ਪੰਜਾਬੀ ਲੋਕ ਗੀਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"===ਪੰਜਾਬੀ ਲੋਕ -ਗੀਤ === ਕਿਤਾਬ:- ਪੰਜਾਬੀ ਲੋਕ -ਗੀਤ ਸੰਕਲਨ ਤੇ ਸੰਪਾਦਕ:-..." ਨਾਲ਼ ਸਫ਼ਾ ਬਣਾਇਆ
 
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 5:
ਮੁੱਲ:- 250 ਰੁਪਏ
ਪ੍ਰੀਟਰਜ :- ਵਲਵੀਸ਼ ਪ੍ਰੀਟਰਜ, ਦਿੱਲੀ
==ਸੂਚੀ==
ਲੋਕ-ਗੀਤ ਦੀ ਯਾਤਰਾ
ਲੋਕ ਗੀਤ ਦੀ ਯਾਤਰਾ ਮਨੁੱਖ ਦੀਆਂ ਮੂਲ -ਪ੍ਰਵਿਰਤੀਆਂ ਦੀ ਹੀ ਵਿਕਾਸ -ਗਾਥਾ ਹੈ।ਕਿਸੇ ਵੀ ਜਾਤੀ ਦੇ ਮੂਲ -ਵਿਚਾਰ ਉਹਦੀਆਂ ਪੁਰਾਤਨ ਪੱਧਰਾਂ ਉੱਤੇ ਅਨੇਕ ਸਹੰਸਰਾਬਦੀਆਂ ਤੇ ਸ਼ਤਾਬਦੀਆਂ ਲੰਘ ਜਾਣ ਮਗਰੋਂ ਵੀ ਕਿਸੇ -ਨਾ ਕਿਸੇ ਰੂਪ ਵਿਚ ਸਥਿਰ ਰਹਿਣ ਦੀ ਘਾਲਣਾ ਕਰਦੇ ਜਾਪਦੇ ਹਨ।ਕੋਈ -ਨਾ ਕੋਈ ਪਰਿਪਾਟੀ ਜਾਂ ਰਹੁ -ਰੀਤ ਇਹਨਾਂ ਵਿਚਾਰਾਂ ਲਈ ਓਟ ਬਣਦੀ ਆਈ ਹੈ,ਤੇ ਲੋਕ -ਵਾਰਤਾ ਦੀ ਮੂੰਹ -ਵਚਨੀ ਪਰੰਪਰਾ ਵਿਚ ਕਿਸੇ ਵੀ ਜਾਤੀ ਦੇ ਚੇਤਨਾ, ਅਚੇਤਨ, ਅਵਚੇਤਨ ਸੰਸਕਾਰ ਪ੍ਰਗਟਾਉ ਪ੍ਰਾਪਤ ਕਰਦੇ ਰਹਿੰਦੇ ਹਨ।ਪੰਜਾਬੀ ਲੋਕ ਗੀਤ ਸੰਗ੍ਰਹਿ ਆਪਣੇ ਆਪ ਵਿਚ ਇਕ ਮਨੁੱਖੀ ਸਾਹਿਤਕ ਉਪਰਾਲਾ ਹੈ।ਵਿਸ਼ੇਸ਼ ਕਰਕੇ ਲੋਕ -ਗੀਤਾਂ ਦੇ ਸੰਗ੍ਰਹਿ ਤੇ ਅਧਿਐਨ ਬਾਰੇ ਭਾਰਤ ਦੇ ਵੱਖ -ਵੱਖ ਪ੍ਰਦੇਸ਼ਾ ਵਿਚ ਢੇਰ ਕੰਮ ਹੋਇਆ ਹੈ।ਚੀਨੀ ਲੋਕ -ਗੀਤਾਂ ਦਾ ਇੱਕ ਅਤਿ -ਪੁਰਾਤਨ ਸੰਗ੍ਰਹਿ ਚੀਨ ਵਿਚ ਪ੍ਰਚਲਤ ਹੈ,ਪੁਸਤਕ ਦਾ ਨਾਂ 'ਦੀ ਬੁਕ ਆਫ਼ ਸੌਂਗਸ,ਇਸ ਸੰਗ੍ਰਹਿ ਦਾ ਇਕ ਗੀਤ ,ਜਿਹੜਾ ਪ੍ਰੇਮ -ਉਪਸੇਵਨ ਨਾਲ ਸੰਬੰਧਤ ਹੈ,ਕਿਸੇ ਵੀ ਦੇਸ਼ ਦੇ ਅਜੋਕੇ ਪ੍ਰੇਮੀਆਂ ਲਈ ਵੀ ਪ੍ਰੇਰਨਾ -ਦਾਇਕ ਹੈ।"ਮੈਂ ਕੱਢਾਂ ਤੇਰੇ ਹਾੜੇ ਵੇ ਚੰਗੂਆ! ,ਲੋਕ ਗੀਤ ਯਾਤਰਾ ਦੇ ਸਿਲਸਿਲੇ ਵਿਚ ਬੰਬਈ ਦੀ ਜੁਹੂ ਸਾਗਰ ਤਟ ਤੇ ਆਪਣੇ ਮਿੱਤਰ ਬਲਰਾਜ ਸਾਹਨੀ ਨਾਲ ਗੁਜ਼ਾਰੀ ਇਕ ਪੁੰਨਿਆਂ ਦੀ ਰਾਤ ਦੇ ਸੁਪਨ ਮਈ ਛਿਨ ਮੇਰੀ ਕਲਪਨਾ ਨੂੰ ਸਦਾ ਟੁੰਬਦੇ ਰਹੇ ਹਨ ,ਲੋਕ ਗੀਤ ਮਹਾਂਕਾਲ ਦੇ ਨਿੱਤ ਬਦਲਦੇ ਅਨੰਤ ਵਹਾਉ ਵਿਚ ਮਨੁੱਖੀ ਮਨ ਦੀਆਂ ਚੇਤਨ,ਅਚੇਤਨ ,ਅਵਚੇਤਨ ਦੇ ਰੂਪ -ਚਿਤਰ ਹਨ ,ਮਨੁੱਖ ਦਾ ਅਨੁਭਵ ਵਰਤਮਾਨ ਦੇ ਪ੍ਰਤੱਖ ਹੱਥਾਂ ਚੋਂ ਖੁੱਸ ਕੇ ਵੀ ਅਤੀਤ ਦੀ ਬੁੱਕਲ ਵਿਚ ਸੁਰੱਖਿਅਤ ਰਹਿੰਦਾ ਹੈ,ਤੇ ਮੁੜ ਉਸ ਅਨੁਭਵ ਨੂੰ ਅੰਗੀਕਾਰ ਕਰਦੇ ਹੋਏ ਵਰਤਮਾਨ ਦੇ ਪਿੜ ਗੂੰਜ ਉਠਦਾ ਹੈ,ਕੋਈ ਨਾ ਕੋਈ ਲੋਕ ਗੀਤ, ਜਿਸ ਦਾ ਮੂੰਹ ਸਦਾ ਭਵਿੱਖ ਵੱਲ ਹੁੰਦਾ ਹੈ।