ਕਾਲ ਕਲੀਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲੇਖ ਵਿਚ ਵਾਧਾ ਕੀਤਾ
ਲਾਈਨ 29:
| range_map_caption = ਕਾਲ ਕਲੀਚੀ ਦੀ ਅੰਦਾਜ਼ਨ ਵੰਡ
}}
'''ਕਾਲ ਕਲੀਚੀ '''(black drongo), ਕਾਲਕਲੀਚੀ [[ਦੱਖਣੀ ਏਸ਼ੀਆ]] ਵਿਚ ਦੱਖਣ-ਪੱਛਮੀ [[ਇਰਾਨ]], [[ਭਾਰਤ]], [[ਸ੍ਰੀਲੰਕਾ]], ਦੱਖਣੀ [[ਚੀਨ]] ਤੇ [[ਇੰਡੋਨੇਸ਼ੀਆ]] ਦੇਸਾਂ 'ਚ ਮਿਲਦਾ ਹੈ। [[ਪਾਕਿਸਤਾਨ]] ਤੇ [[ਅਫ਼ਗ਼ਾਨਿਸਤਾਨ]] ਵਿਚ ਵੀ ਕੁਝ ਇਲਾਕਿਆਂ ਵਿਚ ਮਿਲ ਜਾਂਦਾ ਹੈ। ਇਹ ਦਮੂੰਹੇ ਪੂੰਝੇ ਵਾਲ਼ਾ ਕਾਲ਼ੇ ਰੰਗ ਦਾ ਪੰਛੀ ਹੈ ਜੋ ਕਿ ਆਮ ਤੌਰ 'ਖੇਤਬਾੜੀਤੇ [[ਖੇਤੀਬਾੜੀ]] ਵਾਲੇ ਖੇਤਰਾਂ ਵਿਚ ਬਸਰਦਾ ਹੈ। ਇਹ ਇਕ ਹਮਲਾਵਰ ਪੰਛੀ ਏ। ਜਦ ਵੀ ਕਦੇ [[ਕਾਂ]] ਜਾਂ ਹੋਰ ਕੋਈ ਸ਼ਿਕਾਰੀ ਪੰਛੀ ਇਸਦੇ ਇਲਾਕੇ ਵਿਚ ਆਉਂਦਾ ਹੈ ਤਾਂ ਇਹ ਝਕਦੇ ਨਹੀਂ ਸਗੋਂ ਗਾੜੀਓਂ ਹਮਲਾ ਕਰ ਘੱਤਦੇ ਹਨ। [[ਪੰਜਾਬ, ਭਾਰਤ|ਪੰਜਾਬ]] ਚ ਤੁਸਾਂ ਇਨ੍ਹਾਂ ਨੂੰ ਆਮ ਹੀ ਕਾਵਾਂ ਮਗਰ ਉੱਡਦਿਆਂ ਵੇਖਿਆ ਹੋਣਾ ਏ। ਇਸਦੇ ਇਸੇ ਵਰਤਾਰੇ ਕਾਰਨ ਇਸਨੂੰ [[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]] ਵਿਚ King Crow ਵੀ ਆਖਦੇ ਹਨ। ਇਸਨੂੰ ਪੰਜਾਬ ਵਿਚ ਕਾਲ-ਕੜਛੀ ਤੇ ਕੋਤਵਾਲ ਵੀ ਆਖਿਆ ਜਾਂਦਾ ਹੈ।
 
== ਜਾਣ ਪਛਾਣ ==
ਇਸਦੀ ਲੰਮਾਈ ੨੬-੩੨ ਸੈਮੀ ਤੇ ਵਜ਼ਨ ੪੦-੬੦ ਗ੍ਰਾਮ ਹੁੰਦਾ ਏ।<ref>{{Cite web|url=http://www.oiseaux-birds.com/card-black-drongo.html|title=Black Drongo|last=|first=|date=|website=|publisher=|access-date=}}</ref> ਇਸਦਾ ਰੰਗ ਪੂਰੀ ਤਰਾਂ ਕਾਲ਼ਾ ਤੇ ਪੂੰਝਾ ਦਮੂੰਹਾ ਹੁੰਦਾ ਹੈ। ਕਈ ਵੇਰਾਂ ਕਿਸੇ ਕਾਲਕਲੀਚੀ 'ਤੇ ਚਟਾਕ ਵੀ ਬਣੇ ਹੁੰਦੇ ਹਨ। ਨਰ ਤੇ ਮਾਦਾ ਲਗਭਗ ਇੱਕੋ ਜਹੇ ਹੀ ਹੁੰਦੇ ਹਨ, ਇਨ੍ਹਾਂ ਨੂੰ ਉੱਡਦੇ ਵਕਤ ਪਛਾਨਣਾ ਅਉਖਾ ਹੈ। ਜਵਾਨ ਹੁੰਦੇ ਪੰਛੀਆਂ ਦਾ ਰੰਗ ਥੋੜਾ ਲਾਖਾ ਜਿਹਾ ਹੁੰਦਾ ਏ ਤੇ ਸਰੀਰ 'ਤੇ ਚਟਾਕ ਜਹੇ ਬਣੇ ਹੁੰਦੇ ਹਨ। ਇਹ ਆਵਦੇ ਮਜ਼ਬੂਤ ਪਰਾਂ ਨਾਲ ਤੇਜ਼ ਰਫ਼ਤਾਰ ਨਾਲ ਉੱਡਦੀ ਹੈ ਜੇਸ ਕਾਰਨ ਇਹ ਉੱਡਦੇ ਪਤੰਗਿਆਂ ਨੂੰ ਰਮਾਨ ਨਾਲ ਹੀ ਫੜ ਲੈਂਦੀ ਹੈ। ਲੱਤਾਂ ਨਿੱਕੀਆਂ ਹੋਣ ਕਰਕੇ ਇਹ ਕੰਡਿਆਲੇ ਝਾੜਾਂ ਤੇ ਬੱਤੀ ਵਾਲ਼ੀਆਂ ਤਾਰਾਂ 'ਤੇ ਸੌਖਿਆਂ ਹੀ ਬਹਿ ਜਾਂਦੀ ਏ।
 
== ਖ਼ੁਰਾਕ ==
ਇਸਦੀ ਖ਼ੁਰਾਕ ਕੀਟ-ਪਤੰਗੇ ਹੁੰਦੇ ਹਨ। ਜਿਨ੍ਹਾਂ ਵਿਚ ਹਰੇ ਟਿੱਡੇ, ਸਿਉਂਕ, ਭੂੰਡੀਆਂ, ਭੰਬੀਰੀਆ, ਮਾਖੋਮਾਖ਼ੋ, ਡੂਮਣਾ ਵਰਗੇ ਹੋਰ ਭੂੰਡੇ ਹਨ। ਆਖਿਆ ਜਾਂਦਾ ਹੈ ਪਈ ਇਹ ਪੰਛੀ [[ਸ਼ਿਕਰਾ|ਸ਼ਿਕਰੇ]] ਦੀ ਅਵਾਜ਼ ਦੀ ਨਕਲ ਕਰ ਲੈਂਦਾ ਹੈ। ਜੇਸ ਕਾਰਨ [[ਲਾਲੀ (ਪੰਛੀ)|ਲਾਲੜੀਆਂ]], ਬਗ਼ਲੇ ਜਾਂ ਹੋਰ ਕੀਟ-ਪਤੰਗੇ ਖਾਣ ਵਾਲ਼ੇ ਪੰਛੀ ਸ਼ਿਕਰੇ ਦੀ ਅਵਾਜ਼ ਸੁਣਕੇ ਡਰਦੇ ਮਾਰੇ ਆਵਦੀ ਜਾਨ ਬਚਾਉਣ ਖ਼ਾਤਰ ਨੱਸ ਜਾਂਦੇ ਹਨ ਅਤੇ ਕਾਲਕਲੀਚੀ ਉਨ੍ਹਾਂ ਦੀ ਖ਼ੁਰਾਕ ਆਸਾਨੀ ਨਾਲ ਰਗੜ ਜਾਂਦੀ ਹੈ। ਕਈ ਵੇਰਾਂ ਇਹ ਨਿੱਕੇ ਪੰਛੀਆਂ ਤੇ ਚਾਮਚੜਿੱਕਾਂ ਤੋਂ ਵੀ ਸ਼ਿਕਾਰ ਖੋਹ ਲੈਂਦੀ ਹੈ।
 
==  ਪਰਸੂਤ ==
ਕਾਲ ਕਲੀਚੀ ਦਾ ਪਰਸੂਤ ਵੇਲਾ ਦੱਖਣੀ ਭਾਰਤ ਵਿਚ ਫਰਵਰੀ-ਅਪ੍ਰੈਲ ਤੇ ਭਾਰਤ ਦੇ ਹੋਰਨਾਂ ਇਲਾਕਿਆਂ ਵਿਚ ਅਗਸਤ ਹੁੰਦਾ ਹੈ। ਨਰ ਤੇ ਮਾਦਾ ਪਰਸੂਤ ਰੁੱਤੇ ਸੁਵੱਖਤੇ ਚਹਿ-ਚਹਾਉਂਦੇ ਹਨ। ਮਿਲਾਪ ਕਰਨ ਵੇਲੇ ਇਹ ਹਵਾ ਵਿਚ ਕਲਾਬਾਜ਼ੀਆਂ ਵਿਖਾਉਂਦੇ ਹਨ ਤੇ ਨਰ-ਮਾਦਾ ਇੱਕ ਦੁੱਜੇ ਦੇ ਪਰਾਂ ਤੇ ਚੁੰਝ ਨੂੰ ਆਪਸ ਵਿਚ ਫਸਾ ਲੈਂਦੇ ਹਨ, ਕਈ ਵੇਰਾਂ ਇਸ ਤਰਾਂ ਕਰਦਿਆਂ ਜੋੜਾ ਭੁੰਜੇ ਵੀ ਡਿੱਗ ਪੈਂਦਾ ਹੈ। ਜਿਸ ਕਾਰਨ ਬਹੁਤੀ ਵੇਰਾਂ ਇਹ ਭੌਂ 'ਤੇ ਹੀ ਮਿਲਾਪ ਕਰਦੇ ਹਨ। ਇਹ ਆਵਦਾ ਆਲ੍ਹਣਾ ਰੁੱਖ ਦੀ ਉੱਚਾਈ 'ਤੇ, ਨਰ ਅਤੇ ਮਾਦਾ ਰਲ਼ਕੇ ੧ ਹਫ਼ਤੇ ਵਿਚ ਬਣਾਉਂਦੇ ਹਨ। ਮਾਦਾ ਇਕ ਵੇਰਾਂ ੩-੪ ਆਂਡੇ ਦੇਂਦੀ ਹੈ ਅਤੇ ੨ ਹਫ਼ਤਿਆਂ ਦੇ ਚਿਰ ਤੱਕ ਆਂਡਿਆਂ ਤੇ ਬਹਿਣ ਮਗਰੋਂ ਬੋਟ ਨਿਕਲਦੇ ਹਨ। ਬੋਟ ੨ ਸਾਲਾਂ ਦੀ ਉਮਰ ਤੱਕ ਪਰਸੂਤ ਕਰਨ ਲਈ ਤਿਆਰ ਹੋ ਜਾਂਦੇ ਹਨ।<ref>{{Cite web|url=https://en.m.wikipedia.org/wiki/Black_drongo|title=Black Drongo ਅੰਗਰੇਜ਼ੀ ਵਿਕੀਪੀਡੀਆ|last=|first=|date=|website=|publisher=|access-date=}}</ref>
[[File:Black drongo, Chandigarh, India.JPG|thumb|ਕਾਲ ਕਲੀਚੀ [[ਚੰਡੀਗੜ੍ਹ ਮਿਨੀ ਝੀਲ]], ਸੈਕਟਰ 42ਵਿਖੇ ਇੱਕ ਕੀਟ ਨੂੰ ਫੜਕੇ ਖਾਂਦੀ ਹੋਈ ।]]
==ਹਵਾਲੇ==