ਪਹਾੜੀ ਅਟੇਰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 22:
'''ਪਹਾੜੀ ਅਟੇਰਨ''', {(en:'''Alpine swift''') (''Tachymarptis melba'')}ਪਹਾੜੀ ਅਟੇਰਨ - ਪਹਾੜੀ ਅਟੇਰਨ ਯੂਰਪ ਤੋਂ ਲੈਕੇ ਹਿਮਾਲਿਆ ਦੇ ਪਹਾੜੀ ਇਲਾਕਿਆਂ ਦਾ ਪੰਛੀ ਏ। ਇਹ ਇੱਕ ਬਹੁਤ ਈ ਧੱਕੜ ਪਰਵਾਸ ਕਰਨ ਵਾਲ਼ਾ ਪੰਛੀ ਮੰਨਿਆ ਜਾਂਦਾ ਏ ਅਤੇ ਆਵਦਾ ਸਿਆਲ ਦਾ ਸਮਾਂ ਅਫ਼ਰੀਕਾ ਅਤੇ ਭਾਰਤ ਦੇ ਦੱਖਣੀ ਇਲਾਕਿਆਂ ਵਿਚ ਬਿਤਾਉਂਦਾ ਏ। ਇਹਦਾ ਵਿਗਿਆਨਕ ਨਾਂ Apodidae ਯੂਨਾਨੀ ਸ਼ਬਦ απους, apous ਤੋਂ ਲਿਆ ਗਿਆ ਏ, ਜੀਹਦੇ ਮਾਇਨੇ ਬਿਨ੍ਹਾਂ ਪੈਰਾਂ ਦੇ। ਪਹਾੜੀ ਅਟੇਰਨ ਦੀਆਂ ਲੱਤਾਂ ਨਿੱਕੀਆਂ-ਨਿੱਕੀਆਂ ਹੁੰਦੀਆਂ, ਜੀਹਦੇ ਕਰਕੇ ਇਹ ਕੰਧ ਵਾਂਗਰਾਂ ਖੜੀਆਂ ਚਟਾਨਾਂ ਤੇ ਵੀ ਸੌਖਿਆਂ ਆਵਦੇ ਸਰੀਰ ਨੂੰ ਸੰਭਾਲ ਕੇ ਬਹਿ ਜਾਂਦੀ ਏ। ਇਹ ਪੰਛੀ ਪੰਜਾਬ ਵਿਚ ਵੀ ਪਾਇਆ ਜਾਂਦਾ ਏ।

== ਜਾਣ ਪਛਾਣ ==

ਪਹਾੜੀ ਅਟੇਰਨ ਆਮ ਦੁੱਜੀਆਂ ਅਟੇਰਨਾਂ ਮੁਕਾਬਲੇ ਦੂਣੀ ਹੁੰਦੀ ਏ। ਇਹਦੀ ਲੰਮਾਈ ੭.੯ ਤੋਂ ੯.੧ ਇੰਚ, ਫਰਾਂ ਦਾ ਫੈਲਾਅ ੨੨ ਇੰਚ ਅਤੇ ਵਜ਼ਨ ੧੦ ਤੋਲੇ ਹੁੰਦਾ ਏ। ਇਹਦਾ ਜ਼ਿਆਦਾ ਸਰੀਰ ਗਾੜ੍ਹੇ ਭੂਰੇ ਰੰਗ ਦਾ ਹੁੰਦਾ ਏ ਅਤੇ ਥੱਲਿਓਂ ਚਿੱਟੀ ਹੁੰਦੀ ਏ।

== ਹਵਾ ਵਿਚ ਜ਼ਿੰਦਗੀ ==

੨੦੧੧ ਵਿਚ ਸਵਿਸ ਪੰਛੀ-ਵਿਗਿਆਨ ਸੰਸਥਾ ਵੱਲੋਂ ਪਹਾੜੀ ਅਟੇਰਨ ਤੇ ਬਿਜਲਈ ਟੈਗ ਲਾਏ ਗਏ ਸਨ, ਜਿਨ੍ਹਾਂ ਤੋਂ ਪਤਾ ਲੱਗਾ ਪਈ ਪਹਾੜੀ ਅਟੇਰਨ ੨੦੦ ਦਿਨ ਲਗਾਤਾਰ ਬਿਨ੍ਹਾਂ ਭੌਂ 'ਤੇ ਉੱਤਰੇ ਲੰਮੀ 'ਡਾਰੀ ਲਾਈ। ਇਹ ਉੱਡਦਿਆਂ ਈ ਨਿੱਕੇ-ਨਿੱਕੇ ਜੀਵ ਆਵਦੀ ਚੁੰਝ ਨਾਲ ਬੋਚ ਕੇ ਆਵਦਾ ਢਿੱਡ ਭਰ ਲੈਂਦੀ ਏ ਅਤੇ ਪਾਣੀ ਵੀ ਬਿਨ੍ਹਾਂ ਭੁੰਜੇ ਪੈਰ ਲਾਏ ਉੱਡਦੇ ਹੋਇਆਂ ਪੀ ਲੈਂਦੀ ਏ। ਤੁਹਾਨੂੰ ਇਹ ਜਾਣਕੇ ਵੀ ਹੈਰਾਨੀ ਹੋਵੇਗੀ ਕਿ ਇਹ ਸੌਂ ਵੀ ਹਵਾ ਵਿਚ ਹੀ ਲੈਂਦੀ ਏ। ਇਹਦੀ ਉਮਰ ੨੦ ਸਾਲ ਦੇ ਏੜ-ਗੇੜ ਹੁੰਦੀ ਏ ਅਤੇ ੨੦ਆਂ ਸਾਲਾਂ ਵਿਚ ਏਨਾ ਕੁ ਉੱਡ ਲੈਂਦੀ ਹੈ ਕਿ ਧਰਤੀ ਤੋਂ ਚੰਦਰਮੇ ਦੇ ੭ ਗੇੜੇ ਵੱਜ ਜਾਣ। ਇਹ ਇਕ ਦਿਨ ਵਿਚ ਲਗਭਗ ੬੦੦ ਤੋਂ ੧੦੦੦ ਕਿਲੋਮੀਟਰ ਦਾ ਪੈਂਡਾ ਤਹਿ ਕਰ ਲੈਂਦੀ ਏ। ਇਸ ਪੰਛੀ ਆਪਣੇ ਆਪ ਨੂੰ ਸ਼ਹਿਰੀ ਮਹੌਲ ਦੇ ਅਨੁਕੂਲ ਵੀ ਢਾਲ ਲਿਆ ਏ। ਇਸ ਮੈਡੇਟਰੀਅਨ ਦੀਆਂ ਪੁਰਾਣੀਆਂ ਇਮਾਰਤਾਂ ਵਿਚ ਆਲ੍ਹਣੇ ਬਣਾਏ ਹੋਏ ਹਨ ਅਤੇ ਗਰਮੀਆਂ ਵਿਚ ਨੀਵੀਆਂ ਉੱਡਦੀਆਂ ਵੇਖੀਆਂ ਜਾ ਸਕਦੀਆਂ ਹਨ।

== ਪਰਸੂਤ ==

ਇਹ ਲੰਮੇ ਪਰਵਾਸ ਬਾਅਦ ਫਿਰ ਓਸੇ ਥਾਂ ਮੁੜ ਆਉਂਦੀ ਏ ਜਿਥੋਂ ਚਾਲੇ ਪਾਏ ਹੁੰਦੇ ਹਨ। ਆਣਕੇ ਆਵਦੇ ਆਲ੍ਹਣੇ ਫਿਰ ਤੋਂ ਸੂਤਰ ਕਰਕੇ ਅੱਗੇ ਦੀ ਜ਼ਿੰਦਗੀ ਵਾਸਤੇ ਨਵੇਂ ਜੋੜੇ ਬਣਦੇ ਹਨ। ਪਹਾੜੀ ਅਟੇਰਨ ਪੰਛੀ ਜ਼ਿਆਦਾਤਰ ਮਿਲਾਪ ਵੀ ਹਵਾ ਵਿਚ ਹੀ ਕਰਦੇ ਹਨ। ਇਹ ਆਵਦੇ ਆਲ੍ਹਣੇ ਚਟਾਨਾਂ ਦੀਆਂ ਮੋਰੀਆਂ,ਗੁਫ਼ਾਵਾਂ ਤੇ ਖੋਖਲੇ ਰੁੱਖਾਂ ਵਿਚ ਬਣਾਉਂਦੀ ਏ ਅਤੇ ਇਕ ਵਾਰ ੧-੪ ਆਂਡੇ ਦੇਂਦੀ ਏ। ਨਰ ਅਤੇ ਮਾਦਾ ਦੋਵੇਂ ਹੀ ਆਂਡਿਆਂ 'ਤੇ ੧੮-੩੩ ਦਿਨਾਂ ਲਈ ਬਹਿੰਦੇ ਹਨ। ਨਿੱਕੇ ਬੱਚੇ ਆਲ੍ਹਣਿਆਂ ਵਿਚ ਬੈਠੇ ਖਰਾਬ ਮੌਸਮ ਵਿਚ ਆਵਦੇ ਸਰੀਰ ਦਾ ਤਾਪਮਾਨ ਮੌਸਮ ਦੇ ਬਰਾਬਰ ਕਰਕੇ ਜੀਣਾ ਸਿਖਦੇ ਹਨ। ਮਾਪੇ ਬੱਚਿਆਂ ਵਾਸਤੇ ਆਲ੍ਹਣਿਆਂ ਵਿਚ ਲਾਗੋਂ-ਬੰਨਿਓਂ ਕੀੜੇ-ਮਕੌੜੇ ਲਿਆਉਂਦੇ ਹਨ।