ਸ਼ਾਂਤ ਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਜਦੋਂ ਰਚਨਾ ਜਾਂ ਵਾਕ ਵਿਚੋਂ ਸੰਸਾਰ ਤੋਂ ਬੇਮੁਖਤਾ, ਇਕੱਲਾਪਣ, ਵੈਰਾਗ, ਉਦਾਸੀ ਆਦਿ ਭਾਵ ਉਤਪੰਨ ਹੋਵੇ ਤਾਂ ਉਥੇ ਸ਼ਾਂਤ...
(ਕੋਈ ਫ਼ਰਕ ਨਹੀਂ)

07:50, 17 ਜੂਨ 2017 ਦਾ ਦੁਹਰਾਅ

ਜਦੋਂ ਰਚਨਾ ਜਾਂ ਵਾਕ ਵਿਚੋਂ ਸੰਸਾਰ ਤੋਂ ਬੇਮੁਖਤਾ, ਇਕੱਲਾਪਣ, ਵੈਰਾਗ, ਉਦਾਸੀ ਆਦਿ ਭਾਵ ਉਤਪੰਨ ਹੋਵੇ ਤਾਂ ਉਥੇ ਸ਼ਾਂਤ ਰਸ ਹੁੰਦਾ ਹੈ। ਭਾਵੇਂ ਭਰਤ ਮੁਨੀ ਨੇ ਆਪਣੇ ਗ੍ਰੰਥ 'ਨਾਟਯ ਸ਼ਾਸਤਰ' ਵਿਚ ਸ਼ਾਂਤ ਰਸ ਨੂੰ ਰਸਾਂ ਦੀ ਗਿਣਤੀ ਵਿਚ ਸ਼ਾਮਿਲ ਨਹੀਂ ਕੀਤਾ ਤੇ ਰਸਾਂ ਦੀ ਗਿਣਤੀ ਅੱਠ ਹੀ ਦੱਸੀ ਹੈ, ਪਰ ਬਾਅਦ ਵਿਚ ਭਾਮਹ ਤੇ ਵਿਸ਼ਵਨਾਥ ਵਰਗੇ ਵਿਦਵਾਨਾਂ ਨੇ ਬਾਅਦ ਵਿਚ ਇਸ ਨੂੰ ਵਧੇਰੇ ਮਹੱਤਵ ਦਿੰਦਿਆਂ ਨੌਵੇਂ ਰਸ ਵਜੋਂ ਸਵੀਕਾਰ ਕੀਤਾ।