋਕ ਵਿਸ਼ਵਾਸ
4.ਅਨੁਸ਼ਾਠਾਨ ਅਤੇ ਰੀਤਾਂ -ਲੋਕ ਰੀਤੀ-ਰਿਵਾਜ, ਮੇਲੇ ਤੇ ਤਿਉਹਾਰ, ਵਰਤ ਤੇ ਪੂਜਾ ਵਿਧੀਆਂ
5.ਲੋਕ ਧੰਦੇ ਤੇ ਕਿੱਤੇ
6.ਲੋਕ ਮਨੋਰੰਜਨ - ਲੋਕ ਖੇਡਾਂ ਤੇ ਤਮਾਸ਼ੇ
7.ਫੁਟਕਲ- ਇਸ਼ਾਰੇ, ਚਿੰਨ
ਲੋਕਯਾਨ ਮੂਲ ਰੂਪ ਵਿੱਚ ਲੋਕਾਂ ਦੀ ਸੰਪਤੀ ਹੈ। ਲੋਕ ਜੀਵਨ ਦੀ ਪ੍ਰਗਤੀ ਨਾਲ ਇਸ ਦਾ ਪ੍ਰਵਾਹ ਬੇਰੋਕ ਚੱਲਦਾ ਹੈ। ਇਸ ਦਾ ਮਹੱਤਵ ਵਿਸ਼ਵ ਵਿਆਪੀ ਹੈ। ਲੋਕਯਾਨ ਦਾ ਮੁੱਖ ਭਾਗ ਸੁਹਜ ਸੁਆਦ ਦੇਣ ਦਾ ਕਰਤੱਵ ਵੀ ਨਿਭਾਉਂਦਾ ਹੈ ਅਤੇ ਸਮਾਂ ਬਤੀਤ ਕਰਨ ਦਾ ਚੰਗਾ ਸਾਧਨ ਹੈ। ਪੰਜਾਬ ਦੇ ਲੋਕ ਜੀਵਨ ਤੇ ਸੱਭਿਆਚਾਰ ਦਾ ਠੀਕ ਇਤਿਹਾਸ ਲੋਕਯਾਨ ਦੁਆਰਾ ਹੀ ਜਾਣਿਆਂ ਜਾ ਸਕਦਾ ਹੈ।